ਸਾਂਈ ਭੂਪੇ ਸ਼ਾਹ ਦੇ ਦਰਬਾਰ ਪਿੰਡ ਮਾਣਕਾ ਵਿਖੇ ਸਲਾਨਾ ਜੋੜ ਮੇਲਾ ਅੱਜ ਤੋਂ

Share and Enjoy !

Shares
ਫਗਵਾੜਾ  (ਸ਼ਿਵ ਕੋੜਾ) : ਰੌਜਾ ਸਾਂਈ ਬਾਬਾ ਭੂਪੇ ਸ਼ਾਹ ਜੀ ਦੇ ਦਰਬਾਰ ਪਿੰਡ ਮਾਣਕਾਂ ਵਿਖੇ ਸਲਾਨਾ ਜੋੜ ਮੇਲਾ ਦਰਬਾਰ ਦੇ ਗੱਦੀ ਨਸ਼ੀਨ ਸਾਂਈ ਸੋਨੂੰ ਸ਼ਾਹ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ, ਪ੍ਰਬੰਧਕ ਕਮੇਟੀ, ਐਨ.ਆਰ.ਆਈ. ਵੀਰਾਂ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 21 ਅਤੇ 22 ਜੂਨ ਨੂੰ ਸ਼ਾਨੋ ਸ਼ੌਕਤ ਨਾਲ ਕਰਵਾਇਆ ਜਾ ਰਿਹਾ ਹੈ। ਦਰਬਾਰ ਦੇ ਗੱਦੀ ਨਸ਼ੀਨ ਸਾਂਈ ਸੋਨੂੰ ਸ਼ਾਹ ਨੇ ਦੱਸਿਆ ਕਿ ਪਹਿਲੇ ਦਿਨ 21 ਜੂਨ ਨੂੰ ਚਰਾਗ਼ ਅਤੇ ਝੰਡੇ ਦੀ ਰਸਮ ਉਪਰੰਤ ਪ੍ਰਸਿੱਧ ਕਵਾਲ ਤੇ ਨੱਕਾਲ ਪਾਰਟੀਆਂ ਵਲੋਂ ਸੂਫਿਆਨਾ ਕਲਾਮ ਤੇ ਨਕਲਾਂ ਦਾ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਦੂਸਰੇ ਦਿਨ 22 ਜੂਨ ਨੂੰ ਸਵੇਰੇ 10 ਵਜੇ ਸੱਭਿਆਚਾਰਕ ਸਟੇਜ ਸਜਾਈ ਜਾਵੇਗੀ ਜਿਸ ਵਿਚ ਇੰਟਰਨੈਸ਼ਨਲ ਪ੍ਰਸਿੱਧੀ ਪ੍ਰਾਪਤ ਗਾਇਕ ਬਲਰਾਜ ਬਿਲਗਾ, ਪੰਮਾ ਡੂਮੇਵਾਲੀਆ, ਨੂਰਾ ਸਿਸਟਰਜ਼ ਤੋਂ ਇਲਾਵਾ ਹੋਰ ਪੰਜਾਬੀ ਗਾਇਕ ਭਰਵੀਂ ਹਾਜਰੀ ਲਗਵਾਉਣਗੇ। ਇਸ ਦੌਰਾਨ ਚਾਹ ਪਕੌੜਿਆਂ, ਠੰਡੇ ਮਿੱਠੇ ਜਲ ਅਤੇ ਲੰਗਰ ਦੀ ਸੇਵਾ ਅਤੁਟ ਵਰਤਾਈ ਜਾਵੇਗੀ। ਉਹਨਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਸਲਾਨਾ ਜੋੜ ਮੇਲੇ ਵਿਚ ਹਾਜਰੀ ਲਗਵਾ ਕੇ ਰੌਣਕ ਵਧਾਉਣ ਦੀ ਅਪੀਲ ਕੀਤੀ।

About Post Author

Share and Enjoy !

Shares

Leave a Reply

Your email address will not be published.