
ਹੁਸਿ਼ਆਰਪੁਰ, 2 ਮਾਰਚ (ਤਰਸੇਮ ਦੀਵਾਨਾ) : ਬੋਲ਼ਾਪਨ ਇੱਕ ਗੰਭੀਰ ਸਮੱਸਿਆ ਹੈ। ਬੋਲ਼ੇਪਨ ਕਾਰਨ ਵਿਚਾਰਾਂ ਦੇ ਸੰਚਾਰ ਵਿੱਚ ਸਮੱਸਿਆ ਆਉਂਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਗੁਰੂ ਨਾਨਕ ਚੈਰੀਟੇਬਲ ਟਰੱਸਟ ਦੇ ਡਿਸਏਬਿਲਟੀ ਸੈਲ ਦੇ ਚੇਅਰਮੈਨ ਜਸਵਿੰਦਰ ਸਿੰਘ ਸਹੋਤਾ ਨੇ ਕੌਮਾਂਤਰੀ ਬੋਲ਼ਾਪਨ ਦਿਹਾੜੇ ਮੌਕੇ ਕਿਹਾ ਕਿ ਸੁਣਨ ਦੀ ਸਮਰੱਥਾਂ ਘੱਟ ਜਾਣ ਜਾਂ ਖਤਮ ਹੋਣ ਕਾਰਨ ਮਨੁੱਖ ਦਾ ਜੀਵਨ ਬਹੁਤ ਔਖਾ ਹੋ ਜਾਂਦਾ ਹੈ। ਬੋਲ਼ੇਪਨ ਦੇ ਸਿ਼ਕਾਰ ਵਿਅਕਤੀਆਂ ਨੂੰ ਸੰਕੇਤਕ ਭਾਸ਼ਾ ਸਿਖਾਉਣ ਲਈ ਸਕੂਲ ਖੋਲਣੇ ਚਾਹੀਦੇ ਹਨ। ਅਜਿਹੇ ਵਿਅਕਤੀਆਂ ਨੂੰ ਸਮਾਜ ਵਿੱਚ ਸਥਾਪਿਤ ਕਰਨ ਦੇ ਯਤਨ ਕਰਨੇ ਚਾਹੀਦੇ ਹਨ। ਬੋਲੇ਼ਪਨ ਦੀ ਦਿਵਿਆਂਗਤਾ ਨਾਲ ਜੂਝ ਰਹੇ ਵਿਅਕਤੀਆਂ ਦੇ ਪਰਿਵਾਰਿਕ ਮੈਂਬਰਾਂ ਨੂੰ ਉਨ੍ਹਾਂ ਦੀਆਂ ਖਾਸ ਲੋੜਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਸਮਾਜ ਵਿੱਚ ਸਥਾਪਿਤ ਹੋਣ ਲਈ ਢੁਕਵਾਂ ਮਾਹੌਲ ਦੇਣਾ ਚਾਹੀਦਾ ਹੈ। ਸਮਾਜ ਅਤੇ ਸਰਕਾਰ ਦਿਵਿਆਂਗਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਿਲ ਕਰਨ ਲਈ ਵੱਧ ਤੋਂ ਵੱਧ ਸਹੂਲਤਾਂ ਦੇਵੇ।
![]()