ਸੰਤ ਰਾਮਪਾਲ ਜੀ ਦੇ 9 ਆਸ਼ਰਮਾਂ ਵਿੱਚ ਪੂਰਨ ਬ੍ਰਹਮ ਕਬੀਰ ਸਾਹਿਬ ਦੇ 625ਵੇਂ ਪ੍ਰਗਟ ਦਿਵਸ ਸਬੰਧੀ  ਵਿਸ਼ਾਲ ਸਮਾਗਮ 12,13 ਤੇ 14 ਜੂਨ ਨੂੰ 

Share and Enjoy !

Shares
ਸੰਗਰੂਰ (ਜਗਸੀਰ ਲੌਂਗੋਵਾਲ ) : ਕਬੀਰ ਪੰਥੀ ਸਤਿਲੋਕ ਆਸ਼ਰਮ ਬਰਵਾਲਾ ਵਾਲੇ ਤੱਤਦਰਸ਼ੀ ਸਤਿਗੁਰੂ ਰਾਮਪਾਲ ਮਹਾਰਾਜ ਜੀ ਦੇ ਪੂਰੇ ਭਾਰਤ ਵਿਚ ਸਥਿਤ 9 ਆਸ਼ਰਮਾਂ ਵਿਚ ਪੂਰਨ ਬ੍ਰਹਮ ਕਬੀਰ ਸਾਹਿਬ ਜੀ ਦੇ 625ਵੇਂ ਪਰਗਟ ਦਿਵਸ ਸਬੰਧੀ  ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿਸ਼ਾਲ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਆਸ਼ਰਮ ਦੇ ਪੰਜਾਬ ਕੋਆਰਡੀਨੇਟਰ ਦੀਪਕ ਦਾਸ ,ਨਰੇਸ਼ ਦਾਸ ਤੇ ਗੁਰਦੀਪ ਇੰਦਰ ਦਾਸ ਦੱਸਿਆ ਕਿ ਪਰਗਟ ਦਿਵਸ ਸੰਬੰਧੀ 12 ਤਾਰੀਖ ਨੂੰ ਸਤਿਲੋਕ ਆਸ਼ਰਮ ਧੂਰੀ ਤੇ ਪੰਜਾਬ ਦੇ ਖਮਾਣੋਂ ਵਿਖੇ ਨਵੇਂ ਬਣੇ ਸਤਲੋਕ ਆਸ਼ਰਮ ਵਿਖੇ ਵੀ ਇਹ ਸਮਾਗਮ ਆਯੋਜਿਤ ਕੀਤੇ ਜਾਣਗੇ ਵਿਖੇ ਕਬੀਰ ਪੰਥੀ ਸਤਿਗੁਰੂ ਗਰੀਬ ਦਾਸ ਮਹਾਰਾਜ ਜੀ ਦੇ ਅਲੌਕਿਕ ਬਾਣੀ ਦੇ ਪ੍ਰਕਾਸ਼ ਕੀਤੇ ਜਾਣਗੇ ਜਿਨ੍ਹਾਂ ਦੇ ਭੋਗ ਮਿਤੀ 14 ਨੂੰ ਪਾਏ ਜਾਣਗੇ ਇਸ ਮੌਕੇ ਸੰਗਤਾਂ ਲਈ ਤਿੱਨੋ ਦਿਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ । ਇਸ ਸਮੇਂ ਖ਼ੂਨਦਾਨ ਕੈਂਪ ਅਤੇ ਦਹੇਜ ਮੁਕਤ ਸਾਦੀਆਂ ਵੀ ਕਰਵਾਈਆਂ ਜਾਣਗੀਆਂ । ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਤਲੋਕ ਆਸ਼ਰਮ ਮੁੰਡਕਾ, ਦਿੱਲੀ ,ਹਰਿਆਣਾ ,ਯੂਪੀ ਤੇ ਮੱਧ ਪ੍ਰਦੇਸ਼ ਤੇ ਵੱਖ ਵੱਖ ਆਸਰਮਾਂ ਵਿਚ ਵੀ ਕਰੋੜਾਂ ਸੰਗਤਾਂ ਵੱਲੋਂ ਪਰਗਟ ਦਿਵਸ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ ।

About Post Author

Share and Enjoy !

Shares

Leave a Reply

Your email address will not be published.