ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 101ਵਾਂ ਦਿਨ  

Share and Enjoy !

Shares
ਕੌਮ ਦਾ ਜਥੇਦਾਰ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਸਜ਼ਾ ਪੂਰੀ ਹੋਣ ਤੇ ਵੀ ਜੇਲ੍ਹ ‘ਚ ਬੰਦ ਹੋਣ ਤਾਂ ਸਾਡਾ ਕੀ ਜਿਉਣਾ : ਦੇਵ ਸਰਾਭਾ 
ਹੁਸ਼ਿਆਰਪੁਰ /ਸਰਾਭਾ ( ਤਰਸੇਮ ਦੀਵਾਨਾ ) : ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 101ਵਾਂ ਦਿਨ ਪੂਰਾ ਹੋਇਆ।  ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ  ਮੋਰਚੇ ‘ਚ ਅੱਜ ਸਹਿਯੋਗੀ ਬਲਦੇਵ ਸਿੰਘ ਈਸ਼ਨਪੁਰ ,ਕੁਲਦੀਪ ਸਿੰਘ ਬਿੱਲੂ ਕਿਲਾ ਰਾਏਪੁਰ, ਅਮਰਜੀਤ ਸਿੰਘ ਕਾਲੀ ਸਰਾਭਾ,ਅਵਤਾਰ ਸਿੰਘ ਸਰਾਭਾ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਜਦੋਂ ਕੋਈ ਨੌਜਵਾਨ ਆਪਣੀ ਸਮੁੱਚੀ ਕੌਮ ਲਈ ਕੁਝ ਕਰਨ ਦਾ ਜਜ਼ਬਾ ਰੱਖਦਾ ਤੇ ਉਹ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਤੋਂ ਕੌਮ ਨੂੰ ਜਾਣੂ ਕਰਵਾਉਂਦਾ ਤਾਂ ਅਸੀਂ ਉਸ ਨੌਜਵਾਨ ਦੀ ਸੁਣਨ ਦੀ ਬਜਾਏ ਉਸ ਨੂੰ ਹੀ ਗ਼ਦਾਰ ਤਕ ਆਖ ਦਿੰਦੇ ਹਾਂ ।ਅਸੀਂ ਗੱਲ ਕਰਦਾ ਹਾਂ ਸੰਦੀਪ ਸਿੰਘ ਦੀਪ ਸਿੱਧੂ ਦੀ ਜਿਸ ਨੇ ਆਪਣੀ ਆਲੀਸ਼ਾਨ ਜ਼ਿੰਦਗੀ ਤਿਆਗ ਕੇ ਕੌਮ ਲਈ ਕੁਝ ਕਰਨ ਦਾ ਮਨ ਵਿਚ ਧਾਰਿਆ ਪਰ ਅਸੀਂ ਉਸ ਦੇ ਜਿਉਂਦੇ ਜੀਅ ਭਾਵੇਂ ਕੋਈ ਗੱਲ ਨਾ ਮੰਨੀ ਹੋਵੇ। ਪਰ ਅਸੀਂ ਉਨ੍ਹਾਂ ਦੇ ਇਸ ਦੁਨੀਆਂ ਤੋਂ ਜਾਣ ਤੋਂ ਬਾਅਦ ਭੋਗਾਂ ਤੇ ਲੱਖਾਂ ਦੇ ਇਕੱਠ ਕਰ ਕੇ ਆਖਰ ਕਿਸ ਨੂੰ ਦਿਖਾਉਂਦੇ ਹਾਂ । ਜਦ ਕਿ ਸਮਾਂ ਬੀਤਣ ਤੇ ਅਸੀਂ ਹੌਲੀ ਹੌਲੀ ਉਨ੍ਹਾਂ ਯੋਧਿਆਂ ਨੂੰ ਭਲਾ ਵੀ ਦਿੰਦੇ ਹਾਂ । ਫੇਰ ਕਬੱਡੀ ਦਾ ਸਟਾਰ ਖਿਡਾਰੀ ਸੰਦੀਪ ਅੰਬੀਆਂ ਦਾ ਚਲਦੇ ਮੈਚ ‘ਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਆ ਸਾਨੂੰ ਉਸ ਵੀਰ ਦਾ ਵੀ ਦੁੱਖ ਹੈ।ਉਨ੍ਹਾਂ ਦੇ ਵੀ ਭੋਗ ਤੇ ਵੱਡਾ ਇਕੱਠ ਹੁੰਦਾ ਹੈ ਪਰ ਹੌਲੀ ਹੌਲੀ ਸਭ ਉਨ੍ਹਾਂ ਨੂੰ ਵੀ ਭੁੱਲ ਗਏ। ਹੁਣ ਬੀਤੇ ਦਿਨੀਂ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਕਤਲ ਦਿਨ ਦਿਹਾੜੇ ਕੀਤਾ ਗਿਆ ਜੋ ਬਹੁਤ ਹੀ ਮੰਦਭਾਗਾ । ਉਨ੍ਹਾਂ ਦੇ ਅੰਤਮ ਅੰਤਮ ਸਸਕਾਰ ਮੌਕੇ ਵੀ ਲੱਖਾਂ ਦੀ ਗਿਣਤੀ ਵਿੱਚ ਉਨ੍ਹਾਂ ਨੂੰ ਚਾਹੁਣ ਵਾਲੇ ਪਹੁੰਚੇ । ਜਦ ਕਿ ਕੁਝ ਕੁ ਲੀਡਰ ਬਲਦੇ ਸਿਵੇ ਤੇ ਵੀ ਰਾਜਨੀਤੀ ਕਰਦੇ ਰਹੇ ਕਿ ਅਸੀਂ ਸਿੱਧੂ ਮੂਸੇਵਾਲੇ ਨੂੰ ਸੰਗਰੂਰ ਤੋਂ ਜ਼ਿਮਨੀ ਚੋਣ ਲੜਾਉਣੀ ਸੀ । ਜਦਕਿ ਕੁਝ ਆਗੂ   ਇਹ ਆਖਦੇ ਵੀ ਸੁਣੇ ਕਿ ਸਿੱਧੂ ਸਾਹਿਬ ਨੇ ਮੇਰੇ ਲਈ ਚੋਣਾਂ ਚ ਪ੍ਰਚਾਰ ਕਰਨਾ ਸੀ। ਉਨ੍ਹਾਂ ਨੇ ਅੱਗੇ ਆਖਿਆ ਕਿ ਆਖ਼ਰ ਸਮੁੱਚੀ ਕੌਮ ਉਦੋਂ ਹੀ ਕਿਉਂ ਜਾਗਦੀ ਹੈ ਜਦੋਂ ਪੰਜਾਬ ਵਿੱਚ ਕੋਈ ਵੱਡੀ ਘਟਨਾ ਵਾਪਰਦੀ ਹੈ।  ਜੇ ਅਸੀਂ ਸਾਡੇ ਪੰਜਾਬ ਦੇ ਤਿੰਨ ਜੁਝਾਰੂ ਦਿਨ ਦਿਹਾੜੇ ਕਤਲ ਕਰ ਦਿੱਤੇ, ਅਸੀਂ ਸਿਰਫ਼ ਇਕ ਹਫ਼ਤੇ ਲਈ ਜਾਗਦੇ ਹਾਂ ਤੇ ਫੇਰ ਸੌਂ ਜਾਂਦੇ ਹਾਂ । ਸਾਡੀ ਕੌਮ ਦੇ ਜੁਝਾਰੂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਕੇ ਵੀ ਅੱਜ ਜੇਲ੍ਹਾਂ ਚ ਬੰਦ ਨੇ ਅਸੀਂ ਉਨ੍ਹਾਂ ਲਈ ਵੱਡਾ ਸੰਘਰਸ਼ ਕਿਉਂ ਨਹੀਂ ਕਰਦੇ ਬਾਕੀ ਸਾਡੀ ਸਿੱਖ ਕੌਮ ਦਾ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਸਜ਼ਾ ਪੂਰੀ ਹੋਣ ਤੇ ਵੀ ਜੇਲ੍ਹ ‘ਚ ਬੰਦ ਹੋਣ ਤਾਂ ਸਾਡਾ ਕੀ ਜਿਉਣਾ ।ਉਨ੍ਹਾਂ ਆਖ਼ਰ ਵਿੱਚ ਆਖਿਆ ਕਿ ਅਸੀਂ ਸਿੱਧੂ ਮੂਸੇ ਵਾਲੇ ਦੇ ਨਾਲ ਗੋਲੀਆਂ ਦਾ ਸ਼ਿਕਾਰ ਹੋਏ ਨੌਜਵਾਨ ਜੋ ਬਚ ਗਏ ਨੇ ਉਨ੍ਹਾਂ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਸਦਾ ਚੜ੍ਹਦੀ ਕਲਾ ਵਿੱਚ ਰਹਿਣ  ਅਤੇ  ਸਾਡੀ ਕੌਮ ਦੇ ਹੱਕਾਂ ਲਈ ਸੰਘਰਸ਼ ਕਰਨ ਵਾਲੇ ਯੋਧਿਆਂ ਨੂੰ ਚਾਹੀਦਾ ਹੈ ਕਿ ਉਹ ਰਹਿੰਦੇ ਸਮੇਂ ਜਾਗਣ ਤਾਂ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦਿਵਾ ਸਕੀਏ ਅਤੇ ਅਤੇ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਵਾ ਸਕੀਏ  । ਇਸ ਮੌਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਨਕੇ ਪਿੰਡ ਮਹੋਲੀ ਖੁਰਦ ਤੋਂ ਪਰਿਵਾਰਕ ਮੈਂਬਰ ਬਾਬਾ ਬੰਤਾ ਸਿੰਘ ਮਹੋਲੀ ਖੁਰਦ,  ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਕੈਪਟਨ ਰਾਮਲੋਕ ਸਿੰਘ ਸਰਾਭਾ, ਹਰਪ੍ਰੀਤ ਸਿੰਘ ,ਕੁਲਵਿੰਦਰ ਸਿੰਘ , ਪਰਮਿੰਦਰ ਸਿੰਘ ਬਿੱਟੂ ਸਰਾਭਾ , ਢਾਡੀ ਦਵਿੰਦਰ ਸਿੰਘ ਭਨੋਹੜ ,ਜਗਦੇਵ ਸਿੰਘ ਦੁਗਰੀ  ,ਪਰਮਜੀਤ ਸਿੰਘ ਪੰਮਾ ਸਰਾਭਾ ,ਸਿਮਰਨਜੋਤ ਸਿੰਘ ,ਤੁਲਸੀ ਦਾਸ ਸਰਾਭਾ,ਗੁਲਜ਼ਾਰ ਸਿੰਘ ਮੋਹੀ ਆਦਿ ਹਾਜ਼ਰੀ ਭਰੀ।

About Post Author

Share and Enjoy !

Shares

Leave a Reply

Your email address will not be published.