
– ਗੌਰਮਿੰਟ ਟੀਚਰ ਯੂਨੀਅਨ ਪੰਜਾਬ ਦਾ ਵਫ਼ਦ ਜ਼ਿਲਾ ਪ੍ਰਧਾਨ ਪਿ੍ਰੰਸੀਪਲ ਅਮਨਦੀਪ ਸ਼ਰਮਾ ਦੀ ਅਗਵਾਈ ਵਿਚ ਮਿਲਿਆ ਐੱਸਐੱਸਪੀ ਨੂੰ
(ਤਰਸੇਮ ਦੀਵਾਨਾ) ਹੁਸ਼ਿਆਰਪੁਰ। ਮੁਹੱਲਾ ਸ੍ਰੀ ਗੁਰੂ ਰਵਿਦਾਸ ਨਗਰ ਹੁਸ਼ਿਆਰਪੁਰ ਤੋਂ ਲੱਗਭੱਗ ਦੋ ਮਹੀਨੇ ਪਹਿਲਾਂ ਭੇਤਭਰੀ ਹਾਲਤ ਵਿੱਚ ਗੁੰਮ ਹੋਏ ਸਕੇ ਭੈਣ ਭਰਾ ਵਰਿੰਦਰਜੀਤ ਕੌਰ ਅਤੇ ਸ਼ਿਵ ਜੋਤ ਦਾ ਹਾਲੇ ਤੱਕ ਕੋਈ ਵੀ ਸੁਰਾਗ ਨਹੀਂ ਲੱਗਾ ।ਇਸ ਸਬੰਧੀ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲਾ ਹੁਸ਼ਿਆਰਪੁਰ ਇਕਾਈ ਦਾ ਵਫ਼ਦ ਜ਼ਿਲਾ ਪ੍ਰਧਾਨ ਪਿ੍ਰੰਸੀਪਲ ਅਮਨਦੀਪ ਸ਼ਰਮਾ ਦੀ ਅਗਵਾਈ ਵਿੱਚ ਐਸਐਸਪੀ ਹੁਸ਼ਿਆਰਪੁਰ ਨੂੰ ਮਿਲਿਆ ਅਤੇ ਮੰਗ ਪੱਤਰ ਦਿੱਤਾ ਕਿ ਇਨਾਂ ਬੱਚਿਆਂ ਨੂੰ ਜਲਦ ਲੱਭ ਕੇ ਮਾਪਿਆਂ ਦੇ ਹਵਾਲੇ ਕੀਤਾ ਜਾਵੇ ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲਾ ਉੱਪ ਪ੍ਰਧਾਨ ਪਿ੍ਰਤਪਾਲ ਸਿੰਘ ਚੌਟਾਲਾ ਅਤੇ ਜੁਆਇੰਟ ਸਕੱਤਰ ਵਿਕਾਸ ਸ਼ਰਮਾ ਨੇ ਦੱਸਿਆ ਕਿ ਬੱਚਿਆਂ ਦੇ ਮਾਤਾ ਪਿਤਾ ਜੋ ਕਿ ਸਰਕਾਰੀ ਮੁਲਾਜਮ ਹਨ ਅਤੇ ਪਿਤਾ ਸਰਕਾਰੀ ਸਕੂਲ ਦੇ ਅਧਿਆਪਕ ਹਨ ।ਇਹ ਮਾਂ ਬਾਪ ਜਦੋਂ ਦੋਵੇਂ ਘਰੋਂ ਆਪਣੀ ਡਿਊਟੀ ਤੇ ਚਲੇ ਗਏ ਤਾਂ ਇਨਾਂ ਦੇ ਦੋਵੇਂ ਬੱਚੇ 19 ਮਾਰਚ 2022 ਨੂੰ ਘਰੋਂ ਭੇਤਭਰੀ ਹਾਲਤ ਵਿੱਚ ਗੁੰਮ ਹੋ ਗਏ ਸਨ ।ਜਿਨਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਚੱਲ ਰਿਹਾ ।ਇਨਾਂ ਬੱਚਿਆਂ ਦੀ ਭਾਲ ਤੇਜ਼ੀ ਨਾਲ ਕਰਨ ਅਤੇ ਜਲਦ ਮਸਲਾ ਹੋਣ ਦਾ ਮਾਣਯੋਗ ਐੱਸ ਐੱਸ ਪੀ ਹੁਸ਼ਿਆਰਪੁਰ ਵੱਲੋਂ ਵਫਦ ਨੂੰ ਵਿਸ਼ਵਾਸ ਦਿਵਾਇਆ ਗਿਆ । ਵਫਦ ਵਿੱਚ, ਜੀਟੀਯੂ ਦੇ ਮੁੱਖ ਸਲਾਹਕਾਰ ਸੁਨੀਲ ਕੁਮਾਰ, ਜਥੇਬੰਦਕ ਸਕੱਤਰ ਲੈਕਚਰਾਰ ਹਰਵਿੰਦਰ ਸਿੰਘ, ਬਲਾਕ ਪ੍ਰਧਾਨ ਰਾਜ, ਕੁਮਾਰ ਸੰਦੀਪ ਸ਼ਰਮਾ, ਰਣਵੀਰ ਸਿੰਘ, ਰਵਿੰਦਰ ਕੁਮਾਰ ,ਡਾ ਜਸਵੰਤ ਰਾਏ, ਬਲਰਾਜ ਸਿੰਘ, ਪ੍ਰਭਜੋਤ ਸਿੰਘ, ਪਿ੍ਰੰਸੀਪਲ ਡਿੰਪੀ ਸ਼ਰਮਾ ਅਤੇ ਚੱਬੇਵਾਲ ਸਕੂਲ ਦੇ ਸਮੂਹ ਸਟਾਫ ਮੈਂਬਰਜ਼ ਹਾਜਰ ਸਨ ।