ਸੰਗਰੂਰ (ਜਗਸੀਰ ਲੌਂਗੋਵਾਲ ) – ਲਾਇਨਜ਼ ਕਲੱਬ ਸੰਗਰੂਰ ਗਰੇਟਰ ਵੱਲੋਂ ਹੋਮੀ ਭਾਬਾ ਕੈਂਸਰ ਹੋਸਪਿਟਲ ਸੰਗਰੂਰ ਵਿਖੇ “ਰਿਲੀਫ ਦਾ ਹੰਗਰ” ਪ੍ਰੋਜੈਕਟ ਤਹਿਤ ਲੰਗਰ ਲਗਾਇਆ ਗਿਆ। ਇਸ ਪ੍ਰਾਜੈਕਟ ਅਧੀਨ 10.00 ਵਜੇ ਤੋਂ 12.00 ਵਜੇ ਤਕ ਸਾਰੇ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਪ੍ਰੋਟੀਨ ਡਾਈਟ ਦਿੱਤੀ ਗਈ ਜਿਸ ਵਿਚ ਦਲੀਆ, ਖਿਚੜੀ, ਉਬਲੇ ਹੋਏ ਚਨੇ ਤੇ ਸੂਪ ਦਿੱਤਾ ਗਿਆ ਜਿਸ ਦਾ ਸਾਰਾ ਖਰਚਾ ਲਾਇਨ ਚਮਨ ਸਿਧਾਣਾ ਵੱਲੋਂ ਆਪਣੇ ਪਿਤਾ ਦੀ ਯਾਦ ਵਿੱਚ ਕੀਤਾ ਗਿਆ।ਦੁਪਹਿਰ ਬਾਰਾਂ ਤੋਂ ਦੋ ਵਜੇ ਤਕ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਲਈ ਲੰਗਰ ਵਰਤਾਇਆ ਗਿਆ ਜਿਸ ਦਾ ਖਰਚਾ ਲਾਇਨ ਕਰਨਵੀਰ ਸਿੰਘ ਮਾਨ ਵੱਲੋਂ ਆਪਣੇ ਪਿਤਾ ਦੀ ਯਾਦ ਵਿਚ ਕੀਤਾ ਗਿਆ। ਕਲੱਬ ਦੇ ਸਕੱਤਰ ਇੰਜਨੀਅਰ ਸੁਖਮਿੰਦਰ ਸਿੰਘ ਭੱਠਲ ਵੱਲੋਂ ਆਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ ਗਿਆ। ਇਸ ਮੌਕੇ ਤੇ ਲਾਇਨ ਪਿਰਥਪਾਲ,ਡਾ ਪ੍ਰੀਤ ਪ੍ਰਕਾਸ਼ ਸਿੰਘ ਸੇਖੋਂ, ਜਗਨ ਨਾਥ ਗੋਇਲ, ਰਵਿੰਦਰ ਗੁਪਤਾ, ਅੰਮ੍ਰਿਤ ਗਰਗ,ਮੁਕੇਸ਼ ਸ਼ਰਮਾ ਹਾਜ਼ਰ ਸਨ। ਪ੍ਰਾਜੈਕਟ ਚੇਅਰਮੈਨ ਲਾਇਨ ਲਾਇਨ ਚਮਨ ਸੁਧਾਣਾ ਅਤੇ ਲਾਇਨ ਕਰਨਬੀਰ ਸਿੰਘ ਮਾਨ ਵੱਲੋਂ ਸਾਰੇ ਮੈਂਬਰਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।