ਜ਼ਿਲ੍ਹਾ ਪੁਲੀਸ ਪ੍ਰਸ਼ਾਸਨ ਦੁਆਰਾ ਕੀਤੀ ਧੱਕੇਸ਼ਾਹੀ ਦਾ ਸਖ਼ਤੀ ਨਾਲ ਵਿਰੋਧ ਕੀਤਾ ਜਾਵੇਗਾ :- ਸਿੱਖ ਜਥੇਬੰਦੀਆਂ

Share and Enjoy !

Shares

ਹੁਸ਼ਿਆਰਪੁਰ, 2 ਮਾਰਚ ( ਤਰਸੇਮ ਦੀਵਾਨਾ )  : ਪਿਛਲੇ ਦਿਨੀਂ ਕਿਸਾਨ ਸੰਘਰਸ਼ ਦੇ ਵੱਡੇ ਨਾਇਕ ਅਤੇ ਨੌਜਵਾਨਾਂ ਦੇ ਦਿਲਾਂ ਅੰਦਰ ਵਿਸ਼ੇਸ਼ ਥਾਂ ਰੱਖਣ ਵਾਲੇ ਮਰਹੂਮ ਨੌਜਵਾਨ ਆਗੂ ਦੀਪ ਸਿੰਘ ਸਿੱਧੂ ਦੀ ਬੇਵਕਤ ਤੇ ਸਾਜ਼ਸ਼ੀ ਮੌਤ ਦੇ ਰੋਸ ਵਜੋਂ ਹੁਸ਼ਿਆਰਪੁਰ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਕੱਢੇ ਗਏ ਮਾਰਚ ਦਾ ਹਵਾਲਾ ਦੇ ਕੇ ਡੀ ਸੀ ਦੇ ਹੁਕਮਾਂ ਦੀ ਉਲੰਘਣਾ ਕਰਨ ਤੇ ਜ਼ਿਲ੍ਹਾ ਪੁਲੀਸ ਪ੍ਰਸ਼ਾਸਨ ਵੱਲੋਂ ਜੋ ਧਾਰਾ 188 ਤਹਿਤ ਪਰਚੇ ਦਰਜ ਕੀਤੇ ਹਨ ਦੀ ਸਿੱਖ ਜਥੇਬੰਦੀਆਂ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਪ੍ਰੈੱਸ ਕਾਨਫ਼ਰੰਸ ਕਰਕੇ  ਸਖ਼ਤ ਨਿਖੇਧੀ ਕੀਤੀ । ਇਸ ਸਮੇਂ ਆਗੂਆਂ ਨੇ ਸਾਂਝੇ ਤੌਰ ਤੇ ਕਿਹਾ ਕਿ ਪੂਰਨ ਸ਼ਾਂਤਮਈ ਤਰੀਕੇ ਨਾਲ ਕੱਢੇ ਗਏ ਇਸ ਰੋਸ ਵਿਖਾਵੇ ਵਿਰੁੱਧ ਜ਼ਿਲ੍ਹਾ ਪੁਲੀਸ ਪ੍ਰਸ਼ਾਸਨ ਵੱਲੋਂ ਮੁਤੱਸਵੀ ਸੋਚ ਦਾ ਪ੍ਰਗਟਾਵਾ ਕਰਦੇ ਹੋਏ ਕੀਤੀ ਗਈ ਕਾਰਵਾਈ ਦਾ ਸਖ਼ਤੀ ਨਾਲ ਵਿਰੋਧ ਕੀਤਾ ਜਾਵੇਗਾ ਇਸ ਸਮੇਂ ਆਗੂਆਂ ਨੇ ਸਾਂਝੇ ਤੌਰ ਤੇ ਕਿਹਾ ਕਿ ਜ਼ਿਲ੍ਹੇ ਅੰਦਰ ਨਿੱਤ ਦਿਨ ਵੱਖ ਵੱਖ ਸੰਸਥਾਵਾਂ ਵੱਲੋਂ ਇਕੱਠ ਕਰ ਕੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਤੇ ਇਕੱਲੇ ਸਿੱਖ ਜਥੇਬੰਦੀਆਂ ਤੇ ਪਰਚੇ ਦਰਜ ਕਰਕੇ ਨਿੰਦਣਯੋਗ ਕਾਰਵਾਈ ਕੀਤੀ ਹੈ ਜਿਸ ਵਿਰੁੱਧ ਸਹਿਯੋਗੀ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼ਹਿਰ ਵਿੱਚ ਰੋਸ ਦਾ ਪ੍ਰਗਟਾਵਾ ਕੀਤਾ ਜਾਵੇਗਾ ਜਿਸ ਵਿੱਚ ਵੱਡੀ ਪੱਧਰ ਤੇ ਸ਼ਮੂਲੀਅਤ ਕੀਤੀ ਜਾਵੇਗੀ ਇਸ ਸਮੇਂ ਗੁਰਦੀਪ ਸਿੰਘ ਖੁਣ ਖੁਣ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) , ਕੁਲਜਿੰਦਰ ਸਿੰਘ ਘੁੰਮਣ ਪ੍ਰਧਾਨ ਕੰਢੀ ਕਿਸਾਨ ਯੂਨੀਅਨ , ਗੁਰਨਾਮ ਸਿੰਘ ਸਿੰਗੜੀਵਾਲਾ, ਲਖਵੀਰ ਸਿੰਘ ਪੱਟੀ ਜ਼ਿਲ੍ਹਾ ਪ੍ਰਧਾਨ ਦਲ ਖ਼ਾਲਸਾ   , ਗੁਰਪ੍ਰੀਤ ਸਿੰਘ ਖੁੱਡਾ, ਕਰਨੈਲ ਸਿੰਘ ਲਵਲੀ,ਮੌਲਵੀ ਖਲੀਲ ਅਹਿਮਦ, ਸਰਬਜੋਤ ਸਿੰਘ ਬਾਬਾ ਬਘੇਲ ਸਿੰਘ ਸੁਸਾਇਟੀ ਹਰਿਆਣਾ , ਵਰਿੰਦਰ ਸਿੰਘ, ਪਰਮਜੀਤ ਸਿੰਘ ਮਿੰਟੂ ਫਤਿਹ ਯੂਥ ਕਲੱਬ , ਜਸਵਿੰਦਰ ਸਿੰਘ ਹਰਿਆਣਾ, ਸੁਖਮਨ ਸਿੰਘ ਧਾਲੀਵਾਲ ਪ੍ਰਧਾਨ ਬਾਬਾ ਦੀਪ ਸਿੰਘ ਵੈੱਲਫੇਅਰ ਸੁਸਾਇਟੀ  , ਸਰਬਜੀਤ ਸਿੰਘ ਗੇਰਾ, ਸਿਮਰਜੀਤ ਸਿੰਘ ਸੇਮਾ, ਹਰਦੀਪ ਸਿੰਘ ਤੇ ਅਮਨਦੀਪ ਸਿੰਘ ਸੰਨੀ ਆਦਿ ਹਾਜ਼ਰ ਸਨ ।

About Post Author

Share and Enjoy !

Shares

Leave a Reply

Your email address will not be published.