
(ਰਾਜੂ ਸਿੰਗਲਾ) ਸੁਨਾਮ ਊਧਮ ਸਿੰਘ ਵਾਲਾ।
ਸੁਨਾਮ ਸਬ ਡਵੀਜਨ ਵਿੱਚ ਆਏ ਪੁਲਿਸ ਉਪ ਕਪਤਾਨ (ਡੀ.ਐਸ.ਪੀ.) ਸਰਦਾਰ ਭਰਪੂਰ ਸਿੰਘ ਦਾ ਨਿੱਘਾ ਸਵਾਗਤ ਕਰਦੇ ਹੋਏ ਪੰਜਾਬ ਮਹਿਲਾ ਅਗਰਵਾਲ ਸਭਾ( ਰਜਿ) ਤੇ ਮਹਿਲਾ ਅਗਰਵਾਲ ਸਭਾ (ਰਜਿ) ਸੁਨਾਮ ਵੱਲੋਂ ਰੇਵਾ ਛਾਹਡੀਆ ,ਮੰਜੂ ਗਰਗ, ਹੈਪੀ ਰਾਣੀ ਜੈਨ ,ਕਮਲੇਸ਼ ਬਾਂਸਲ, ਤੇ ਪਿ੍ਰਯੰਕਾ ਗਰਗ ਨੇ ਫੁੱਲਾਂ ਦਾ ਗੁਲਦਸਤਾ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਸੁਨਾਮ ਸਹਿਰ ਵਿੱਚ ਅਮਨ-ਸਾਂਤੀ ਬਰਕਰਾਰ ਰੱਖਣ ਲਈ ਉਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।ਉਨਾਂ ਨੇ ਭਰੋਸਾ ਦਿਵਾਇਆ ਕਿ ਉਹ ਕਾਨੂੰਨ ਵਿਵਸਥਾ ਦੀ ਬਿਹਤਰੀ ਲਈ ਹਰ ਮੁਮਕਿਨ ਕੋਸ ਿਸ ਕਰਨਗੇ। ਇਸ ਮੌਕੇ ਵਿਮਲ ਕੁਮਾਰ ਜੈਨ, ਅਮਿਤ ਗਰਗ, ਪਵਨ ਛਾਹੜੀਆ ਹਾਜਰ ਸਨ।