ਕੇਂਦਰ ਸਰਕਾਰ ਦੀਆਂ ਨੀਤੀ ਖੋਹਣ ਲੱਗੀ ਗਰੀਬਾਂ ਦੇ ਮੂੰਹ ’ਚੋਂ ਦੋ ਵਕਤ ਦੀ ਰੋਟੀ

Share and Enjoy !

Shares

– ਚੌਲਾਂ ਅਤੇ ਆਟੇ ਉੱਤੇ ਜੀ.ਐੱਸ.ਟੀ. ਲਗਾ ਕੇ ਕੇਂਦਰ ਨੇ ਗ਼ਰੀਬ ਵਿਰੋਧੀ   ਚਿਹਰਾ ਦਿਖਾਇਆ : ਸੋਨੀ ਸਰਪੰਚ ,ਚੇਅਰਮੈਨ ਮਾਣੇਵਾਲ  

(ਹਰਪ੍ਰੀਤ ਸਿੰਘ ਕੈਲੇ) ਸ੍ਰੀ ਮਾਛੀਵਾੜਾ ਸਾਹਿਬ। ਦੇਸ਼ ਆਜ਼ਾਦ ਹੋਣ ਤੋਂ ਲੈ ਕੇ ਅੱਜ ਤਕ ਇਹ ਪਹਿਲੀ ਵਾਰ ਹੋਇਆ ਹੈ ਕਿ ਕੇਂਦਰ ਦੀ ਸਰਕਾਰ ਨੇ ਗ਼ਰੀਬਾਂ ਦੀ ਮੁੱਖ ਖੁਰਾਕ ਚੌਲ ਅਤੇ ਆਟੇ ਉੱਤੇ ਜੀ.ਐੱਸ.ਟੀ. ਲਗਾਇਆ ਹੋਵੇ।ਕੇਂਦਰ ਸਰਕਾਰ ਵੱਲੋਂ ਚੌਲ ਅਤੇ ਆਟੇ ਉੱਤੇ ਲਗਾਏ ਜੀ.ਐੱਸ.ਟੀ. ਦੀ ਚੌਤਰਫਾ ਘੋਰ ਨਿੰਦਾ ਹੋ ਰਹੀ ਹੈ।ਉੱਘੇ ਯੂਥ ਕਾਂਗਰਸੀ ਆਗੂ ਸੁਖਦੀਪ ਸਿੰਘ ਸੋਨੀ ਸਰਪੰਚ (ਐਸ.ਐਸ. ਪ੍ਰਾਪਰਟੀ ਹੱਬ  ਵਾਲੇ) ਅਤੇ ਸਾਬਕਾ ਚੇਅਰਮੈਨ ਕਾਂਗਰਸੀ ਲੀਡਰ ਕੁਲਵਿੰਦਰ ਸਿੰਘ ਮਾਣੇਵਾਲ ਨੇ ਸਾਂਝੇ ਰੂਪ  ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ  ਕਿਹਾ ਕਿ ਕੇਂਦਰ ਸਰਕਾਰ ਨੇ ਇਹ ਮਾਰੂ ਫੈਸਲਾ ਕਰਕੇ ਆਪਣਾ ਗਰੀਬ ਵਿਰੋਧੀ ਹੋਣ ਦਾ ਚਿਹਰਾ ਵਿਖਾਇਆ ਹੈ।  ਉਨਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਗਰੀਬ ਵਿਰੋਧੀ ਫੈਸਲੇ ਲੈ ਕੇ ਜਨਤਾ ਨੂੰ ਦੋ ਵਕਤ ਦੀ ਰੋਟੀ ਤੋਂ ਵੀ ਮੁਹਤਾਜ ਕਰਨ ਵਿਚ ਲੱਗੀ ਹੋਈ ਹੈ।ਚੌਲ ਅਤੇ ਆਟੇ ਉੱਤੇ ਜੀ.ਐੱਸ.ਟੀ. ਲੱਗਣ ਨਾਲ ਇਨਾਂ ਦੀ ਕੀਮਤਾਂ ਵਿੱਚ ਜਿਥੇ ਭਾਰੀ ਵਾਧਾ ਹੋਵੇਗਾ ਉਸ ਦਾ ਖਮਿਆਜ਼ਾ ਆਮ ਗ਼ਰੀਬ ਜਨਤਾ ਨੂੰ ਭੁਗਤਣਾ ਪਵੇਗਾ।ਗ਼ਰੀਬ ਲੋਕਾਂ ਦੀ ਮੁੱਖ ਖੁਰਾਕ ਆਟਾ ਅਤੇ ਚੌਲ ਹੀ ਹੈ ਹੁਣ ਕੇਂਦਰ ਸਰਕਾਰ ਇਸ ਉੱਤੇ ਵੀ ਜੀ.ਐੱਸ.ਟੀ. ਲਗਾ ਕੇ ਉਨਾਂ ਦੇ ਮੂੰਹੋਂ ਨਿਵਾਲਾ ਖੋਹਣ ਵਿਚ ਲੱਗੀ ਹੋਈ ਹੈ।ਉਪਰੋਕਤ ਆਗੂਆਂ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਰਿਹਾ ਦੇਸ਼ ਆਜ਼ਾਦ ਹੋਣ ਤੋਂ ਬਾਅਦ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਕੇਂਦਰ ਦੀ ਸਰਕਾਰ ਨੇ ਗ਼ਰੀਬਾਂ ਦੇ ਮੂੰਹੋਂ ਦੋ ਵਕਤ ਦੀ ਰੋਟੀ ਖੋਹਣ ਲਈ ਉਨਾਂ ਦੀ ਮੁੱਖ ਖੁਰਾਕ ਚੌਲ ਅਤੇ ਅਰਥੀ ਉੱਤੇ ਜੀ.ਐੱਸ.ਟੀ. ਲਗਾ ਦਿੱਤਾ ਹੋਵੇ।ਉਨਾਂ ਕੇਂਦਰ ਸਰਕਾਰ ਦੇ ਇਸ ਫੈਸਲੇ ਦੀ ਘੋਰ ਨਿੰਦਾ ਕਰਦਿਆਂ ਅਪੀਲ ਵੀ ਕੀਤੀ ਕਿ ਇਸ ਗ਼ਰੀਬ ਵਿਰੋਧੀ ਫੈਸਲੇ ਨੂੰ ਤੁਰੰਤ ਵਾਪਸ ਲੈ ਕੇ ਆਮ ਜਨਤਾ ਨੂੰ ਰਾਹਤ ਦਿੱਤੀ ਜਾਵੇ।ਉਨਾਂ ਇਸ ਗੱਲ ਦਾ ਵੀ ਜਿਕਰ ਕੀਤਾ ਕਿ ਜਦੋਂ ਜਦੋਂ ਵੀ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਆਈ ਹੈ ਉਨਾਂ ਗਰੀਬ ਪੱਖੀ ਫ਼ੈਸਲੇ ਲੈਂਦਿਆਂ ਜਨਤਾ ਦੀ ਭਲਾਈ ਲਈ ਅਨੇਕਾਂ ਕਾਰਜ ਆਰੰਭੇ ਸਨ ,ਜਿਨਾਂ ਨੂੰ ਹੁਣ ਦੀ ਭਾਜਪਾ ਸਰਕਾਰ ਬੰਦ ਕਰਨ ਉੱਤੇ ਤੁਲੀ ਹੋਈ ਹੈ।

About Post Author

Share and Enjoy !

Shares

Leave a Reply

Your email address will not be published.