
ਬਾਲ ਮਜ਼ਦੂਰੀ ਖਤਮ ਕਰਨ ਲਈ ਸੁਹਿਰਦ ਯਤਨ ਕੀਤੇ ਜਾਣ- ਡਾ ਸੋਨੀਆ
ਹੁਸਿ਼ਆਰਪੁਰ /ਸਵੀਡਨ (ਤਰਸੇਮ ਦੀਵਾਨਾ) “ ਬਾਲ ਮਜਦੂਰੀ ਮਨੁੱਖਤਾ ਦੇ ਨਾਮ ਤੇ ਇੱਕ ਕਲੰਕ ਹੈ। ਬਾਲ ਮਜ਼ਦੂਰੀ ਖਤਮ ਕਰਨ ਲਈ ਸੁਹਿਰਦ ਯਤਨ ਕੀਤੇ ਜਾਣ। ਅੱਜ ਆਲਮੀ ਬਾਲ ਮਜ਼ਦੂਰੀ ਵਿਰੋਧੀ ਦਿਹਾੜੇ ਮੌਕੇ ਵਿਚਾਰ ਪ੍ਰਗਟ ਕਰਦੇ ਹੋਏ ਡਾ ਸੋਨੀਆ ਨੇ ਕਿਹਾ ਕਿ ਬੱਚੇ ਸਾਡਾ ਭਵਿੱਖ ਹਨ। ਪਰ ਗਰੀਬੀ ਕਾਰਨ ਸੰਸਾਰ ਭਰ ਵਿੱਚ ਬਚਪਨ ਵਿੱਚ ਹੀ ਲੱਖਾਂ ਬੱਚਿਆਂ ਨੂੰ ਮਜ਼ਦੂਰੀ ਕਰ ਕੇ ਆਪਣਾ ਅਤੇ ਪਰਿਵਾਰ ਦਾ ਢਿੱਡ ਪਾਲਣਾ ਪੈਂਦਾ ਹੈ, ਜਿਸ ਕਾਰਨ ਅਜਿਹੇ ਬੱਚਿਆਂ ਦਾ ਬਚਪਨ ਰੁ਼ਲ਼ ਜਾਂਦਾ ਹੈ। ਬੱਚਿਆਂ ਨੇ ਬਚਪਨ ਵਿੱਚ ਖੇਡਣਾ ਹੁੰਦਾ ਹੈ, ਜਿਸ ਨਾਲ ਉਨ੍ਹਾਂ ਦਾ ਸਰੀਰਕ, ਮਾਨਸਿਕ, ਭਾਵ ਆਤਮਕ, ਸੱਭਿਆਚਾਰ ਵਿਕਾਸ ਹੋਣਾ ਹੁੰਦਾ ਹੈ, ਪਰ ਬਾਲ ਮਜ਼ਦੂਰੀ ਦੀ ਸਮੱਸਿਆ ਕਾਰਨ ਉਨ੍ਹਾਂ ਦੀ ਸਖਸ਼ੀਅਤ ਦਾ ਪੂਰਨ ਵਿਕਾਸ ਹੁੰਦਾ। ਇਸ ਲਈ ਬਚਪਨ ਨੂੰ ਬਾਲ ਮਜ਼ਦੂਰੀ ਦੀ ਸਮੱਸਿਆ ਤੋਂ ਬਚਾਉਣਾ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅਜਿਹੇ ਬੱਚਿਆਂ ਦੀ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਸਿੱਖਿਆ ਨਾਲ ਹੀ ਗਰੀਬੀ ਨੂੰ ਦੂਰ ਕੀਤਾ ਜਾ ਸਕਦਾ ਹੈ। ਸਾਨੂੰ ਵੀ ਕਿਸੇ ਵੀ ਬੱਚੇ ਤੋਂ ਮਜਦੂਰੀ ਨਹੀਂ ਕਰਵਾਉਣੀ ਚਾਹੀਦੀ, ਸਗੋਂ ਬਾਲ ਮਜ਼ਦੂਰੀ ਦੀ ਸਮੱਸਿਆ ਨੂੰ ਜੜੋਂ ਪੁੱਟਣ ਲਈ ਯਤਨ ਕਰਨੇ ਚਾਹੀਦੇ ਹਨ, ਤਾਂ ਜੋ ਬਚਪਨ ਨੂੰ ਬਚਾਇਆ ਜਾ ਸਕੇ।