ਸਰਕਾਰੀ ਵਿਭਾਗਾਂ ‘ਚ ਛਾਪੇਮਾਰੀ ਕਰਨ ਦੀ ਬਜਾਏ ਬੁਨਿਯਾਦੀ ਜਰੂਰਤਾਂ ਪੂਰੀਆਂ ਕਰਾਉਣ ਆਪ ਵਲੰਟੀਅਰ

Share and Enjoy !

Shares

ਫਗਵਾੜਾ (ਸ਼ਿਵ ਕੋੜਾ) : ਜਿਲ੍ਹਾ ਕਪੂਰਥਲਾ ਯੂਥ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਸੌਰਵ ਖੁੱਲਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਆਪ ਪਾਰਟੀ ਦੇ ਆਗੂਆਂ ਵਲੋਂ ਰੋਜਾਨਾ ਕਿਸੇ ਨਾ ਕਿਸੇ ਸਰਕਾਰੀ ਮਹਿਕਮੇ ‘ਚ ਛਾਪੇਮਾਰੀ ਦੇ ਨਾਮ ਤੇ ਦਫਤਰੀ ਰਿਕਾਰਡ ਚੈਕ ਕਰਨ ਦੇ ਬਹਾਨੇ ਅਧਿਕਾਰੀਆਂ ਤੇ ਕ੍ਰਮਚਾਰੀਆਂ ਉਪਰ ਜਮਾਈ ਜਾ ਰਹੀ ਧੋਂਸ ਨੂੰ ਗੈਰ ਜਰੂਰੀ ਅਤੇ ਨਿੰਦਣਯੋਗ ਦੱਸਿਆ ਹੈ। ਉਹਨਾਂ ਕਿਹਾ ਕਿ ਜਨਤਾਂ ਵਲੋਂ ਚੁਣੇ ਵਿਧਾਇਕਾਂ ਨੂੰ ਛੱਡ ਕੇ ਪਾਰਟੀ ਅਹੁਦੇਦਾਰਾਂ ਜਾਂ ਆਮ ਵਰਕਰਾਂ ਨੂੰ ਅਜਿਹਾ ਕਰਨ ਦਾ ਅਧਿਕਾਰ ਹੀ ਨਹੀਂ ਹੈ। ਫਿਰ ਵੀ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਇਹ ਸਰਕਾਰੀ ਕੰਮ ਵਿਚ ਵਿਘਨ ਪਾਉਣ ਵਾਲੀ ਗੱਲ ਹੈ ਜੋ ਕਿ ਜੁਰਮ ਹੈ। ਯੂਥ ਕਾਂਗਰਸ ਆਗੂ ਨੇ ਕਿਹਾ ਕਿ ਇਸ ਤਰ੍ਹਾਂ ਕਰਨਾ ਸਰਕਾਰੀ ਅਧਿਕਾਰੀ ਤੇ ਕ੍ਰਮਚਾਰੀਆਂ ਦਾ ਅਪਮਾਨ ਕਰਨ ਵਾਲੀ ਗੱਲ ਹੈ ਕਿਉਂਕਿ ਲੋਕਾਂ ਵਿੱਚ ਉਹਨਾਂ ਦੀ ਕਾਰਗੁਜਾਰੀ ਨੂੰ ਲੈ ਕੇ ਗਲਤ ਭਾਵਨਾ ਫੈਲਦੀ ਹੈ। ਉਹਨਾਂ ਛਾਪੇਮਾਰੀ ਕਰਨ ਵਾਲੇ ਆਪ ਆਗੂਆਂ ਨੂੰ ਸਵਾਲ ਕੀਤਾ ਕਿ ਜੇਕਰ ਬਿਨਾਂ ਵਜ੍ਹਾ ਕੋਈ ਆਮ ਆਦਮੀ ਜਾਂ ਧੱਕੇਸ਼ਾਹੀ ਦੇ ਸ਼ਿਕਾਰ ਸਰਕਾਰੀ ਅਧਿਕਾਰੀ ਆਪ ਆਗੂਆਂ ਦੇ ਘਰਾਂ ‘ਚ ਛਾਪਮਾਰੀ ਕਰਨ ਆਉਣ ਤਾਂ ਕੀ ਉਹਨਾਂ ਨੂੰ ਸਵੀਕਾਰ ਹੋਵੇਗਾ? ਉਹਨਾਂ ਆਪ ਵਲੰਟੀਅਰਾਂ ਨੂੰ ਨਸੀਹਤ ਦਿੱਤੀ ਕਿ ਪਹਿਲੀ ਵਾਰ ਸਰਕਾਰ ਬਣਨ ਨੂੰ ਲੈ ਕੇ ਅਤੀ ਉਤਸ਼ਾਹ ਦਿਖਾਉਣਾ ਚੰਗਾ ਨਹੀਂ ਹੈ। ਬਿਹਤਰ ਹੋਵੇਗਾ ਕਿ ਸੱਤਾ ਧਿਰ ਹੋਣ ਦੇ ਨਾਤੇ ਆਪ ਪਾਰਟੀ ਦੇ ਵਲੰਟੀਅਰ ਸਰਕਾਰੀ ਦਫਤਰਾਂ ਵਿਚ ਜਾ ਕੇ ਉੱਥੋਂ ਦੇ ਬੁਨਿਯਾਦੀ ਢਾਂਚੇ ਨਾਲ ਸਬੰਧਤ ਸਮੱਸਿਆਵਾਂ ਦੀ ਜਾਣਕਾਰੀ ਲੈਣ ਅਤੇ ਦਫਤਰਾਂ ਵਿਚ ਜੋ ਵੀ ਘਾਟ ਨਜ਼ਰ ਆਵੇ ਉਸਨੂੰ ਸੂਬਾ ਸਰਕਾਰ ਤੋਂ ਪੂਰਾ ਕਰਵਾਇਆ ਜਾਵੇ।

About Post Author

Share and Enjoy !

Shares

Leave a Reply

Your email address will not be published.