ਬੀ ਐਸ਼ ਐਫ ਦੀ ਟੀਮ ਨੇ ਸ਼ਹੀਦ ਸ਼ਮਸ਼ੇਰ ਸਿੰਘ ਦੇ ਪਰਿਵਾਰ ਨੂੰ ਦਿੱਤਾ ਪ੍ਰਮਾਣ ਪੱਤਰ 

Share and Enjoy !

Shares
ਸੁਨਾਮ ਊਧਮ ਸਿੰਘ ਵਾਲਾ (ਜਗਸੀਰ ਲੌਂਗੋਵਾਲ) : ਸ਼ਹੀਦ ਊਧਮ ਸਿੰਘ ਦੀ ਧਰਤੀ ਤੇ ਜਨਮੇ  ਸ਼ਮਸ਼ੇਰ ਸਿੰਘ ਜ਼ੋ ਕਿ  ਬੀ ਐਸ਼ ਐਫ ਵਿੱਚ ਬਤੌਰ ਸਹਾਇਕ ਕਮਾਂਡੈਂਟ ਵਜੋਂ ਬਾਟਮਾਲੂ ਸ੍ਰੀ ਨਗਰ ਵਿਖੇ ਆਪਣੀ ਡਿਊਟੀ ਦੌਰਾਨ 7 ਅਪ੍ਰੈਲ 1993 ਨੂੰ  ਬੱਸ ਸਟੈਂਡ ਬਾਟਮਾਲੂ ਸ੍ਰੀ ਨਗਰ ਵਿਖੇ  ਲੜਦੇ ਹੋਏ ਇੱਕ ਸ਼ਕਤੀਸ਼ਾਲੀ ਬੰਬ  ਵਿਸਫੋਟ  ਦੌਰਾਨ ਆਪਣੀ ਡਿਊਟੀ ਨਿਭਾਉਂਦੇ ਹੋਏ ਸ਼ਹੀਦ ਹੋ ਗਏ ਸਨ । ਇਸ ਸਬੰਧੀ ਬੀ ਐਸ ਐਫ ਹੈਡਕੁਆਰਟਰ ਫਰੀਦਕੋਟ ਤੋਂ ਆਪਣੀ ਟੀਮ ਨਾਲ ਵਿਸ਼ੇਸ਼ ਤੌਰ ਤੇ ਆਪ੍ਰੇਸ਼ਨ ਕੈਜਯੁਲਟੀ ਸਰਟੀਫਿਕੇਟ ਦੇਣ ਪਹੁੰਚੇ  ਡਿਪਟੀ ਕਮਾਂਡਰ ਸੁਭਾਸ ਚੰਦਰਾ  ਨੇ ਸ਼ਹੀਦ ਦੇ ਪਰਿਵਾਰ ਦਾ ਹੌਸਲਾ ਵਧਾਇਆ ਅਤੇ ਸ਼ਹੀਦ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਕਿਹਾ ਕਿ ਬੀ ਐਸ਼ ਐਫ ਦੇ ਜਵਾਨ ਰਾਤ ਦਿਨ ਦੇਸ ਦੀਆਂ ਸਰਹੱਦਾਂ ਉੱਤੇ ਬੈਠ ਕੇ  ਸਰਹੱਦਾਂ ਦੀ ਰਾਖੀ ਕਰਦੇ ਹਨ ਅਤੇ ਹਰ ਸਮੇਂ ਆਪਣੇ ਦੇਸ਼ ਲਈ ਕੁਰਬਾਨੀ ਦੇਣ ਲਈ ਤਿਆਰ ਰਹਿੰਦੇ ਹਨ । ਇਸ ਮੌਕੇ ਤੇ ਬੀ ਐਸ਼ ਐਫ ਟੀਮ ਦੇ ਸਦਾਨੰਦ, ਅਮਿਤ ਕੁਮਾਰ, ਗਿਰਧਾਰੀ ਲਾਲ ਅਤੇ ਮਹੁੱਲਾ ਨਿਵਾਸੀ ਹਾਜ਼ਰ ਸਨ ।

About Post Author

Share and Enjoy !

Shares

Leave a Reply

Your email address will not be published.