ਬਾਵੇਜਾ ਪਰਿਵਾਰ ਵਲੋਂ ਪ੍ਰਾਇਮਰੀ ਸਕੂਲ ਮਾਛੀਵਾੜਾ-2 ਨੂੰ ਦਿੱਤੇ ਗਏ ਕੰਪਿਊਟਰ ਟੇਬਲ

Share and Enjoy !

Shares

(ਹਰਪ੍ਰੀਤ ਸਿੰਘ ਕੈਲੇ) ਮਾਛੀਵਾੜਾ ਸਾਹਿਬ। ਸਕੂਲ ਸਿੱਖਿਆ ਵਿਭਾਗ ਵੱਲੋਂ ਸੌ ਦਿਨਾਂ ਪਡਨ ਮੁਹਿੰਮ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਮਾਛੀਵਾਡਾ-2 ਵਿਖੇ ਜ਼ਿਲਾ ਸਿੱਖਿਆ ਅਫਸਰ ਸ੍ਰੀਮਤੀ ਜਸਵਿੰਦਰ ਕੌਰ ਦੀ ਸਰਪ੍ਰਸਤੀ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ  ਸ੍ਰੀਮਤੀ ਆਸ਼ਾ ਰਾਣੀ ਜੀ ਦੀ ਯੋਗ ਅਗਵਾਈ ਹੇਠ ਵਰਕਸ਼ਾਪ ਆਯੋਜਿਤ ਕੀਤੀ ਗਈ ਇਸ ਵਰਕਸ਼ਾਪ ਵਿੱਚ ਸਰਦਾਰ ਗੁਰਪ੍ਰੀਤ ਸਿੰਘ ਬਵੇਜਾ ਤੇ ਉਨਾਂ ਦੀ ਧਰਮ ਪਤਨੀ ਸ੍ਰੀਮਤੀ ਗੁਰਪ੍ਰੀਤ ਕੌਰ ਕੈਨੇਡਾ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ  ਵਰਕਸ਼ਾਪ ਵਿੱਚ ਬੱਚਿਆਂ ਦੇ ਪੜਨ ਮੁਕਾਬਲੇ, ਕਵਿਤਾ ਉਚਾਰਨ, ਕਹਾਣੀ ਮੁਕਾਬਲੇ ਆਦਿ ਕਰਵਾਏ ਗਏ। ਸੰਬੋਧਨ ਕਰਦਿਆਂ ਸਰਦਾਰ ਗੁਰਪ੍ਰੀਤ ਸਿੰਘ ਬਵੇਜਾ ਨੇ ਕਿਹਾ ਕਿ ਇਨਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਨਾਲ ਬੱਚਿਆਂ ਦਾ ਮਨੋਬਲ ਉੱਚਾ ਹੁੰਦਾ ਹੈ, ਉਨਾਂ ਇਸ ਗੱਲ ਦਾ ਖਾਸ ਜ ਿਕਰ ਕੀਤਾ ਕਿ ਉਹ ਵੀ ਇਸ ਸਕੂਲ ਦੇ ਵਿਦਿਆਰਥੀ ਰਹੇ ਹਨ ਤੇ ਆਪਣੇ ਪੁਰਾਣੇ ਦਿਨਾਂ ਦੀਆਂ ਯਾਦਾਂ ਨੂੰ ਸਾਂਝਾ ਕੀਤਾ ਤੇ ਪੁਰਾਣੇ ਅਧਿਆਪਕਾਂ ਨੂੰ ਯਾਦ ਕੀਤਾ। ਇਸ ਮੌਕੇ ਉਨਾਂ ਵੱਲੋਂ ਸਕੂਲ ਦੀ ਕੰਪਿਊਟਰ ਲੈਬ ਲਈ ਦਸ ਟੇਬਲ ਦੇਣ ਦਾ ਐਲਾਨ ਕੀਤਾ ਤੇ ਅੱਗੋਂ ਵੀ ਹਰ ਤਰਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਤੇ ਜੇਤੂ ਬੱਚਿਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ। ਸਕੂਲ ਮੁਖੀ ਮੈਡਮ ਸੀਮਾ ਦੇਵੀ ਵੱਲੋਂ ਆਏ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਿ ਸਕੂਲ ਦੀ ਕੰਪਿਊਟਰ ਲੈਬ ਲਈ ਟੇਬਲਾਂ ਦੀ ਬਹੁਤ ਜ਼ਰੂਰਤ ਸੀ ਇਸ ਨਾਲ ਸਕੂਲ ਦੀ ਮਿਆਰੀ ਸਿੱਖਿਆ ਵਿੱਚ ਹੋਰ ਵਾਧਾ ਹੋਵੇਗਾ। ਇਸ ਮੌਕੇ ਸਰਦਾਰ ਮਹਾਂਬੀਰ ਸਿੰਘ ਸੁਖਜਿੰਦਰ ਸਿੰਘ, ਮੈਡਮ ਚੇਤਨਾ ਸਿੰਘ, ਮਨਦੀਪ ਕੌਰ, ਮਨਪ੍ਰੀਤ ਕੌਰ, ਨੇਹਾ ਸ਼ਰਮਾ, ਹਰਪ੍ਰੀਤ ਕੌਰ ਕਮਲਜੀਤ ਕੌਰ ਤੇ ਹਰਦੀਪ ਕੌਰ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published.