
(ਦਲਜੀਤ ਸਿੰਘ) ਨਾਭਾ। ਆਮ ਆਦਮੀ ਪਾਰਟੀ ਵਲੋਂ ਚੋਣਾਂ ਦੌਰਾਨ ਲੋਕਾਂ ਨਾਲ ਵਾਅਦੇ ਦੇ ਰੂਪ ਵਿੱਚ ਦਿੱਤੀਆਂ ਗਰੰਟੀਆਂ ਤੋਂ ਭੱਜਦੀ ਨਜਰ ਆ ਰਹੀ ਹੈ ਜਿਸਦੀ ਤਾਜਾ ਮਿਸਾਲ ਸਰਕਾਰ ਵਲੋਂ ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇ ਵਾਅਦੇ ਤੋਂ ਮੁੱਕਰਨ ਦੀ ਹੈ ਪਹਿਲਾਂ ਜੋ ਗਰੰਟੀ ਸਰਕਾਰ ਬਣਦੇ ਹੀ ਪੂਰੀ ਕੀਤੀ ਜਾਣੀ ਸੀ ਹੁਣ ਉਹ ਖਜਾਨਾ ਭਰਨ ਉਪਰੰਤ ਪੂਰੀ ਕੀਤੀ ਜਾਵੇਗੀ। 2 ਮਹੀਨੇ ਦੇ ਕਾਰਜਕਾਲ ਦੌਰਾਨ ਹੀ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਪਹਿਲਾਂ 300 ਯੂਨਿਟ ਬਿਜਲੀ ਸੰਬੰਧੀ ਜਿਸ ਤਰਾਂ ਮੌਜੂਦਾ ਸਰਕਾਰ ਨੇ ਪਲਟੀ ਮਾਰੀ ਹੈ ਉਸ ਨਾਲ ਲੋਕਾਂ ਦੇ ਹੱਥ ਨਿਰਾਸਾ ਹੀ ਲੱਗੀ, ਇਹਨਾਂ ਗੱਲਾਂ ਕਾਰਨ ਹੀ ਪੰਜਾਬ ਦੇ ਲੋਕਾਂ ਨੂੰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਕਹਿਣੀ ਤੇ ਕਰਨੀ ਵਿੱਚ ਅੰਤਰ ਸਾਫ ਨਜਰ ਆਉਣ ਲੱਗ ਪਿਆ ਹੈ। ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਸਰਕਾਰ ਲੋਕਾਂ ਨੂੰ ਦਿਤੀਆਂ ਗਰੰਟੀਆਂ ਤੁਰੰਤ ਪੂਰੀਆਂ ਕਰੇ। ਇਸ ਮੌਕੇ ਰਾਮ ਕਿ੍ਰਸਨ ਭੱਲਾ (ਨਿੱਜੀ ਸਕੱਤਰ ਕਾਕਾ ਰਣਦੀਪ ਸਿੰਘ ਨਾਭਾ ਸਾਬਕਾ ਮੰਤਰੀ ਪੰਜਾਬ) ਦੇ ਨਾਲ ਜਗਵੀਰ ਸਿੰਘ ਸਲਾਣਾ (ਬਲਾਕ ਪ੍ਰਧਾਨ), ਐਡਵੋਕੇਟ ਬਲਜਿੰਦਰ ਸਿੰਘ ਭੱਟੋਂ, ਨੰਬਰਦਾਰ ਕਾਕਾ ਸਿੰਘ ਸਲਾਣਾ, ਮੁਖਤਿਆਰ ਸਿੰਘ ਲਾਡਪੁਰ, ਰਾਕੇਸ ਕੁਮਾਰ ਗੋਗੀ, ਸਰਨ ਭੱਟੀ, ਦਲਜੋਤ ਔਜਲਾ, ਮਨਪ੍ਰੀਤ ਸਿੰਘ ਮਿੰਟਾ (ਆਫਿਸ ਸੈਕਟਰੀ) ਮੌਜੂਦ ਸਨ।