ਬਾਬਾ ਸਾਹਿਬ ਦਾਸ ਜੀ ਦੇ ਤਪ ਅਸਥਾਨ ਵਿਖੇ ਦੋ ਰੋਜ਼ਾ ਧਾਰਮਿਕ ਸਮਾਗਮ ਆਯੋਜਿਤ 

Share and Enjoy !

Shares
-ਮਾਤਾ ਦੇ ਜਾਗਰਣ ਦੌਰਾਨ ਪ੍ਰਸਿੱਧ ਸੂਫੀ ਕਲਾਕਾਰ ਸਰਦਾਰ ਅਲੀ ਨੇ ਬੰਨਿਆ ਸਮਾਂ
ਸੰਗਰੂਰ, 12 ਜੂਨ (ਜਗਸੀਰ ਲੌਂਗੋਵਾਲ )- ਧੰਨ-ਧੰਨ ਨਗਨ ਬਾਬਾ ਸ਼੍ਰੀ ਸਾਹਿਬ ਦਾਸ ਜੀ ਤਪ ਅਸਥਾਨ ਨਾਭਾ ਗੇਟ ਵਿਖੇ ਪ੍ਰਬੰਧਕ ਕਮੇਟੀ ਅਤੇ ਸੇਵਾ ਦਲ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 26ਵਾਂ ਵਿਸ਼ਾਲ ਮਾਂ ਭਗਵਤੀ ਜੀ ਦਾ ਜਾਗਰਣ ਅਤੇ ਭੰਡਾਰਾ ਬੜੀ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਕਰਵਾਇਆ ਗਿਆ | ਸੇਵਾ ਦਲ ਦੇ ਪ੍ਰਧਾਨ ਹਰੀਸ਼ ਅਰੋੜਾ, ਵਾਈਸ ਪ੍ਰਧਾਨ ਸੰਜੀਵ ਕੁਮਾਰ ਟੋਨੀ, ਬਲਜਿੰਦਰ ਸ਼ਰਮਾ, ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਪ੍ਰੇਮ ਸ਼ਰਮਾ, ਰਾਜਵੀਰ ਸਿਬੀਆ, ਇੰਦਰਪਾਲ ਸਿਬੀਆ, ਬਲਵਿੰਦਰ ਸਿੰਘ, ਸੰਦੀਪ ਦਾਨੀਆ, ਮਾਸਟਰ ਗੁਰਮੇਲ ਸਿੰਘ ਸਮੇਤ ਸਮੂਹ ਸੇਵਾਦਾਰਾਂ ਦੀ ਦੇਖ-ਰੇਖ ਅਧੀਨ ਕਰਵਾਏ ਗਏ ਜਾਗਰਣ ਦੀ ਸ਼ੁਰੂਆਤ ਵਿੱਚ ਪੰਡਿਤ ਸੰਤੋਸ਼, ਪੰਡਿਤ ਬਜਰੰਗੀ, ਰਾਜਨ ਸ਼ਰਮਾ, ਦੀਪੂ ਸ਼ੰਮੀ ਟੈਂਟ, ਮੁਕੇਸ਼ ਪਾਲੀ, ਮਲਕੀਤ ਸੈਣੀ, ਵਿਜੈਕਾਂਤ ਆਦਿ ਸੇਵਾਦਾਰਾਂ ਨੇ ਢੋਲ ਧਮੱਕੇ ਤੇ ਜੈਕਾਰਿਆਂ ਦੀ ਗੂੰਜ ਵਿੱਚ ਬਾਬਾ ਜੀ ਦਾ ਪਵਿੱਤਰ ਸਰੂਪ ਬਾਬਾ ਜੀ ਦੇ ਤਪ ਅਸਥਾਨ ਤੋਂ ਬੜੀ ਹੀ ਸ਼ਰਧਾ ਨਾਲ ਖੁੱਲ੍ਹੇ ਸਜੇ ਹੋਏ ਪੰਡਾਲ ਵਿੱਚ ਲੈ ਕੇ ਆਏ, ਜਿੱਥੇ ਸੁੰਦਰ ਭਵਨ ਵਿੱਚ ਸਰੂਪ ਨੂੰ  ਸੁਸ਼ੋਭਿਤ ਕੀਤਾ ਗਿਆ | ਗਣੇਸ਼ ਪੂਜਨ ਦੀ ਰਸਮ ਭਾਈ ਗੁਰਦਾਸ ਗਰੁੱਪ ਆਫ ਇੰਚਟੀਚਿਊਟਸ ਦੇ ਚੇਅਰਮੈਨ ਡਾ. ਗੁਨਿੰਦਰਜੀਤ ਸਿੰਘ ਜਵੰਧਾ ਅਤੇ ਨਿਤੀਨ ਕੁਮਾਰ ਮੇਲਾ ਰਾਮ ਦੀ ਹੱਟੀ ਵਾਲਿਆਂ ਵੱਲੋਂ ਕਰਵਾਇਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ ‘ਤੇ ਸੀਨੀਅਰ ਭਾਜਪਾ ਆਗੂ ਤੇ ਉੱਘੇ ਸਮਾਜ ਸੇਵੀ ਸ਼੍ਰੀ ਅਰਵਿੰਦ ਖੰਨਾ, ਗੁਰਮੇਲ ਸਿੰਘ ਘਰਾਚੋਂ ਸਰਪੰਚ, ਉੱਘੀ ਸਮਾਜ ਸੇਵਿਕਾ ਪ੍ਰੀਤੀ ਮਹੰਤ, ਤੱਬੂ ਮਹੰਤ, ਮਹੰਤ ਚੰਦਰਮੁਖੀ, ਮਹੰਤ ਮਸਤਾਨੀ, ਨੰਨ੍ਹਾ ਮਹੰਤ ਵਿਸ਼ਵ ਨੂਰ, ਅਰੂਪ ਸਿੰਗਲਾ ਦੁਰਗਾ ਸੇਵਾ ਦਲ, ਮੁਕੇਸ਼ ਪਾਲੀ, ਗੋਬਿੰਦਰ ਸ਼ਰਮਾ ਸ਼੍ਰੀ ਸ਼ਿਵ ਪੈਦਲ ਯਾਤਰਾ ਮੰਡਲੀ, ਮੌਲਵੀ ਸਾਹਿਬ ਦਰਗਾਹ ਤੋਂ ਸਲੀਮ ਖਾਨ, ਬ੍ਰਾਹਮਣ ਸਭਾ ਤੋਂ ਜਸਪਾਲ ਪਾਲੀ, ਬ੍ਰਹਿਮਣ ਸਭਾ ਤੋਂ ਰਵਿੰਦਰ ਸਿੰਘ ਗੁੱਡੂ, ਰਾਕੇਸ਼ ਸ਼ਰਮਾ ਅਤੇ ਵੱਖ-ਵੱਖ ਵਿਭਾਗਾਂ ਵਿੱਚੋਂ ਸੇਵਾ ਮੁਕਤ ਹੋਏ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸਮਾਜ ਸੇਵੀ ਸੰਸਥਾ ਦੇ ਪ੍ਰਧਾਨ ਅਤੇ ਜੈ ਜਵਾਲਾ ਸੇਵਾ ਸੰਮਤੀ ਦੇ ਪ੍ਰਧਾਨ ਰਾਜ ਕੁਮਾਰ ਅਰੋੜਾ ਸਮੇਤ ਅਨੇਕਾਂ ਉੱਘੀਆਂ ਸਖਸ਼ੀਅਤਾਂ ਨੇ ਆਪਣੀ ਹਾਜਰੀ ਲਗਵਾ ਕੇ ਮਾਤਾ ਭਗਵਤੀ ਅਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ |
ਇਸ ਮੌਕੇ ਨਗਨ ਬਾਬਾ ਸਾਹਿਬ ਦਾਸ ਜੀ ਸੇਵਾ ਦਲ ਵੱਲੋਂ ਕਰਵਾਏ ਗਏ ਇਸ ਸਮਾਗਮ ਦੀ ਸ਼ਲਾਘਾ ਕਰਦਿਆਂ ਸੂਬਾਈ ਪੈਨਸ਼ਨਰ ਆਗੂ ਅਤੇ ਜੈ ਜਵਾਲਾ ਜੀ ਸੇਵਾ ਸੰਮਤੀ ਦੇ ਪ੍ਰਧਾਨ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮਾਂ ਨਾਲ ਜਿੱਥੇ ਆਪਸੀ ਭਾਈਚਾਰਕ ਸਾਂਝ ਮਜਬੂਤ ਹੁੰਦੀ ਹੈ, ਉੱਥੇ ਸਾਨੂੰ ਆਪਣੀ ਸੱਭਿਆਚਾਰ ਅਤੇ ਧਰਮਾਂ ਤੋਂ ਹਾਸਿਲ ਹੋਣ ਵਾਲੇ ਗਿਆਨ ਬਾਰੇ ਵੀ ਬਹੁਤ ਕੁਝ ਜਾਣਨ ਨੂੰ  ਮਿਲਦਾ ਹੈ | ਸੇਵਾ ਦਲ ਵੱਲੋਂ ਸਮੇਂ-ਸਮੇਂ ‘ਤੇ ਜਿੱਥੇ ਧਾਰਮਿਕ ਤੇ ਸਮਾਜਿਕ ਕੰਮਾਂ ਵਿੱਚ ਵੱਧ-ਚੜ੍ਹ ਕੇ ਸੇਵਾ ਨਿਭਾਈ ਜਾਂਦੀ ਹੈ, ਉੱਥੇ ਪ੍ਰਸ਼ਾਸਨ ਦੇ ਆਦੇਸ਼ਾਨੁਸਾਰ ਵੱਖ-ਵੱਖ ਲੋਕ ਭਲਾਈ ਦੇ ਕੈਂਪਾਂ ਵਿੱਚ ਵੀ ਪੂਰਨ ਯੋਗਦਾਨ ਪਾਇਆ ਜਾਂਦਾ ਹੈ |
ਜਾਗਰਣ ਦੀ ਸ਼ੁਰੂਆਤ ਉੱਘੇ ਗਾਇਕ ਨਿਤਿਨ ਵੋਹਰਾ ਵੱਲੋਂ ਗਣੇਸ਼ ਵੰਦਨਾ, ਮੰਗਲਾ ਚਰਨ ਅਤੇ ਮਾਤਾ ਦੀਆਂ ਭੇਟਾਂ ਗਾ ਕੇ ਹਾਜਰੀ ਲਗਵਾਈ ਗਈ | ਇਸ ਉਪਰੰਤ ਛਾਬੜਾ ਸਿਸਟਰ ਅਤੇ ਛੋਟੀ ਬੱਚੀ ਵੱਲੋਂ ਵੀ ਬਾਬਾ ਜੀ ਦਾ ਗੁਣਗਾਨ ਕੀਤਾ ਗਿਆ | ਇਸ ਉਪਰੰਤ ਪ੍ਰਸਿੱਧ ਸੂਫੀ ਗਾਇਕ ਸਰਦਾਰ ਅਲੀ ਨੇ ਵੱਖ-ਵੱਖ ਭਜਨਾਂ ਰਾਹੀਂ ਸਮਾਂ ਬੰਨਿਆਂ | ਉਨ੍ਹਾਂ ਵੱਲੋਂ ਗਾਈ ਕੱਵਾਲੀ ‘ਅਰਸ਼ਾ ਦੇ ਤਾਰੇ ਹਾਂ, ਐਰੇ- ਗੈਰੇ ਸਮਝੀ ਨਾ, ਬਾਬਾ ਜੀ ਦੇ ਪਿਆਰੇ ਹਾਂ’ ਅਤੇ ਹੋਰ ਸੂਫੀ ਕਲਾਮਾਂ ਨੇ ਮਾਹੌਲ ਨੂੰ  ਸੂਫੀਆਨਾ ਰੰਗ ਵਿੱਚ ਰੰਗ ਦਿੱਤਾ | ਉਨ੍ਹਾਂ ਵੱਲੋਂ ਗਾਈਆਂ ਮਾਤਾ ਦੀਆਂ ਭੇਟਾਂ ਨੇ ਸ਼ਰਧਾਲੂਆਂ ਨਾਲ ਭਰੇ ਪੰਡਾਲ ਨੂੰ  ਝੂਮਣ ਲਾ ਦਿੱਤਾ | ਤਾਰਾ ਰਾਣੀ ਦੀ ਕਥਾ ਪੰਡਿਤ ਰਾਜ ਕੁਮਾਰ ਵੱਲੋਂ ਧਾਰਮਿਕ ਉਦਾਹਰਨਾਂ ਦੇ ਕੇ ਬੜੇ ਹੀ ਸੁਚੱਜੇ ਢੰਗ ਨਾਲ ਕੀਤੀ ਗਈ | ਜਾਗਰਣ ਸਮਾਪਤੀ ਉਪਰੰਤ 12 ਜੂਨ ਨੂੰ  ਸਾਰਾ ਦਿਨ ਭੰਡਾਰਾ ਅਤੁੱਟ ਵਰਤਿਆ ਅਤੇ ਸੇਵਾਦਾਰਾਂ ਵੱਲੋਂ ਠੰਡੇ ਮਿੱਠੇ ਪਾਣੀ, ਜਲਜੀਰਾ, ਕੋਲਡ ਡਿ੍ੰਕਸ ਆਦਿ ਦੀਆਂ ਛਬੀਲਾਂ ਵੀ ਲਗਾਈਆਂ ਗਈਆਂ, ਜਿਸ ਦੀ ਸੇਵਾ ਮਾਤਾ ਸ਼੍ਰੀ ਕਾਲੀ ਦੇਵੀ ਸੇਵਾ ਦਲ, ਸ਼੍ਰੀ ਹਨੂੰਮਾਨ ਮੰਦਿਰ ਸੇਵਾਦਲ ਸਮੇਤ ਵੱਖ-ਵੱਖ ਧਾਰਮਿਕ ਸੰਸਥਾਵਾਂ ਵੱਲੋਂ ਨਿਭਾਈ ਗਈ | ਆਈਆਂ ਸਖਸ਼ੀਅਤਾਂ ਨੂੰ  ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਉਪਿੰਦਰ ਕੁਮਾਰ, ਅੰਕੁਸ਼ ਸਿੰਗਲਾ, ਰਮਨ ਜੀ, ਸਾਂਈ ਜੀ, ਪੰਕਜ ਥਰੇਜਾ, ਬਲਵਿੰਦਰ ਮੁੰਦਰੀ, ਰਾਜਿੰਦਰ ਕੁਮਾਰ, ਨੈਣੀ ਸੇਠੀ,ਅਮਰੀਕ ਸੈਣੀ, ਕੁਲਦੀਪ ਸਿੰਘ, ਸੁਖਵਿੰਦਰ ਠਾਕੁਰ, ਕਮਲ ਸਚਦੇਵਾ, ਅਸ਼ਵਨੀ ਸ਼ਰਮਾ, ਭੂਸ਼ਣ ਕੁਮਾਰ, ਸੁਖਵਿੰਦਰ ਸੁੱਖੀ, ਸ਼ਿਵ ਬਾਂਸਲ, ਵਿਸ਼ਾਲ ਵਰਮਾ, ਦਵਿੰਦਰ ਸਿੰਘ, ਜਤਿੰਦਰ ਕਾਲਾ, ਗੁਰਦਿਆਲ ਸਿੰਘ, ਅੰਕੁਸ਼ ਗਰਗ, ਵਿਕਰਮ ਸੈਣੀ, ਜਸਵੀਰ ਸਿੰਘ ਖਾਲਸਾ ਆਦਿ ਤੋਂ ਇਲਾਵਾ ਅਲੀਸ਼ੇਰ, ਘਰਾਚੋਂ ਅਤੇ ਇਲਾਕੇ ਦੇ ਕੋਨੇ-ਕੋਨੇ ਤੋਂ ਸੰਗਤਾਂ ਵੱਡੀ ਗਿਣਤੀ ਵਿੱਚ ਹਾਜਰ ਸਨ | ਸੇਵਾ ਦਲ ਦੇ ਪ੍ਰਧਾਨ ਸ਼੍ਰੀ ਹਰੀਸ਼ ਕੁਮਾਰ ਅਰੋੜਾ ਨੇ ਸਮੂਹ ਇਲਾਕਾ ਨਿਵਾਸੀਆਂ ਦਾ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਆਪਸੀ ਭਾਈਚਾਰਕ ਸਾਂਝ ਨੂੰ  ਮਜਬੂਤ ਰੱਖਣ ਦੀ ਅਪੀਲ ਕੀਤੀ ਗਈ |

About Post Author

Share and Enjoy !

Shares

Leave a Reply

Your email address will not be published.