ਪੰਜਾਬ ਦਾ ਬਹੁਤ ਹੀ ਹਰਮਨ ਪਿਆਰਾ ਕੀ-ਬੋਰਡ ਪਲੇਅਰ :  ਪਰਮਜੀਤ ਸਿੰਘ 

Share and Enjoy !

Shares
ਪੰਜਾਬ ਦੇ ਬਹੁਤ ਹੀ ਹੋਣਹਾਰ ਕੀ-ਬੋਰਡ ਪਲੇਅਰ ਪਰਮਜੀਤ  ਸਿੰਘ ਦਾ ਜਨਮ 30/11/1984 ਨੂੰ  ਪਿੰਡ ਮਾਧੋਪੁਰ (ਕਪੂਰਥਲਾ) ਵਿਖੇ ਪਿਤਾ ਸ੍ਰੀ ਜਸਵੰਤ ਸਿੰਘ ਤੇ ਮਾਤਾ ਸ੍ਰੀਮਤੀ ਰਵਿੰਦਰ ਕੌਰ ਦੀ ਕੁੱਖੋਂ ਹੋਇਆ , ਪਰਮਜੀਤ ਨੇ ਆਪਣੀ +2 ਦੀ ਪੜਾਈ ਪੰਜਾਬ ਸਕੂਲ ਸਿਖਿਆ ਬੋਰਡ ਕਪੂਰਥਲਾ ਤੋਂ ਸੰਨ 2002 ਨੂੰ ਪ੍ਰਾਪਤ ਕੀਤੀ| ਪਰਮਜੀਤ ਨੂੰ ਬਚਪਨ ਤੋਂ ਹੀ ਸ਼ੌਕ ਸੀ ਕਿ ਉਹ ਮਾਪਿਆਂ ਨੂੰ ਕੁਝ ਕਰ ਕੇ ਦਿਖਾਵੇ। ਪਰਮਜੀਤ ਨੂੰ ਟੀਵੀ ਤੇ ਗੀਤ ਚਲਦੇ ਵੇਖ ਕੇ ਸੰਗੀਤ ਦੀ ਚੇਟਕ ਲੱਗੀ। ਆਪਣੇ ਸ਼ੌਕ ਨੂੰ ਆਪਣਾ ਹੁਨਰ ਬਣਾਉਣ ਲਈ ਉਹ ਇਸ ਖੇਤਰ ਵਿੱਚ ਆਪਣਾ ਉਸਤਾਦ ਜੇ.ਡੀ ਨੂੰ ਮੰਨਦਾ ਹੈ ਜਿਹਨਾਂ ਦੀ ਬਦੌਲਤ ਉਹ ਆਪਣੀ ਮੰਜ਼ਿਲ ਤੱਕ ਪਹੁੰਚਿਆ ਹੈ। ਇਕ ਵੇਲ਼ਾ ਸੀ ਜਦੋਂ ਲੋਕ ਗਾਉਣ ਵਾਲੇ ਨੂੰ ਹੀ ਜਾਣਦੇ ਸਨ ਤੇ ਪਿੱਠਵਰਤੀ ਭੂਮਿਕਾ ਨਿਭਾਉਣ ਵਾਲੇ ਗੀਤਕਾਰਾਂ, ਸੰਗੀਤਕਾਰਾਂ ਤੇ ਸਾਜਿੰਦਿਆਂ ਤੋਂ ਨਾ-ਵਾਕਿਫ਼ ਹੁੰਦੇ ਸਨ, ਪਰ ਅੱਜਕੱਲ ਜਿੰਨੀ ਇੱਕ ਗਾਇਕ ਦੀ ਕਦਰ ਹੈ  ਉੱਨੀ ਹੀ ਇੱਕ ਕੀ-ਬੋਰਡ ਵਜਾਉਣ ਵਾਲੇ ਦੀ ਵੀ ਕਦਰ ਹੈ। ਪਰਮਜੀਤ ਪੰਜਾਬ ਦੇ ਕਈ ਰਿਕਾਰਡਿੰਗ ਸਟੂਡੀਓ ਜਿਵੇਂ ਕਿੰਗ ਪੰਜਾਬੀ, J7 ਬੀਟ ਆਦਿ ਵਿਚ ਕੀ-ਬੋਰਡ ਤੇ ਹਾਰਮੋਨੀਅਮ ਵਜਾ ਚੁੱਕਾ ਹੈ ਅਤੇ ਅਨੇਕਾਂ ਧਾਰਮਿਕ, ਸਮਾਜਿਕ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾ ਚੁੱਕਾ ਹੈ। ਪਰਮਜੀਤ ਸਿੰਘ ਹੁਣ ਤੱਕ ਅਨੇਕਾਂ ਹੀ ਨਾਮਵਰ ਗਾਇਕਾਂ ਚਮਕੌਰ ਖਟੜਾ, ਦਿਲਰਾਜ, ਸੋਨੂ ਢਿੱਲੋਂ, ਜਸਵਿੰਦਰ ਡਘਾਮੀਆਂ, ਬੁੱਕਣ ਜੱਟ ਆਦਿ ਨਾਲ ਢੋਲਕ ਵਜਾ ਚੁੱਕੇ ਹਨ ਪਰਮਾਤਮਾ ਕਰੇ ਕਿ ਕੀ-ਬੋਰਡ ਪਲੇਅਰ ਪਰਮਜੀਤ ਸਿੰਘ ਦਿਨ ਦੁੱਗਣੀ ਤਰੱਕੀ ਕਰੇ ਤੇ ਬੁਲੰਦੀਆ ਨੂੰ ਛੂਹਵੇ ।

About Post Author

Share and Enjoy !

Shares

Leave a Reply

Your email address will not be published.