(ਪ੍ਰੇਮ ਗਰਗ) ਮਲੋਟ। ਡੀਏਵੀ ਐਡਵਰਡ ਗੰਜ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਲੋਟ ਵਿੱਚ ਡੀਏਵੀ ਦੇ ਸੰਸਥਾਪਕ ਮਹਾਤਮਾ ਹੰਸਰਾਜ ਜੀ ਦਾ ਜਨਮ ਦਿਹਾੜਾ ਸਕੂਲ ਦੀ ਪਿ੍ਰੰਸੀਪਲ ਸ੍ਰੀਮਤੀ ਸੰਧਿਆ ਬਠਲਾ ਦੀ ਅਗਵਾਈ ਹੇਠ ਬੜੀ ਸਰਧਾ ਭਾਵਨਾ ਨਾਲ ਮਨਾਇਆ ਗਿਆ। ਸਭ ਤੋਂ ਪਹਿਲਾਂ ਸਕੂਲ ਦੀ ਪਿ੍ਰੰਸੀਪਲ ਸ੍ਰੀਮਤੀ ਸੰਧਿਆ ਬਠਲਾ ਅਤੇ ਅਧਿਆਪਕਾਂ ਨੇ ਹਰਿਆਲੀ ਦੇ ਪ੍ਰਤੀਕ ਵਜੋਂ ਰੁੱਖ ਲਗਾ ਕੇ ਸਾਨੂੰ ਸਾਰਿਆਂ ਨੂੰ ਸੁੱਧ ਹਵਾ ਪ੍ਰਦਾਨ ਕੀਤੀ। ਇਸ ਮੌਕੇ ਸਕੂਲ ਦੀ ਪਿ੍ਰੰਸੀਪਲ ਸ੍ਰੀਮਤੀ ਸੰਧਿਆ ਬਠਲਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਹਾਤਮਾ ਹੰਸਰਾਜ ਜੀ ਅਣਵੰਡੇ ਭਾਰਤ ਦੇ ਪੰਜਾਬ ਦੇ ਆਰੀਆ ਸਮਾਜ ਦੇ ਉੱਘੇ ਆਗੂ ਅਤੇ ਸਿੱਖਿਆ ਸਾਸਤਰੀ ਸਨ। ਜਿਨਾਂ ਨੇ ਬਿਨਾਂ ਤਨਖਾਹ ਲਏ ਆਪਣਾ ਸਾਰਾ ਜੀਵਨ ਸਿੱਖਿਆ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸਮਰਪਿਤ ਕਰ ਦਿੱਤਾ। ਕਈ ਸਾਲ ਪਹਿਲਾਂ ਉਨਾਂ ਨੇ ਡੀਏਵੀ ਸੰਸਥਾ ਦੇ ਰੂਪ ਵਿੱਚ ਵਿੱਦਿਆ ਲਈ ਜੋ ਬੂਟਾ ਲਾਇਆ ਸੀ, ਅੱਜ ਉਹ ਇੱਕ ਬਹੁਤ ਵੱਡੇ ਬੋਹੜ ਦੇ ਦਰੱਖਤ ਦੇ ਰੂਪ ਵਿੱਚ ਦੇਸ-ਵਿਦੇਸ ਦੇ ਵਿਦਿਆਰਥੀਆਂ ਨੂੰ ਗਿਆਨ ਦੀ ਰੋਸਨੀ ਨਾਲ ਰੋਸ਼ਨ ਕਰ ਰਿਹਾ ਹੈ। ਇਹ ਵਿਦਿਆਰਥੀ ਸਮਾਜ ਨੂੰ ਨਵੀਂ ਦਿਸਾ ਅਤੇ ਦਸਾ ਪ੍ਰਦਾਨ ਕਰ ਰਹੇ ਹਨ। ਮਹਾਤਮਾ ਹੰਸਰਾਜ ਜੀ ਨੇ ਜਿੱਥੇ ਕਿਤੇ ਵੀ ਭੁਚਾਲ, ਹੜ ਜਾਂ ਅਕਾਲ ਪਿਆ ਪੀੜਤਾਂ ਦੀ ਮਦਦ ਕਰਕੇ ਸਮਾਜ ਸੇਵਾ ਵਿੱਚ ਇੱਕ ਨਵਾਂ ਅਧਿਆਏ ਜੋੜਿਆ। ਉਨਾਂ ਦਾ ਜਨਮ ਦਿਨ ਮਨਾਉਣ ਦਾ ਸਾਡਾ ਜਸਨ ਤਾਂ ਹੀ ਸਾਰਥਕ ਸਾਬਤ ਹੋਵੇਗਾ ਜਦੋਂ ਅਸੀਂ ਉਨਾਂ ਵੱਲੋਂ ਕੀਤੇ ਕੰਮਾਂ ਨੂੰ ਲੋਕਾਂ ਤੱਕ ਲੈ ਕੇ ਜਾਵਾਂਗੇ ਅਤੇ ਸਮਾਜ ਸੇਵਾ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾ ਕੇ ਪੀੜਤਾਂ ਅਤੇ ਬੇਸਹਾਰਾ ਲੋਕਾਂ ਦੀ ਸੇਵਾ ਕਰ ਸਕੀਏ। ਇਸ ਮੌਕੇ ਸਾਇੰਸ ਅਧਿਆਪਕਾ ਸ੍ਰੀਮਤੀ ਰੀਨਾ ਅਰੋੜਾ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਵੱਖ-ਵੱਖ ਬਿਮਾਰੀਆਂ ਤੋਂ ਬਚਣ ਲਈ ਅਤੇ ਜਾਗਰੂਕ ਕਰਨ ਲਈ ਪੋਸਟਰ ਮੇਕਿੰਗ ਗਤੀਵਿਧੀ ਕਰਵਾਈ ਗਈ।