ਸੀ.ਐਚ.ਸੀ. ਘਰਿਆਲਾ ਵਿਖੇ ਵਿਸਵ ਸਿਹਤ ਦਿਵਸ ਮਨਾਇਆ

Share and Enjoy !

Shares

ਤਰਨਤਾਰਨ (ਦਰਸਨ ਸਿੰਘ ਸੰਧੂ) : ਸਿਵਲ ਸਰਜਨ ਤਰਨ ਤਾਰਨ ਡਾਕਟਰ ਰੇਣੂ ਭਾਟੀਆ ਦੇ ਦਿਸਾ ਨਿਰਦੇਸਾਂ ਅਨੁਸਾਰ ਅਤੇ ਡਾ. ਨੀਤੂ ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ. ਘਰਿਆਲਾ ਦੀ ਰਹਿਨੁਮਾਈ ਹੇਠ ਸੀ.ਐਚ.ਸੀ. ਘਰਿਆਲਾ ਵਿਖੇ ਵਿਸਵ ਸਿਹਤ ਦਿਵਸ ਮਨਾਇਆ ਗਿਆ। ਪਰਮਜੀਤ ਸਿੰਘ ਬਲਾਕ ਐਜੂਕੇਟਰ ਨੇ ਦੱਸਿਆ ਕਿ ਵਿਸਵ ਸਿਹਤ ਦਿਵਸ ਮਨਾਉਣ ਦਾ ਮਕਸਦ ਹੈ ਕਿ ਲੋਕਾਂ ਨੂੰ ਨਰੋਈ ਸਿਹਤ ਸਬੰਧੀ ਜਾਣਕਾਰੀ ਦੇਣਾ। ਜਿਵੇਂ ਕਿ ਸਮੇ ਸਮੇ ਅਨੁਸਾਰ ਵੱਧ ਰਹੀਆਂ ਮੌਸਮੀ ਬੀਮਾਰੀਆਂ ਤੋਂ ਬਚਣ ਲਈ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਉਸ ਬਾਰੇ ਜਾਣਕਾਰੀ ਦਿੱਤੀ ਕਿ ਹਰ ਰੋਜ ਸਵੇਰ ਦੀ ਸੈਰ ਕਰਨ ਨਾਲ ਸਰੀਰ ਨੂੰ ਆਕਸੀਜਨ ਮਿਲਦੀ ਹੈ ਜਿਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ, ਸਾਨੂੰ ਹਰੀਆ ਪੱਤੇਦਾਰ ਸਬਜੀਆਂ ਖਾਣੀਆ ਚਾਹੀਦੀਆਂ ਹਨ ਜਿਸ ਨਾਲ ਸਰੀਰ ਵਿੱਚ ਆਇਰਨ ਦੀ ਕਮੀ ਦੂਰ ਹੁੰਦੀ ਹੈ। ਗਰਭਵਤੀ ਮਹਿਲਾਵਾਂ, ਕਿਸੋਰ ਅਵਸਥਾ ਲੜਕੀਆਂ ਨੂੰ ਦੁੱਧ, ਦਹੀ, ਮੀਟ, ਅੰਡੇ, ਹਰੀਆ ਪੱਤੇਦਾਰ ਸਬਜੀਆਂ ਦਾ ਵੱਧ ਤੋਂ ਵੱਧ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਸਮੇਂ ਜੋਰਾਵਰ ਸਿੰਘ ਸੁਪਰਵਾਈਜਰ ਅਤੇ ਸਮੂਹ ਕਰਮਚਾਰੀ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.