
ਮਲੋਟ (ਪ੍ਰੇਮ ਗਰਗ)-ਮੌਸਮ ਬਦਲਦਿਆਂ ਹੀ ਜਿਵੇਂ ਮਨੁੱਖ ਆਪਣੇ ਪਹਿਰਾਵੇਂ ਬਦਲਣ ਲੱਗਦਾ ਹੈ,ਉਸੇ ਤਰਾਂ ਹੀ ਖਾਣ ਪੀਣ ਦੀਆਂ ਵਸਤਾਂ ਵੀ ਬਦਲ ਜਾਂਦੀਆਂ ਹਨ। ਜਿਵੇਂ ਕਿ ਹੁਣ ਪੈ ਰਹੀ ਅੱਤ ਦੀ ਗਰਮੀ ਵਿਚ ਲੋਕ ਠੰਢੀਆਂ ਚੀਜ਼ਾਂ ਖਾਣੀਆਂ ਪਸੰਦ ਕਰਦੇ ਹਨ। ਇਸ ਗਰਮੀ ਦੇ ਮੌਸਮ ਦੇ ਮੱਦੇਨਜ਼ਰ ਸਥਾਨਕ ਲਵਿੰਗ ਲਿਟਲ ਪਲੇਵੇ ਐਂਡ ਪ੍ਰੇਪਰੇਟਰੀ ਸਕੂਲ ਵਿਖੇ ਆਈਸ ਕ੍ਰੀਮ ਦਿਵਸ ਮਨਾਇਆ ਗਿਆ। ਇਸ ਦੌਰਾਨ ਸਾਰੇ ਨੰਨੇ ਮੁੰਨੇ ਬੱਚਿਆਂ ਨੇ ਇਸ ਗਰਮੀ ਦੇ ਮੌਸਮ ਵਿਚ ਆਈਸ ਕ੍ਰੀਮ ਖਾਣ ਦਾ ਖੂਬ ਆਨੰਦ ਮਾਣਿਆ। ਇਸ ਮੌਕੇ ’ਤੇ ਸਕੂਲ ਦੀ ਪਿ੍ਰੰਸੀਪਲ ਮੀਨਾ ਅਰੋੜਾ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਗਰਮੀ ਵਿਚ ਆਈਸ ਕ੍ਰੀਮ ਬੱਚਿਆਂ ਦੀ ਪਹਿਲੀ ਪਸੰਦ ਹੈ, ਜਿਸ ਨੂੰ ਬੱਚੇ ਬੜੇ ਮਜ਼ੇ ਨਾਲ ਖਾਂਦੇ ਹਨ। ਉਨਾਂ ਦੱਸਿਆ ਕਿ ਇਸ ਸਕੂਲ ਵਿਚ ਸਮੇਂ ਸਮੇਂ ’ਤੇ ਵੱਖ ਵੱਖ ਤਿਉਹਾਰਾਂ ਨੂੰ ਮੁੱਖ ਰੱਖਦੇ ਹੋਏ ਪ੍ਰੋਗਰਾਮ ਕਰਵਾਏ ਜਾਂਦੇ ਹਨ ਤਾਂ ਜੋ ਨੰਨੇ ਮੁੰਨੇ ਬੱਚਿਆਂ ਨੂੰ ਵੱਖ ਵੱਖ ਗਤੀਵਿਧੀਆਂ ਬਾਰੇ ਜਾਣੂੰ ਕਰਵਾਇਆ ਜਾ ਸਕੇਂ। ਇਸ ਮੌਕੇ ’ਤੇ ਮੈਡਮ ਅੰਨੂੰ, ਆਰਤੀ, ਪਿੰਕੀ ਆਦਿ ਨੇ ਬੱਚਿਆਂ ਨਾਲ ਮਿਲ ਕੇ ਆਈਸ ਕ੍ਰੀਮ ਖਾਂਦੇ ਹੋਏ ਖੂਬ ਮਸਤੀ ਕੀਤੀ।