ਗੁਰਾਇਆ ਪੁਲਿਸ ਨੇ 180 ਨਸ਼ੀਲੀਆਂ ਗੋਲੀਆਂ ਸਮੇਤ ਇਕ ਔਰਤ ਨੂੰ ਕੀਤਾ ਗਿਰਫ਼ਤਾਰ

Share and Enjoy !

Shares

ਗੁਰਾਇਆ  (ਕਰਮਵੀਰ ਸਿੰਘ) : ਥਾਣਾ ਗੁਰਾਇਆ ਦੀ ਪੁਲੀਸ ਨੇ 180 ਨਸ਼ੀਲੀਆਂ ਗੋਲੀਆਂ ਨਾਲ ਇਕ ਔਰਤ ਨੂੰ ਗਿਰਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਗੁਰਾਇਆ ਹਰਿੰਦਰ ਸਿੰਘ ਨੇ ਦੱਸਿਆ ਕਿ ਚੌਂਕੀ ਇੰਚਾਰਜ ਧੁਲੇਤਾ ਪਰਮਜੀਤ ਸਿੰਘ ਨੇ ਪੁਲੀਸ ਪਾਰਟੀ ਸਮੇਤ ਗਸ਼ਤ ਦੌਰਾਨ ਇਕ ਔਰਤ ਦੀ ਤਲਾਸ਼ੀ ਉਪਰੰਤ ਉਸ ਪਾਸੋਂ 180 ਨਸ਼ੀਲੀਆਂ ਗੋਲੀਆਂ ਬ੍ਰਮਤ ਕੀਤੀਆ ਹਨ। ਔਰਤ ਦੀ ਪਹਿਚਾਣ ਨੀਨਾ ਉਰਫ਼ ਨੀਲਾਮ ਪਤਨੀ ਰਾਕੇਸ਼ ਉਰਫ਼ ਰੋਡਾ ਵਾਸੀ ਪਿੰਡ ਧੁਲੇਤਾ ਵੱਜੋਂ ਹੋਈ ਹੈ। ਜਿਸ ਖਿਲਾਫ਼ ਮੁਕੱਦਮਾ ਨੰਬਰ 86 ਧਾਰਾ 22(ਬੀ)-61-85 ਅੰਨ.ਡੀ.ਪੀ.ਐਸ. ਦਰਜ਼ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

About Post Author

Share and Enjoy !

Shares

Leave a Reply

Your email address will not be published.