(ਕੌਸ਼ਲ ਮੱਲਾ) ਹਠੂਰ। ਅੰਤਾ ਦੀ ਪੈ ਰਹੀ ਗਰਮੀ ਨੂੰ ਮੁੱਖ ਰੱਖਦਿਆ ਅੱਜ ਪਿੰਡ ਰਸੂਲਪੁਰ (ਮੱਲਾ) ਦੇ ਨੌਜਵਾਨਾ ਵੱਲੋ ਪੰਛੀਆ ਨੂੰ ਪਾਣੀ ਪਾਉਣ ਲਈ ਘਰ-ਘਰ ਜੇ ਬਰਤਨ ਵੰਡੇ ਗਏ। ਇਸ ਮੌਕੇ ਗੱਲਬਾਤ ਕਰਦਿਆ ਭਾਈ ਜੋਰਾ ਸਿੰਘ ਰਸੂਲਪੁਰ ਨੇ ਦੱਸਿਆ ਕਿ ਇਹ ਬਰਤਨ ਵੰਡਣ ਦੀ ਸੇਵਾ ਜਗਸੀਰ ਸਿੰਘ ਪੁੱਤਰ ਦਲਬਾਰ ਸਿੰਘ ਕੈਨੇਡੀਅਨ ਵੱਲੋਂ ਕੀਤੀ ਗਈ ਹੈ ਤਾਂ ਜੋ ਪੰਛੀਆ ਨੂੰ ਪਾਣੀ ਦੀ ਕਮੀ ਨਾ ਹੋਵੇ। ਉਨਾਂ ਦੱਸਿਆ ਕਿ ਇਹ ਬਰਤਨ ਪਿੰਡ ਦੀਆ ਮੁੱਖ ਸੱਥਾ, ਵੱਖ-ਵੱਖ ਦਰੱਖਤਾ ਦੀ ਛਾਂਵੇ ਅਤੇ ਪੰਛੀ ਪ੍ਰੇਮੀਆ ਦੇ ਘਰਾ ਵਿਚ ਰੱਖੇ ਗਏ ਹਨ। ਇਨਾ ਬਰਤਨਾ ਵਿਚ ਪਿੰਡ ਦੇ ਨੌਜਵਾਨ ਸਵੇਰੇ-ਸਾਮ ਪਾਣੀ ਪਾਇਆ ਕਰਨਗੇ ਅਤੇ ਸਮੇਂ-ਸਮੇਂ ਤੇ ਬਰਤਨਾ ਦੀ ਸਫਾਈ ਕਰਨਗੇ। ਉਨਾ ਸਮੂਹ ਪਿੰਡ ਵਾਸੀਆ ਨੂੰ ਬੇਨਤੀ ਕੀਤੀ ਕਿ ਬਰਤਨਾ ਦੀ ਸਾਭ-ਸੰਭਾਲ ਵਿਚ ਸਹਿਯੋਗ ਦੇਵੋ। ਇਸ ਮੌਕੇ ਉਨਾ ਨਾਲ ਜੋਰਾ ਸਿੰਘ,ਗੁਰਮੀਤ ਸਿੰਘ, ਕੁਲਦੀਪ ਸਿੰਘ, ਕਬੱਡੀ ਖਿਡਾਰੀ ਜੱਸਾ ਸਿੰਘ, ਬਲਰਾਜ ਸਿੰਘ, ਲੱਖਾ ਸਿੰਘ, ਦਲਜੀਤ ਸਿੰਘ ਆਦਿ ਹਾਜ਼ਰ ਸਨ।