ਸੰਤ ਸ਼੍ਰੋਮਣੀ ਇੱਛਾਪੂਰਤੀ ਸ੍ਰੀ ਬਾਲਾ ਜੀ ਚੈਰੀਟੇਬਲ ਟਰੱਸਟ ਦੁਆਰਾ ਤੁਲਸੀ ਪੌਦੇ ਦੀ ਵੰਡ ਦਾ ਆਯੋਜਨ

Share and Enjoy !

Shares

(ਰਾਜੂ ਸਿੰਗਲਾ) ਸੁਨਾਮ ਊਧਮ ਸਿੰਘ ਵਾਲਾ। ਸੰਤ ਸ਼੍ਰੋਮਣੀ ਇੱਛਾਪੂਰਤੀ ਸ੍ਰੀ ਬਾਲਾ ਜੀ ਚੈਰੀਟੇਬਲ ਟਰੱਸਟ (ਰਜਿ) ਦੁਆਰਾ ਤੁਲਸੀ ਪੌਦੇ ਦੀ ਵੰਡ ਦਾ ਆਯੋਜਨ ਕੀਤਾ ਗਿਆ। ਇਹ ਸਮਾਗਮ ਮੰਦਰ ਇੱਛਾਪੂਰਤੀ ਸ੍ਰੀ ਬਾਲਾ ਜੀ ਧਾਮ ਵਿਖੇ ਆਯੋਜਿਤ ਕੀਤਾ ਗਿਆ ਟਰੱਸਟ ਦੇ ਮੈਬਰ ਗੌਰਵ ਜਨਾਲੀਆ ਅਤੇ ਦੇਵ ਰਾਜ ਸਿੰਗਲਾ ਨੇ ਦਸਿਆ ਕਿ ਤੁਲਸੀ ਦਾ ਪੌਦਾ ਬਿਮਾਰੀਆਂ ਦੀ ਰੋਕਥਾਮ ਲਈ ਇੱਕ ਰਾਮਬਾਣ ਔਸਧੀ ਹੈ ਜਿਵੇਂ ਕਿ ਤੁਲਸੀ ਦਾ ਪੌਦਾ ਠੰਡ, ਪੇਟ ਦਰਦ, ਮਲੇਰੀਆ, ਖੂਨ ਦੀ ਸੁੱਧਤਾ ਅਤੇ ਯੁਰਿਕ ਐਸਿਡ ਆਦਿ ਲਈ ਬਹੁਤ ਫਾਇਦੇਮੰਦ ਹੈ ਜਦੋਂ ਕਿ ਤੁਲਸੀ ਦਾ ਪੌਦਾ ਪਵਿੱਤਰ ਅਤੇ ਸੁਭ ਮੰਨਿਆ ਜਾਂਦਾ ਹੈ ਅਤੇ ਹਰ ਸਨਾਤਨੀ ਪਰਿਵਾਰ ਦੇ ਘਰ ਵਿਚ ਤੁਲਸੀ ਦਾ ਪੌਦਾ ਜਰੂਰ ਮਿਲੇਗਾ ਮਾਨਤਾ ਹੈ ਕਿ ਸਵੇਰੇ ਤੁਲਸੀ ਦੇ ਪੌਦੇ ਨੂੰ ਜਲ ਦੇਣ ਨਾਲ ਘਰ ਵਿਚ ਸੁਖ ਸਾਂਤੀ ਆਉਂਦੀ ਹੈ। ਸਿਰਫ ਇਹੀ ਨਹੀਂ ਤੁਲਸੀ ਦਾ ਉਪਜੋਗ ਹਰ ਧਾਰਮਿਕ ਪੂਜਾ ਪਾਠ ਵਿਚ ਕੀਤਾ ਜਾਂਦਾ ਹੈ ਵਾਸਤੂ ਸਾਸਤਰ ਦੇ ਅਨੁਸਾਰ ਤੁਲਸੀ ਦਾ ਪੌਦਾ ਘਰ ਵਿਚ ਹੋਣ ਨਾਲ ਨਾਕਰਾਤਮਕ ਊਰਜਾ ਦਾ ਨਾਸ ਹੁੰਦਾ ਹੈ ਅਤੇ ਸਕਾਰਾਤਮਕ ਊਰਜਾ ਆਉਂਦੀ ਹੈ। ਜਨਾਲੀਆ ਨੇ ਦੱਸਿਆ ਕਿ ਤੁਲਸੀ ਦੇ ਪੌਦੇ ਨਾਲ ਵਾਤਾਵਰਨ ਵਿਚ ਸੁਧਤਾ ਹੁੰਦੀ ਹੈ ਅਤੇ ਤੁਲਸੀ ਦਾ ਪੌਦਾ 24 ਘੰਟੇ ਆਕਸੀਜਨ ਦਿੰਦਾ ਹੈ। ਉਨਾਂ ਨੇ ਦੱਸਿਆ ਕਿ ਇਸ ਤਰਾਂ ਦੇ ਸਮਾਜ ਸੇਵਾ ਦੇ ਕੰਮ ਅੱਗੇ ਵੀ ਜਾਰੀ ਰਹਿਣਗੇ। ਇਸ ਮੌਕੇ ਵਿਜੇ ਕੁਮਾਰ, ਨਾਰਾਇਣ ਸਰਮਾ, ਮਾਧਵ ਜਨਾਲੀਆ, ਮੋਹਨ ਲਾਲ ਕਾਂਸਲ, ਅਨਿਲ ਗੋਇਲ, ਸਕਸਮ ਬਾਂਸਲ, ਪਰਮਾਨੰਦ ਅਰੋੜਾ, ਚਕਸੂ ਗਰਗ, ਸਵੇਤਾ ਸਿੰਗਲਾ, ਮਹਿਕ ਬਾਂਸਲ, ਹੈਪੀ ਕੁਮਾਰ ਆਦਿ ਮੌਜੂਦ ਸਨ।

About Post Author

Share and Enjoy !

Shares

Leave a Reply

Your email address will not be published.