ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ

Share and Enjoy !

Shares

(ਕੌਸ਼ਲ ਮੱਲਾ) ਹਠੂਰ/ਜਗਰਾਓ। ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬੀ.ਬੀ.ਐੱਸ.ਬੀ ਕਾਨਵੈੱਟ ਸਕੂਲ ਸਿੱਧਵਾ ਬੇਟ ਜੋ ਕਿ ਸਿੱਖਿਆ ਦੇ ਨਾਲਨਾਲ ਧਾਰਮਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵੀ ਕਰਵਾਉਂਦੀ ਰਹਿੰਦੀ ਹੈ,ਇਸੇ ਲੜੀ ਤਹਿਤ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਆਪਣੇ ਸੀਨੀਅਰ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਫੇਅਰਵੈਲ ਪਾਰਟੀ ਦਿੱਤੀ ਗਈ। ਸਭ ਤੋਂ ਪਹਿਲਾਂ ਵਿਦਿਆਰਥੀਆਂ ਵੱਲੋਂ ਸਕੂਲ ਦੇ ਚੇਅਰਮੈਨ, ਮੈਨੇਜਮੈਂਟ ਅਤੇ ਪਿੰ੍ਰਸੀਪਲ ਅਨੀਤਾ ਕੁਮਾਰੀ ਦੁਆਰਾ ਰੀਬਨ ਕੱਟ ਕੇ ਪ੍ਰੋਗਰਾਮ ਦਾ ਅਗਾਜ ਕੀਤਾ ਗਿਆ। ਇਸ ਮੌਕੇ ਗਿਆਰਵੀਂ ਜਮਾਤ ਦੀ ਵਿਦਿਆਰਥਣ ਐਲਵਿਨ ਵੱਲੋਂ ਆਪਣੇ ਸੀਨੀਅਰਜ ਲਈ ਵੈਲਕਮ ਸਪੀਚ ਬੋਲੀ ਗਈ, ਉਸ ਤੋਂ ਬਾਅਦ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਆਪਣੇ ਸੀਨੀਅਰਜ ਨੂੰ ਵੱਖ-ਵੱਖ ਗਾਣਿਆਂ ਤੇ ਡਾਂਸ ਅਤੇ ਹੋਰ ਕਈ ਤਰਾਂ ਦੀਆਂ ਗਤੀਵਿਧੀਆਂ ਕਰਨ ਲਈ ਕਿਹਾ ਗਿਆ ਜੋ ਉੇਹਨਾਂ ਨੇ ਬੜੀ ਹੀ ਲਿਆਕਤ ਅਤੇ ਅਨੁਸ਼ਾਸ਼ਨ ਵਿੱਚ ਰਹਿ ਕੇ ਕੀਤੀਆਂ। ਉਸ ਤੋਂ ਬਾਅਦ ਬਾਰਵੀ ਜਮਾਤ ਦੇ ਵਿਦਿਆਰਥੀਆਂ ਵੱਲੋਂ ਸਮੂਹ ਅਧਿਆਪਕਾਂ ਤੇ ਉਹਨਾਂ ਦੀ ਪ੍ਰਸਨੈਲਟੀ ਮੁਤਾਬਿਕ ਕੁਮੈਂਟ ਕਰਕੇ ਗਾਣਾ, ਡਾਂਸ, ਗਿੱਧਾ, ਭੰਗੜਾ ਅਤੇ ਹੋਰ ਕਈ ਤਰਾਂ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ ਜੋ ਅਧਿਆਪਕਾ ਨੇ ਬਿਨਾ ਕਿਸੇ ਝਿਜਕ ਤੋਂ ਬੜੀ ਹੀ ਖੂਬਸੂਰਤੀ ਨਾਲ ਬੱਚਿਆਂ ਦੀ ਖੁਸ਼ੀ ਲਈ ਕੀਤੀਆਂ। ਇਸ ਮੌਕੇ ਸਕੂਲ ਚੇਅਰਮੈਨ ਸਤੀਸ਼ ਕਾਲੜਾ ਨੇ ਆਪਣੇ ਭਾਸ਼ਣ ਵਿੱਚ ਬੱਚਿਆਂ ਦੀ ਪੇਸਕਾਰੀ ਤੇ ਬੜੀ ਹੀ ਅੱਛੇ ਤਰੀਕੇ ਨਾਲ ਸਮਾਗਮ ਕਰਨ ਤੇ ਸਭ ਨੂੰ ਵਧਾਈਆਂ ਦਿੱਤੀਆਂ ਉਹਨਾਂ ਸਕੂਲ ਦੀ ਪਿੰ੍ਰਸੀਪਲ ਅਨੀਤਾ ਕੁਮਾਰੀ ਦਾ ਅਜਿਹੇ ਸੱਭਿਆਚਾਰਕ ਪ੍ਰੋਗਰਾਮ ਕਰਵਾਉਣ ਤੇ ਉਹਨਾਂ ਨੂੰ ਵਧਾਈ ਦਿੱਤੀ ਅਤੇ ਸਮੂਹ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਉਹਨਾਂ ਦੇ ਸੁਨਹਿਰੇ ਭਵਿੱਖ ਲਈ ਅਤੇ ਜਿੰਦਗੀ ਵਿੱਚ ਤਰੱਕੀਆਂ ਕਰਦੇ ਰਹਿਣ ਦੀ ਕਾਮਨਾ ਵੀ ਕੀਤੀ। ਇਹ ਸਮਾਰੋਹ ਮਿਸ ਤਨੀਸ਼ਾ, ਮਿਸਜ ਸੀਮਾ, ਸਤਵਿੰਦਰਜੀਤ ਅਤੇ ਵਿਮਲ ਚੰਦੋਕ ਦੀ ਸਦਕਾ ਕਾਮਯਾਬ ਹੋ ਕੇ ਨੇਪਰੇ ਚੜਿਆਂ।ਅੰਤ ਵਿੱਚ ਸਭ ਲਈ ਖਾਣੇ ਦਾ ਪ੍ਰਬੰਧ ਕੀਤਾ ਗਿਆ ਸੀ ਅਤੇ ਇਹ ਫੰਕਸ਼ਨ ਸਭ ਦੇ ਦਿੱਲਾਂ ਉੱਪਰ ਆਪਣੀ ਅਮਿੱਟ ਛਾਪ ਛੱਡਦਾ ਹੋਇਆ ਸੰਪੂਰਨ ਹੋਇਆ। ਇਸ ਮੌਕੇ ਉਨਾ ਨਾਲ ਚੇਅਰਮੈਨ ਸਤੀਸ਼ ਕਾਲੜਾ, ਪ੍ਰਧਾਨ ਰਜਿੰਦਰ ਬਾਵਾ, ਵਾਈਸ ਚੇਅਰਮੈਨ ਹਰਕਿ੍ਰਸ਼ਨ ਭਗਵਾਨ ਦਾਸ ਬਾਵਾ, ਮੈਨੇਜਿੰਗ ਡਾਇਰੈਕਟਰ ਸ਼ਾਮ ਸੰੁਦਰ ਭਾਰਦਵਾਜ, ਵਾਈਸ ਪ੍ਰੈਂਜੀਡੈਂਟ  ਸਨੀ ਅਰੋੜਾ, ਡਾਇਰੈਕਟਰ ਰਾਜੀਵ ਸੱਘੜ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.