ਆਮ ਆਦਮੀ ਪਾਰਟੀ ਦੀ ਸਰਕਾਰ ਫਗਵਾੜਾ ਦਾ ਸਰਬ ਪੱਖੀ ਵਿਕਾਸ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

Share and Enjoy !

Shares

(ਸ਼ਿਵ ਕੋੜਾ) ਫਗਵਾੜਾ।
ਸ਼ਹਿਰ ਦੇ ਵਾਰਡ ਨੰਬਰ 31 ਮੁਹੱਲਾ ਅਰਬਨ ਅਸਟੇਟ ਵਿਖੇ ਕਾਫੀ ਸਮੇਂ ਤੋਂ ਖਸਤਾ ਹਾਲਤ ਵਿਚ ਪਈ ਗਲੀ ਦੀ ਉਸਾਰੀ ਦੇ ਕੰਮ ਦਾ ਸ਼ੁੱਭ ਆਰੰਭ ਅੱਜ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਵਲੋਂ ਕਰਵਾਇਆ ਗਿਆ। ਇਸ ਮੌਕੇ ਉਹਨਾਂ ਦੱਸਿਆ ਕਿ ਇਸ ਗਲੀ ਦੀ ਉਸਾਰੀ ਉੱਪਰ ਕਰੀਬ 5.17 ਲੱਖ ਰੁਪਏ ਖਰਚ ਹੋਣਗੇ। ਗਲੀ ਦੀ ਉਸਾਰੀ ਨਾਲ ਮੁਹੱਲੇ ਦੇ ਲੋਕਾਂ ਅਤੇ ਰਾਹਗੀਰਾਂ ਨੂੰ ਰਾਹਤ ਮਿਲੇਗੀ। ਇਸ ਤੋਂ ਇਲਾਵਾ ਮਾਡਲ ਟਾਊਨ ‘ਚ 26 ਲੱਖ ਦੀ ਲਾਗਤ ਨਾਲ ਸੜਕਾਂ ਦੇ ਕਿਨਾਰੇ ਕੱਚੇ ਬਰਮਾਂ ‘ਤੇ ਇੰਟਰਲੋਕ ਟਾਇਲਾਂ ਦਾ ਕੰਮ ਸ਼ੁਰੂ ਕਰਵਾਇਆ ਗਿਆ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਫਗਵਾੜਾ ਦਾ ਸਰਬ ਪੱਖੀ ਵਿਕਾਸ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਸ਼ਹਿਰ ਦੇ ਵਿਕਾਸ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸ ਮੌਕੇ ਕਾਰਪੋਰੇਸ਼ਨ ਫਗਵਾੜਾ ਦੇ ਐਸ.ਡੀ.ਓ. ਪੰਕਜ ਕੁਮਾਰ, ਕਨਵਰ ਜੇ.ਈ., ਨਵਦੀਪ ਸਿੰਘ ਬੇਦੀ ਜੇ.ਈ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਨਰੇਸ਼ ਸ਼ਰਮਾ, ਹਰਨੂਰ ਸਿੰਘ ਹਰਜੀ ਮਾਨ, ਵਿਜੇ ਬਸੰਤ ਨਗਰ, ਇੰਦਰਜੀਤ ਸਿੰਘ ਖਲਿਆਣ, ਨਿਰਮਲ ਸਿੰਘ, ਉਂਕਾਰ ਸਿੰਘ, ਚਮਨ ਲਾਲ, ਰੁਪਿੰਦਰ ਹੋਠੀ, ਪਰਮਜੀਤ ਸਿੰਘ ਪੰਮਾ, ਨਵਜਿੰਦਰ ਸਿੰਘ ਬਾਹੀਆ ਆਦਿ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.