ਸੰਗਰੂਰ (ਜਗਸੀਰ ਲੌਂਗੋਵਾਲ ) : ਅੱਜ ਲਾਇਨ ਕਲੱਬ ਸੰਗਰੂਰ ਗਰੇਟਰ ਵੱਲੋਂ “ਮੁਫਤ ਵਿਸ਼ਾਲ ਆਈ ਚੈਕਅਪ ਅਤੇ ਓਪਰੇਸ਼ਨ ਕੈੰਪ” ਲਾਈਨ ਇੰਜਨੀਅਰ ਵੀ. ਕੇ ਦੀਵਾਨ ਦੀ ਪ੍ਰਧਾਨਗੀ ਵਿੱਚ ਗੁਰਦੁਆਰਾ ਸਾਹਿਬ ਕਿਸ਼ਨਪੁਰਾ ਸੰਗਰੂਰ ਵਿਖੇ ਲਗਾਇਆ ਗਿਆ ਜਿਸ ਵਿੱਚ ਲਾਇਨ ਡਾਕਟਰ ਪਰਮਜੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਆਪਣੇ ਆਈ ਕੇਅਰ ਸੈੰਟਰ ਨਾਨਕਿਆਣਾ ਰੋਡ ਸੰਗਰੂਰ ਵਿਖੇ 72 ਲੋੜਵੰਦ ਵਿਅਕਤੀਆਂ ਦੇ ਮੁਫਤ ਲੈੰਜ਼ ਪਾਏ ਗਏ। ਇਸ ਮੌਕੇ ਪ੍ਰਾਜੈਕਟ ਚੇਅਰਪਰਸਨ ਲਾਇਨ ਜਗਨ ਨਾਥ ਗੋਇਲ ਅਤੇ ਕੋ-ਪ੍ਰੋਜੈਕਟ ਚੇਅਰਮੈਨ ਲਾਇਨ ਜਸਪਾਲ ਸਿੰਘ ਰਾਣਾ ਨੇ ਇਸ ਪ੍ਰੋਜੈਕਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਇਸ ਸਾਰੇ ਪ੍ਰੋਜੈਕਟ ਲਈ ਡੋਨੇਸ਼ਨ ਲਾਇਨ ਵੀ.ਪੀ ਮਘਾਨ
(ਮਘਾਨ ਪੇਪਰ ਮਿੱਲ ਵਾਲੇ) ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਦਿੱਤੀ ਗਈ।ਇਸ ਮੌਕੇ ਗੁਰਦੁਆਰਾ ਸਾਹਿਬ ਕਿਸ਼ਨਪੁਰਾ ਪ੍ਰਬੰਧਕ ਕਮੇਟੀ ਵੱਲੋਂ ਕੈੰਪ ਲਈ ਯੋਗ ਪ੍ਰਬੰਧ ਕੀਤੇ ਗਏ ਅਤੇ ਸੰਥਿਆ ਕਮੇਟੀ ਵੱਲੋਂ ਲਾਇਨੇਡ ਰਾਜਵਿੰਦਰ ਕੌਰ ਅਤੇ ਸਮੂਹ ਕਮੇਟੀ ਮੈਂਬਰਾਂ ਦੇ ਸਹਿਯੋਗ ਨਾਲ ਆਏ ਮਰੀਜਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ । ਇਸ ਸਮੇਂ
ਸੀਨੀਅਰ ਮੈਂਬਰ ਲਾਇਨ ਲਾਇਨ ਵੀ.ਪੀ ਮਘਾਨ ਅਤੇ ਲਾਇਨ ਡਾਕਟਰ ਪ੍ਰਭਾਤ ਗਰਗ ਨੇ ਦੱਸਿਆ ਕਿ ਇਸ ਤਰ੍ਹਾਂ ਸਮਾਜ ਸੇਵਾ ਦੇ ਕਈ ਪ੍ਰਾਜੈਕਟ ਕਲੱਬ ਵੱਲੋਂ ਲਾਈਨ ਮੈਂਬਰਾਂ ਦੇ ਸਹਿਯੋਗ ਨਾਲ ਚਲਾਏ ਜਾਂਦੇ ਹਨ ਜਿਵੇਂ ਕਿ ਕਲੱਬ ਵੱਲੋਂ ਸਾਰਾ ਸਾਲ ਹੀ ਹਰ ਮਹੀਨੇ ਸ਼ੂਗਰ ਦਾ ਫ੍ਰੀ ਚੈੱਕਅਪ ਕੈਂਪ ਲਗਾਇਆ ਜਾਂਦਾ ਹੈ ਅਤੇ ਹਰ ਮਹੀਨੇ ਹੀ ਆਈ ਚੈੱਕਅਪ ਅਤੇ ਆਪ੍ਰੇਸ਼ਨ ਕੈਂਪ ਲਗਾਇਆ ਜਾਂਦਾ ਹੈ ਅਤੇ ਹਰ ਮਹੀਨੇ ਇੱਕ ਦਿਨ ਜਰੂਰਤਮੰਦਾਂ ਨੂੰ ਭੋਜਨ/ਫਲ ਵੀ ਵੰਡੇ ਜਾਂਦੇ ਹਨ।
ਇਸ ਮੌਕੇ ਕਲੱਬ ਸੈਕਟਰੀ ਲਾਇਨ ਜਸਪਾਲ ਸਿੰਘ ਰਤਨ, ਲਾਇਨ ਡਾਕਟਰ ਪ੍ਰਿਤਪਾਲ ਸਿੰਘ,ਲਾਇਨ ਜਗਦੀਸ਼ ਬਾਂਸਲ, ਲਾਇਨ ਰਾਜ ਕੁਮਾਰ ਗੋਇਲ, ਲਾਇਨ ਅਸ਼ੋਕ ਕੁਮਾਰ ਗੋਇਲ, ਲਾਇਨ ਸ਼ਿਵ ਕੁਮਾਰ ਜਿੰਦਲ ,ਲਾਇਨ ਇੰਜ: ਸੁਖਮਿੰਦਰ ਸਿੰਘ ਭੱਠਲ ਕਲੱਬ ਕੈਸ਼ੀਅਰ ਆਪਣੇ ਆਪਣੇ ਪਰਿਵਾਰਿਕ ਮੈਂਬਰਾਂ ਸਮੇਤ ਹਾਜ਼ਰ ਸਨ।