
ਸਭਾ ਦੇ ਪ੍ਰਧਾਨ ਭਾਈ ਦਮਦਮੀ ਵੱਲੋਂ ਇਕ ਦਰਜਨ ਦੇ ਕਰੀਬ ਨੁਮਾਇੰਦਿਆਂ ਨੂੰ ਨਿਯੁਕਤੀ ਪੱਤਰ ਦਿੱਤੇ
ਸੰਗਰੂਰ (ਜਗਸੀਰ ਲੌਂਗੋਵਾਲ ) : ਆਲ ਇੰਡੀਆ ਕਸ਼ੱਤਰੀ ਟਾਂਕ ਪ੍ਰਤੀਨਿਧੀ ਸਭਾ ਦੀ ਇਕੱਤਰਤਾ ਟਾਂਕ ਕਸ਼ੱਤਰੀ ਸਭਾ ਮਾਨਸਾ ਦੇ ਸਹਿਯੋਗ ਨਾਲ ਭਗਤ ਨਾਮਦੇਵ ਭਵਨ ਮਾਨਸਾ ਵਿਖੇ ਸ੍ਰ. ਸਤਨਾਮ ਸਿੰਘ ਦਮਦਮੀ ਪ੍ਰਧਾਨ ਆਲ ਇੰਡੀਆ ਕਸ਼ੱਤਰੀ ਟਾਂਕ ਪ੍ਰਤੀਨਿਧੀ ਸਭਾ ਦੀ ਪ੍ਰਧਾਨਗੀ ਵਿੱਚ ਹੋਈ। ਇਸ ਮੀਟਿੰਗ ਵਿੱਚ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗਡ਼੍ਹ ਅਤੇ ਰਾਜਸਥਾਨ ਦੀਆਂ ਵੱਖ ਵੱਖ ਇਕਾਈਆਂ ਤੋਂ ਵੱਡੀ ਗਿਣਤੀ ਵਿਚ ਨੁਮਾਂਇੰਦਿਆਂ ਨੇ ਭਾਗ ਲਿਆ। ਮੀਟਿੰਗ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ ਦੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅਮ੍ਰਿਤਸਰ ਵਿਖੇ ਬੰਦ ਪਈ ਸ਼੍ਰੋਮਣੀ ਭਗਤ ਨਾਮਦੇਵ ਚੇਅਰ ਜੋ ਕਿ 1993 ਵਿੱਚ ਉਸ ਸਮੇਂ ਦੇ ਮੁੱਖ ਮੰਤਰੀ ਪੰਜਾਬ ਸ੍ਰ. ਬੇਅੰਤ ਸਿੰਘ ਜੀ ਵੱਲੋਂ ਸ਼ੁਰੂ ਕਰਵਾਈ ਗਈ ਸੀ ਅਤੇ ਫੰਡਾਂ ਦੀ ਘਾਟ ਕਾਰਨ ਬੰਦ ਪਈ ਹੈ, ਨੂੰ ਮੁਡ਼ ਸੁਰਜੀਤ ਕਰਾੳਣ ਬਾਰੇ ਅਤੇ ਟਾਂਕ ਕਸ਼ੱਤਰੀ ਭਾਈਚਾਰੇ ਦੀ ਤਰੱਕੀ ਬਾਰੇ ਵਿਸਤਾਰ ਨਾਲ ਵਿਚਾਰਾਂ ਕੀਤੀਆਂ ਗਈਆਂ। ਮੀਟਿੰਗ ਵਿੱਚ ਆਲ ਇੰਡੀਆ ਕਸ਼ੱਤਰੀ ਟਾਂਕ ਪ੍ਰਤੀਨਿਧੀ ਸਭਾ ਦੇ ਪ੍ਰਧਾਨ ਸ੍ਰ. ਸਤਨਾਮ ਸਿੰਘ ਦਮਦਮੀ ਤੋਂ ਇਲਾਵਾ ਚੇਅਰਮੈਨ ਬਲਵਿੰਦਰ ਸਿੰਘ ਚੌਹਾਨ, ਜਨਰਲ ਸਕੱਤਰ ਮੇਜਰ ਸਿੰਘ ਬਠਿੰਡਾ, ਇਕਾਈ ਪ੍ਰਧਾਨ ਜਸਬੀਰ ਸਿੰਘ ਤੱਗਡ਼ ਮਾਨਸਾ, ਮੀਤ ਪ੍ਰਧਾਨ ਜਗਦੇਵ ਸਿੰਘ ਕੈਂਥ ਸਮਾਣਾ ਮੰਡੀ, ਮਾਸਟਰ ਰਜਿੰਦਰ ਸਿੰਘ ਬਰੇਟਾ, ਮਾਸਟਰ ਦੀਦਾਰ ਸਿੰਘ ਮਾਨਸਾ, ਜ਼ਿਲ੍ਹਾ ਪ੍ਰਧਾਨ ਰੂਪ ਸਿੰਘ ਬਠਿੰਡਾ, ਜਗਸੀਰ ਸਿੰਘ ਬੀਨਸ ਬਰਨਾਲਾ, ਡਾ ਪਵਿੱਤਰ ਸਿੰਘ ਔਲਖ ਭੀਖੀ, ਬੱਗਾ ਸਿੰਘ ਸੱਪਲ ਸੁਨਾਮ, ਮਾਸਟਰ ਰਜਿੰਦਰ ਸਿੰਘ ਤੱਗੜ ਸੰਗਰੂਰ, ਗੁਰਤੇਜ ਸਿੰਘ ਡੱਬਵਾਲੀ, ਲਾਲ ਸਿੰਘ ਸੁਨਾਮ, ਬੇਅੰਤ ਸਿੰਘ ਬੁਢਲਾਡਾ, ਭਰਪੂਰ ਸਿੰਘ ਮਾਨਸਾ, ਹਰਪਾਲ ਸਿੰਘ ਪਾਲੀ ਮਾਨਸਾ, ਸੁਖਜਿੰਦਰ ਸਿੰਘ ਮਾਨਸਾ, ਦਰਸ਼ਨ ਸਿੰਘ ਬਰੇਟਾ, ਪ੍ਰਕਾਸ਼ ਸਿੰਘ ਬਰੇਟਾ ਅਤੇ ਗੁਰਤੇਜ ਸਿੰਘ ਰੰਗੀਲਾ ਸਾਬਕਾ ਜ਼ਿਲ੍ਹਾ ਪ੍ਰਧਾਨ ਬਠਿੰਡਾ ਹੋਰਾਂ ਸਮੇਤ ਵੱਖ ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸ਼੍ਰੋਮਣੀ ਭਗਤ ਨਾਮਦੇਵ ਜੀ ਦੇ ਨਾਂ ਤੇ ਖੇਤੀਬਾਡ਼ੀ ਜਾਂ ਆਯੁਰਵੈਦਿਕ ਯੂਨੀਵਰਸਿਟੀ ਬਣਾਈ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਭਗਤ ਨਾਮਦੇਵ ਜੀ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਨਗਰ ਘੁਮਾਣ ਵਿਖੇ, ਜਿੱਥੇ ਭਗਤ ਜੀ ਨੇ ਅਠਾਰਾਂ ਸਾਲ ਤਪੱਸਿਆ ਕਰਕੇ ਨਗਰ ਵਸਾਇਆ ਗਿਆ ਹੈ। ਜਿੱਥੇ ਗੁਰਦੁਆਰਾ ਤਪਿਆਣਾ ਸਾਹਿਬ ਸੁਸ਼ੋਭਿਤ ਹੈ, ਉਸ ਨੂੰ (ਟੂਰਿਜ਼ਮ ਪਲੇਸ) ਤੀਰਥ ਅਸਥਾਨ ਬਨਾਉਣ ਦੀ ਸਰਕਾਰ ਨੂੰ ਵਿਸ਼ੇਸ਼ ਗ੍ਰਾਂਟ ਦੇਣ ਦੀ ਅਪੀਲ ਕੀਤੀ ਅਤੇ ਭਗਤ ਨਾਮਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਪੱਕੀ ਛੁੱਟੀ ਦਾ ਐਲਾਨ ਕੀਤਾ ਜਾਵੇ। ਇਸ ਤੋਂ ਇਲਾਵਾ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਜਿੱਥੇ ਬਾਣੀ ਦੇ ਬੋਹਿਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਗਤ ਨਾਮਦੇਵ ਜੀ ਦੀ ਬਾਣੀ ਦੇ 61 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਕੇ ਭਗਤ ਜੀ ਨੂੰ ਅਹਿਮ ਸਥਾਨ ਦਿੱਤਾ ਗਿਆ ਹੈ ਉਥੇ ਸਰਕਾਰ ਵੀ ਭਗਤ ਨਾਮਦੇਵ ਜੀ ਦੇ ਜੀਵਨ ਬਾਰੇ ਸਕੂਲਾਂ ਦੇ ਸਿਲੇਬਸ ਵਿਚ ਇਕ ਅਧਿਆਏ ਸ਼ਾਮਲ ਕੀਤਾ ਜਾਵੇ, ਤਾਂ ਜੋ ਸਾਡੇ ਬੱਚਿਆਂ ਨੂੰ ਭਗਤ ਨਾਮਦੇਵ ਜੀ ਦੀ ਜੀਵਨ ਬਾਰੇ ਵਿਸਥਾਰ ਵਿੱਚ ਜਾਣਕਾਰੀ ਹੋ ਸਕੇ। ਮੀਟਿੰਗ ਦੇ ਅਖੀਰ ਵਿੱਚ ਸਭਾ ਦੇ ਪ੍ਰਧਾਨ ਭਾਈ ਸਤਨਾਮ ਸਿੰਘ ਦਮਦਮੀ ਵੱਖ ਵੱਖ ਇਕਾਈਆਂ ਤੋਂ ਪਹੁੰਚੇ ਇਕ ਦਰਜਨ ਦੇ ਕਰੀਬ ਨੁਮਾਇੰਦਿਆਂ ਨੂੰ ਸਭਾ ਦੀ ਕਾਰਜਕਾਰਨੀ ਵਿਚ ਲੈਕੇ ਨਿਯੁਕਤੀ ਪੱਤਰ ਵੀ ਵੰਡੇ ਗਏ। ਉਹਨਾਂ ਜਿਥੇ ਸਭਾ ਦੇ ਨਵੇਂ ਚੁਣੇ ਆਹੁਦੇਦਾਰਾਂ ਤੋਂ ਬਰਾਦਰੀ ਭਾਈਚਾਰੇ ਦੀ ਤਰੱਕੀ ਅਤੇ ਹੋਰ ਲੋਕ ਭਲਾਈ ਕੰਮਾਂ ਵਿਚ ਵਧ-ਚਡ਼ਕੇ ਯੋਗਦਾਨ ਪਾਉਣ ਲਈ ਕੰਮ ਕਰਨ ਲਈ ਕਿਹਾ, ਉਥੇ ਉਹਨਾਂ ਆਏ ਪਤਵੰਤੇ ਸੱਜਣਾਂ ਦਾ ਅਤੇ ਭਗਤ ਨਾਮਦੇਵ ਸਭਾ ਮਾਨਸਾ ਵੱਲੋਂ ਮੀਟਿੰਗ ਵਾਸਤੇ ਵਧੀਆ ਪ੍ਰਬੰਧ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ ਮਾਸਟਰ ਦੀਦਾਰ ਸਿੰਘ ਮਾਨਸਾ ਵੱਲੋਂ ਕੀਤੇ ਬਾਖੂਬੀ ਮੰਚ ਸੰਚਾਲਨ ਉਪਰੰਤ ਕੌਮੀ ਪ੍ਰਧਾਨ ਸ੍ਰ. ਦਮਦਮੀ ਸਮੇਤ ਵੱਖ ਵੱਖ ਇਕਾਈਆਂ ਤੋਂ ਪਹੁੰਚੇ ਅਹੁਦੇਦਾਰਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸੁਖਵਿੰਦਰ ਸਿੰਘ ਮਾਨ, ਹਰਦੀਪ ਸਿੰਘ, ਬਲਵਿੰਦਰ ਸਿੰਘ ਸਮਾਣਾ, ਕੁਲਵਿੰਦਰ ਸਿੰਘ ਜੱਸਲ ਬਰਨਾਲਾ, ਜਸਵਿੰਦਰ ਸਿੰਘ ਜੋਗਾ, ਮਨਜੀਤ ਸਿੰਘ ਜੋਗਾ, ਬੰਤ ਸਿੰਘ ਫੌਜੀ ਮੱਤੀ ਵਾਲੇ, ਲਾਭ ਸਿੰਘ ਸਮਾਣਾ, ਰਘਬੀਰ ਸਿੰਘ ਦਲੇਲ ਸਿੰਘ ਵਾਲਾ, ਰਜਿੰਦਰ ਸਿੰਘ ਬਰੇਟਾ, ਜਗਪਾਲ ਸਿੰਘ ਜੱਸਲ, ਅੰਗਰੇਜ ਸਿੰਘ, ਨਿਰਮਲ ਸਿੰਘ ਮਾਨਸਾ ਸਮੇਤ ਵੱਡੀ ਗਿਣਤੀ ਵਿਚ ਵੱਖ ਵੱਖ ਇਕਾਈਆਂ ਦੇ ਅਹੁਦੇਦਾਰ ਅਤੇ ਵਰਕਰ ਮੌਜੂਦ ਸਨ।