ਫਗਵਾੜਾ ‘ਚ ਸਰੇਆਮ ਹੋ ਰਹੀ ਚਿੱਟੇ ਦੀ ਵਰਤੋਂ, ਪੁਲਿਸ ਪ੍ਰਸ਼ਾਸਨ ਫੇਲ – ਸ਼ੇਰਗਿਲ

Share and Enjoy !

Shares

ਫਗਵਾੜਾ (ਸ਼ਿਵ ਕੋੜਾ) : ਬਹੁਜਨ ਸਮਾਜ ਪਾਰਟੀ ਜਿਲ੍ਹਾ ਕਪੂਰਥਲਾ ਦੇ ਸਾਬਕਾ ਇੰਚਾਰਜ ਸੁਖਵਿੰਦਰ ਸਿੰਘ ਸ਼ੇਰਗਿਲ ਨੇ ਪੰਜਾਬ ਪੁਲਿਸ ਦੀ ਨਸ਼ਾ ਵਿਰੋਧੀ ਮੁਹਿਮ ਨੂੰ ਫਗਵਾੜਾ ‘ਚ ਪੂਰੀ ਤਰ੍ਹਾਂ ਫਲਾਪ ਦੱਸਿਆ ਹੈ। ਅੱਜ ਇੱਥੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਪਹਿਲਾਂ ਤਾਂ ਲੋਕ ਚੋਰੀ-ਛਿੱਪੇ ਡਰੱਗਜ ਦਾ ਨਸ਼ਾ ਕਰਦੇ ਸੀ ਪਰ ਹੁਣ ਤਾਂ ਆਮ ਹੀ ਰੇਹੜੀਆਂ ਦੇ ਉੱਪਰ ਖੜ ਕੇ 10 ਰੁਪਏ ਦੇ ਨੋਟ ਦੀ ਪੂਣੀ ਬਣਾ ਕੇ ਨੱਕ ਰਾਹੀਂ ਨੌਜਵਾਨਾਂ ਨੂੰ ਚਿੱਟੇ ਦੀ ਡੋਜ ਲੈਂਦੇ ਦੇਖਿਆ ਜਾ ਸਕਦਾ ਹੈ। ਉਹਨਾਂ ਐਸ.ਪੀ. ਫਗਵਾੜਾ ਹਰਿੰਦਰਪਾਲ ਸਿੰਘ ਪਰਮਾਰ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਕਿਸੇ ਵੀ ਮਹਿਕਮੇ ‘ਚ ਹੇਠਲੇ ਅਧਿਕਾਰੀ ਤਾਂ ਹੀ ਜਿੰਮੇਵਾਰੀ ਨਿਭਾਉਂਦੇ ਹਨ ਜੇਕਰ ਉਹਨਾਂ ਦਾ ਹੈੱਡ ਡਿਊਟੀ ਪ੍ਰਤੀ ਗੰਭੀਰ ਹੋਵੇ ਅਤੇ ਫਗਵਾੜਾ ਵਿਚ ਪੁਲਿਸ ਪ੍ਰਸ਼ਾਸਨ ਦੀ ਕਮਾਨ ਐਸ.ਪੀ. ਪਰਮਾਰ ਦੇ ਹੱਥਾਂ ‘ਚ ਹੈ। ਬਸਪਾ ਆਗੂ ਨੇ ਕਿਹਾ ਕਿ ਪਿਛਲੇ ਦਿਨੀਂ ਜੋ ਅਫੀਮ ਫਗਵਾੜਾ ਪੁਲਿਸ ਨੇ ਫੜੀ ਹੈ, ਉਸ ਬਾਰੇ ਹਾਲੇ ਤੱਕ ਇਹ ਖੁਲਾਸਾ ਨਹੀਂ ਹੋਇਆ ਕਿ ਇਹ ਅਫੀਮ ਆਉਂਦੀ ਕਿੱਥੋਂ ਸੀ ਤੇ ਸਪਲਾਈ ਕਿਸ ਨੂੰ ਕੀਤੀ ਜਾਂਦੀ ਸੀ ਫਿਰ ਵੀ ਸ਼ਹਿਰ ਦੇ ਸੀਨੀਅਰ ਪੁਲਿਸ ਆਗੂ ਆਪ ਹੀ ਆਪਣੀ ਪਿੱਠ ਠੋਕੀ ਜਾ ਰਹੇ ਹਨ। ਸੁਖਵਿੰਦਰ ਸਿੰਘ ਸ਼ੇਰਗਿਲ ਨੇ ਐਸ.ਐਸ.ਪੀ. ਕਪੂਰਥਲਾ ਰਾਜਬਚਨ ਸਿੰਘ ਸੰਧੂ ਤੋਂ ਮੰਗ ਕੀਤੀ ਕਿ ਉਹ ਹਫਤੇ ‘ਚ ਇਕ ਦਿਨ ਫਗਵਾੜਾ ‘ਚ ਸਮਾਂ ਦੇਣ ਕਿਉਂਕਿ ਜੋ ਲੋਕ ਚਿੱਟੇ ਸਮੇਤ ਹੋਰ ਮਾਰੂ ਨਸ਼ਿਆਂ ਦੇ ਵੱਡੇ ਮਗਰਮੱਛ ਹਨ, ਉਹਨਾਂ ਬਾਰੇ ਪੁਲਿਸ ਨੂੰ ਵੀ ਪਤਾ ਹੈ ਤੇ ਆਮ ਲੋਕ ਵੀ ਜਾਣਦੇ ਹਨ। ਲੇਕਿਨ ਪੁਲਿਸ ਦੇ ਹੱਥ ਪਤਾ ਨਹੀਂ ਕਿਸ ਦਬਾਅ ਹੇਠ ਬੱਝੇ ਹੋਏ ਹਨ ਜਦਕਿ ਆਮ ਲੋਕ ਲੋਕਲ ਪੁਲਿਸ ਅਧਿਕਾਰੀਆਂ ਤੇ ਭਰੋਸਾ ਨਹੀਂ ਕਰਦੇ। ਇਸ ਲਈ ਜੇਕਰ ਐਸ.ਐਸ.ਪੀ. ਕਪੂਰਥਲਾ ਹਫਤੇ ਵਿਚ ਇਕ ਦਿਨ ਆਪਣਾ ਕੀਮਤੀ ਸਮਾਂ ਫਗਵਾੜਾ ਵਾਸੀਆਂ ਨੂੰ ਦੇਣਗੇ ਤਾਂ ਨਸ਼ਿਆਂ ਨੂੰ ਲੈ ਕੇ ਬਹੁਤ ਸਾਰੇ ਰਾਜ ਇੱਥੋਂ ਦੇ ਲੋਕ ਉਹਨਾਂ ਸਾਹਮਣੇ ਖੋਲ ਸਕਦੇ ਹਨ ਤੇ ਫਗਵਾੜਾ ਨੂੰ ਪੰਜਾਬ ਦੀ ਪਹਿਲਾ ਚਿੱਟਾ ਮੁਕਤ ਤਹਿਸੀਲ ਬਣਾਇਆ ਜਾ ਸਕਦਾ ਹੈ।

About Post Author

Share and Enjoy !

Shares

Leave a Reply

Your email address will not be published.