ਮਾਨ ਨੂੰ ਮਿਲਿਆ ਸਨਾਤਨ ਧਰਮ ਮੰਦਿਰ ਅਤੇ ਧਰਮਸ਼ਾਲਾ ਕਮੇਟੀ ਦਾ ਵਫਦ

Share and Enjoy !

Shares

(ਬਿਊਰੋ ਚੈਕ ਪੋਸਟ) ਫਗਵਾੜਾ। ਸਨਾਤਨ ਧਰਮ ਮੰਦਿਰ ਅਤੇ ਧਰਮਸ਼ਾਲਾ ਕਮੇਟੀ ਰਜਿ. ਮੁਹੱਲਾ ਭਗਤਪੁਰਾ ਫਗਵਾੜਾ ਦਾ ਇਕ ਵਫਦ ਕਮੇਟੀ ਪ੍ਰਧਾਨ ਸੰਤੋਖ ਸਿੰਘ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਨੂੰ ਮਿਲਿਆ। ਇਸ ਦੌਰਾਨ ਉਹਨਾਂ ਸ. ਮਾਨ ਨੂੰ ਇੱਕ ਮੰਗ ਪੱਤਰ ਦਿੱਤਾ ਅਤੇ ਦੱਸਿਆ ਕਿ ਵਾਰਡ ਨੰਬਰ 42 ਮੁਹੱਲਾ ਭਗਤਪੁਰਾ ਵਿਖੇ ਸਰਕਾਰੀ ਐਲੀਮੈਂਟਰੀ ਸਕੂਲ ਪਿਛਲੇ ਕਰੀਬ 45 ਸਾਲ ਤੋਂ ਸਨਾਤਨ ਧਰਮ ਮੰਦਿਰ ਦੀ ਛੱਤ ਉੱਪਰ ਸਿਰਫ ਦੋ ਕਮਰਿਆਂ ਵਿਚ ਚਲ ਰਿਹਾ ਹੈ। ਇਸ ਸਕੂਲ ਵਿਚ ਕਰੀਬ ਸੌ ਬੱਚੇ ਆਪਣੀ ਮੁਢਲੀ ਵਿੱਦਿਆ ਹਾਸਲ ਕਰ ਰਹੇ ਹਨ। ਕੁੱਝ ਸਾਲ ਪਹਿਲਾਂ 17 ਲੱਖ 60 ਹਜਾਰ ਰੁਪਏ ਦੀ ਗ੍ਰਾਂਟ ਮੰਨਜੂਰ ਹੋਈ ਸੀ ਪਰੰਤੂ ਸਕੂਲ ਦੀ ਆਪਣੀ ਬਿਲਡਿੰਗ ਨਾ ਹੋਣ ਕਾਰਨ ਇਹ ਗ੍ਰਾਂਟ ਜਾਰੀ ਨਹੀਂ ਹੋਈ। ਕਮੇਟੀ ਮੈਂਬਰਾਂ ਨੇ ਦੱਸਿਆ ਕਿ ਮੰਦਰ ਅਤੇ ਧਰਮਸ਼ਾਲਾ ਕਮੇਟੀ ਦੇ ਸਹਿਯੋਗ ਸਦਕਾ ਮੁਹੱਲੇ ਦੇ ਸੂਝਵਾਨ ਮੋਹਤਬਰ ਵਿਅਕਤੀਆਂ ਵਲੋਂ ਅਪ੍ਰੈਲ 2014 ਵਿਚ 14.25 ਮਰਲੇ ਦੀ ਰਜਿਸਟਰੀ ਸਰਕਾਰੀ ਐਲੀਮੈਂਟਰੀ ਸਕੂਲ ਦੇ ਨਾਮ ਪਰ ਕਰਵਾ ਦਿੱਤੀ ਗਈ ਹੈ। ਇਸ ਲਈ ਉਹ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਨ ਕਿ ਉਸ ਜਗਾ ਉੱਪਰ ਸਕੂਲ ਦੀ ਉਸਾਰੀ ਕਰਵਾਈ ਜਾਵੇ ਤਾਂ ਜੋ ਐਲੀਮੈਂਟਰੀ ਸਕੂਲ ਦੇ ਬੱਚਿਆਂ ਦਾ ਸਰਬ ਪੱਖੀ ਵਿਕਾਸ ਕਰਵਾਉਣ ਦੇ ਮਕਸਦ ਨਾਲ ਉਹਨਾਂ ਨੂੰ ਵਧੀਆ ਸਹੂਲਤਾਂ ਤੇ ਗੁਣਕਾਰੀ ਸਿੱਖਿਆ ਦਿੱਤੀ ਜਾ ਸਕੇ। ਇਸ ਮੌਕੇ ਪਿ੍ਰਤਪਾਲ ਕੌਰ ਤੁਲੀ, ਬਲਜੀਤ ਸਿੰਘ ਲਵਲੀ, ਉਂਕਾਰ ਸਿੰਘ, ਹਰਜਿੰਦਰ ਕੌਰ ਬਲਾਕ ਪ੍ਰਾਇਮਰੀ ਐਜੂਕੇਸ਼ਨ ਅਫਸਰ ਤੋਂ ਇਲਾਵਾ ਕਮੇਟੀ ਦੇ ਮੈਂਬਰ ਅਤੇ ਅਹੁਦੇਦਾਰ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.