ਹੁਸ਼ਿਆਰਪੁਰ 23 ਮਾਰਚ (ਤਰਸੇਮ ਦੀਵਾਨਾ ) ਪੰਜਾਬ ਦੇ ਸੂਝਵਾਨ ਲੋਕਾਂ ਨੇ ਬਦਲਾਅ ਦੇ ਨਾਂ ਹੇਠ ਇਨ੍ਹਾਂ ਚੋਣਾਂ ਵਿੱਚ ਰਵਾਇਤੀ ਪਾਰਟੀਆਂ ਦੇ ਭ੍ਰਿਸ਼ਟ ਲੀਡਰਾਂ ਨੂੰ ਨਕਾਰ ਕੇ ਆਮ ਆਦਮੀ ਪਾਰਟੀ ਦੇ 92 ਵਿਧਾਇਕ ਚੁਣ ਕੇ ਦਿੱਤੇ ਇਨ੍ਹਾਂ ਵਿਧਾਇਕਾਂ ਦੇ ਸਿਰ ਤੇ ਪੰਜਾਬ ਤੋਂ ਚੁਣੇ ਜਾ ਰਹੇ ਰਾਜ ਸਭਾ ਦੇ ਮੈਂਬਰਾਂ ਲਈ ਪਾਰਟੀ ਵੱਲੋਂ ਬਾਹਰੀ ਅਤੇ ਕਰੋੜਪਤੀਆਂ ਨੂੰ ਟਿਕਟਾਂ ਦੇ ਕੇ ਪੰਜਾਬ ਦੇ ਲੋਕਾਂ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਜਿਸ ਦਾ ਪੰਜਾਬ ਦੇ ਬਹਾਦਰ ਲੋਕ ਡਟ ਕੇ ਵਿਰੋਧ ਕਰਨਗੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਖੁਣ ਖੁਣ ਨੇ ਪਾਰਟੀ ਦੇ ਸੀਨੀਅਰ ਆਗੂਆਂ ਦੀ ਹਾਜ਼ਰੀ ਚ ਕੀਤਾ ਉਨ੍ਹਾਂ ਇਸ ਸਮੇਂ ਕਿਹਾ ਕਿ ਆਪ ਪਾਰਟੀ ਨੇ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਤਾਨਾਸ਼ਾਹੀ ਅਪਣਾਉਂਦਿਆਂ ਪੰਜਾਬ ਚੋਂ ਨਾਮਜ਼ਦ ਕੀਤੇ ਗਏ ਪੰਜਾਂ ਵਿੱਚੋਂ ਦੋ ਹੀ ਪੰਜਾਬੀ ਉਮੀਦਵਾਰ ਹਨ ਤੇ ਇਨ੍ਹਾਂ ਵਿੱਚੋਂ ਵੀ ਰਾਜ ਸਭਾ ਵਿੱਚ ਪੰਜਾਬ ਦਾ ਪੱਖ ਪੇਸ਼ ਕਰ ਸਕਣ ਵਾਲਾ ਇੱਕ ਵੀ ਮੈਂਬਰ ਨਾ ਭੇਜ ਕੇ ਪੰਜਾਬੀਆਂ ਨੂੰ ਡੂੰਘਾ ਨਿਰਾਸ਼ ਕੀਤਾ ਹੈ ਇਸ ਸਮੇਂ ਜ਼ਿਲ੍ਹਾ ਜਨਰਲ ਸਕੱਤਰ ਗੁਰਨਾਮ ਸਿੰਘ ਸਿੰਗੜੀਵਾਲਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੇਜਰੀਵਾਲ ਅੱਗੇ ਇਸ ਮਸਲੇ ਤੇ ਸਰੈਂਡਰ ਕਰਨ ਤੇ ਕਿਹਾ ਕਿ ਜਿਸ ਭਗਵੰਤ ਸਿੰਘ ਮਾਨ ਬਾਰੇ ਚੋਣਾਂ ਦੌਰਾਨ ਵੱਡੀ ਪੱਧਰ ਤੇ ਇਹ ਪ੍ਰਾਪੋਗੰਡਾ ਕੀਤਾ ਗਿਆ ਕਿ “ਤੇਰੇ ਯਾਰ ਨੂੰ ਦਬਨ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ ਆ ” ਦੀ ਵੀ ਪੋਲ ਖੁੱਲ੍ਹ ਗਈ ਤੇ ਇਸ ਫ਼ੈਸਲੇ ਨੇ ਪੰਜਾਬ ਦੇ ਬਹਾਦਰ ਲੋਕਾਂ ਨੂੰ ਡੂੰਘਾ ਨਿਰਾਸ਼ ਕੀਤਾ ਹੈ ਜਿਸ ਦਾ ਖਮਿਆਜ਼ਾ ਇਨ੍ਹਾਂ ਨੂੰ ਆਉਣ ਵਾਲੇ ਸਮੇਂ ਵਿੱਚ ਭੁਗਤਣਾ ਪਵੇਗਾ ਇਸ ਸਮੇਂ ਸਾਬਕਾ ਕੌਂਸਲਰ ਗੁਰਦੀਪ ਸਿੰਘ ਗੜਦੀਵਾਲ, ਗੁਰਨਾਮ ਸਿੰਘ ਸਿੰਗੜੀਵਾਲਾ, ਸੰਦੀਪ ਸਿੰਘ ਖਾਲਸਾ ਤੇ ਕੇਵਲ ਸਿੰਘ ਨਿਹੰਗ ਆਦਿ ਹਾਜ਼ਰ ਸਨ ।
ਫੋਟੋ ਮੁਨੀਰ