ਮਹਾਂਸ਼ਿਵਰਾਤਰੀ ਮੌਕੇ ਖ਼ੂਨਦਾਨੀਆਂ ਵਲੋਂ ਰੂਸ ਅਤੇ ਯੂਕਰੇਨ ਨੂੰ ਯੁੱਧ ਬੰਦ ਕਰਨ ਦੀ ਅਪੀਲ

Share and Enjoy !

Shares

ਹੁਸ਼ਿਆਰਪੁਰ, 1 ਮਾਰਚ ( ਤਰਸੇਮ ਦੀਵਾਨਾ ) : “ਇੰਡੀਅਨ ਸੋਸਾਇਟੀ ਆਫ ਬਲੱਡ ਟਰਾਂਸਫਿਊਜਨ ਅਤੇ ਇਮਉਨੋਹੇਮੇਟੋਲੋਜੀ” (ਆਈ.ਐਸ.ਬੀ.ਟੀ.ਆਈ) ਦੀ ਛਤਰ ਛਾਇਆ ਹੇਠ ਮਹਾਂਸ਼ਿਵਰਾਤਰੀ ਦੇ ਪਵਿੱਤਰ ਪੁਰਬ ਤੇ ਲਗਾਏ ਗਏ  ਖ਼ੂਨਦਾਨ ਕੈਂਪ ਵਿੱਚ ਰੂਸ ਅਤੇ ਯੂਕਰੇਨ ਦੀਆਂ ਸਰਕਾਰਾਂ ਨੂੰ ਬੇਨਤੀ ਕੀਤੀ ਗਈ ਕਿ ਯੁੱਧ ਨੂੰ ਛੇਤੀ ਖਤਮ ਕਰਨ ਵਾਸਤੇ ਲੋੜੀਂਦੇ ਉਪਰਾਲੇ ਕੀਤੇ ਜਾਣ ਕਿਉਕਿ ਯੁੱਧ ਕਿਸੇ ਮਸਲੇ ਦਾ ਹੱਲ ਨਹੀ ਹੈ।ਆਈ.ਐਸ.ਬੀ.ਟੀ.ਆਈ ਪੰਜਾਬ ਚੈਪਟਰ ਦੇ ਪੈਟਰਨ ਡਾ.ਅਜੇ ਬੱਗਾ ਨੇ ਇਸ ਮੌਕੇ ਆਖਿਆ ਕਿ ਯੁੱਧ ਦੌਰਾਨ ਮਨੁੱਖ ਦਾ ਖ਼ੂਨ ਸੜ੍ਹਕਾਂ, ਨਾਲੀਆਂ ਵਿੱਚ ਵਹਿਣ ਨਾਲ ਕੀਮਤੀ ਜਾਨਾਂ ਚਲੀਆਂ ਜਾਦੀਆਂ ਹਨ ਜੋ ਕਿ ਬਹੁਤ ਮੰਦਭਾਗੀ ਗੱਲ ਹੈ। ਉਹਨਾ ਕਿਹਾ ਕਿ ਮਨੁੱਖ ਦਾ ਖ਼ੂਨ ਤਾਂ ਸੜ੍ਹਕਾਂ ਵਿੱਚ ਵਹਾਉਣ ਦੀ ਬਜਾਏ ਹਸਪਤਾਲਾਂ ਵਿੱਚ ਦਾਖਲ ਲੋੜਵੰਦ ਮਰੀਜਾਂ ਦੀ ਜਾਨ ਨੂੰ ਬਚਾਉਣ ਵਾਸਤੇ ਦਾਨ ਕਰਨਾ
ਚਾਹੀਦਾ ਹੈ। ਇਸ ਮੌਕੇ ਪ੍ਰਿੰਸੀਪਲ ਜਸਪਾਲ ਸਿੰਘ ਗਿੱਦਾ ਸਮਾਜ ਸੇਵਕ ਅਤੇ ਪ੍ਰਮੁੱਖ ਖ਼ੂਨਦਾਨੀ ਨੇ ਕਿਹਾ ਕਿ ਯੁੱਧ ਕਦੇ ਵੀ ਫੈਸਲਾ ਨਹੀਂ ਕਰਦਾ ਕੀ ਕੌੋਣ ਠੀਕ ਹੈ ਅਤੇ ਕੌੋਣ ਗਲਤ। ਯੁੱਧ ਤੋਂ ਬਾਅਦ ਤਾਂ ਸਿਰਫ ਇਹ ਹੀ ਪਤਾ ਲਗਦਾ ਹੈ ਕਿ ਕਿੰਨਾਂ ਜਾਨੀ ਤੇ ਆਰਥਿਕ ਨੁਕਸਾਨ ਹੋ ਚੁੱਕਾ ਹੈ।
ਡਾ.ਬੱਗਾ ਨੇ ਦੱਸਿਆ ਕਿ ਇਸ ਕੈਂਪ ਵਿੱਚ ਅੱਖਾਂ ਦੀ ਰੋਸ਼ਨੀ ਦੀ ਘਾਟ ਸਦਕਾ ਕਈ ਦਿਵਿਆਂਗ ਨੇ ਵੀ ਖ਼ੂਨਦਾਨ ਕੀਤਾ। ਇਸ ਮੌਕੇ ਤੇ ਖੂਨਦਾਨੀਆਂ  ਨੇ ਕਾਮਨਾ ਕੀਤੀ ਕਿ ਭਗਵਾਨ ਸ਼ਿਵ ਜੀ ਰੂਸ ਅਤੇ ਯੁਕਰੇਨ ਦੇ ਮੁੱਖੀਆਂ ਨੂੰ ਯੁੱਧ ਖਤਮ ਕਰਨ ਲਈ ਜਰੂਰ ਸਮੱਤ ਬਖਸ਼ਣ। ਇਸ ਮੌਕੇ ਹੋਰਨਾਂ ਤੋਂ ਇਲਾਵਾ   ਖ਼ੂਨਦਾਨ ਦੌਰਾਨ ਜਸਪਾਲ ਸਿੰਘ ਗਿੱਦਾ ਵੀ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.