5 ਮਾਰਚ ਨੂੰ ਕਰਵਾਏ ਜਾ ਰਹੇ ਧਾਰਮਿਕ ਪ੍ਰੋਗਰਾਮ ਦਾ ਕਾਰਡ ਐੱਸਡੀਐੱਮ ਨੇ ਕੀਤਾ ਰਿਲੀਜ਼

Share and Enjoy !

Shares
ਸੁਨਾਮ ਊਧਮ ਸਿੰਘ ਵਾਲਾ, 1 ਮਾਰਚ (ਜਗਸੀਰ ਲੌਂਗੋਵਾਲ ) – ਸ਼੍ਰੀ ਖਾਟੂ ਸ਼ਿਆਮ ਪਰਿਵਾਰ ਵੈਲਫੇਅਰ ਕਮੇਟੀ (ਰਜਿ.) ਸੁਨਾਮ ਊਧਮ ਸਿੰਘ ਵਾਲਾ ਵੱਲੋਂ 5 ਮਾਰਚ ਨੂੰ ਸਥਾਨਕ ਸ਼ਿਵ ਨਿਕੇਤਨ ਧਰਮਸ਼ਾਲਾ ਵਿਖੇ ਕਰਵਾਏ ਜਾ ਰਹੇ ‘ਏਕ ਸ਼ਾਮ ਖਾਟੂ ਵਾਲੇ ਸ਼ਿਆਮ ਜੀ ਕੇ ਨਾਮ’ ਦਾ ਕਾਰਡ ਐੱਸਡੀਐੱਮ ਜਸਪ੍ਰੀਤ ਸਿੰਘ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਧਾਰਮਿਕ ਪ੍ਰੋਗਰਾਮ ਦਾ ਕਾਰਡ ਰਿਲੀਜ਼ ਕਰਦਿਆਂ ਐੱਸਡੀਐੱਮ ਜਸਪ੍ਰੀਤ ਸਿੰਘ ਨੇ ਆਖਿਆ ਕਿ ਨੌਜਵਾਨਾਂ ਦਾ ਧਾਰਮਿਕ ਕਾਰਜ ਵੱਲ ਆਉਣਾ ਸਮਾਜ ਲਈ ਚੰਗਾ ਸੰਕੇਤ ਹੈ ਅਤੇ ਇਸ ਧਾਰਮਿਕ ਕਾਰਜ ਕਰਵਾਉਣ ਲਈ ਸਮੂਹ ਪ੍ਰਬੰਧਕ ਕਮੇਟੀ ਵਧਾਈ ਦੀ ਪਾਤਰ ਹੈ ਅਤੇ ਇਹਨਾਂ ਨੌਜਵਾਨਾਂ ਵੱਲੋਂ ਧਾਰਮਿਕ ਵਿਰਤੀ ਵੱਲ ਆ ਕੇ ਸਮਾਜ ਨੂੰ ਸੇਧ ਦੇਣ ਦਾ ਕੀਤਾ ਉਪਰਾਲਾ ਸ਼ਲਾਘਾਯੋਗ ਹੈ ਅਤੇ ਉਨ੍ਹਾਂ ਆਪਣੇ ਵੱਲੋਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ਇਸ ਸਮੇਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅੰਕਿਤ ਬਾਂਸਲ (ਸ਼ੀਬੂ), ਰੋਹਿਤ ਗੋਇਲ, ਦੀਪਕ ਗੋਇਲ ਨੇ ਐੱਸਡੀਐੱਮ ਨੂੰ ਸ਼ਹਿਰ ਵਿੱਚ ਸ਼੍ਰੀ ਖਾਟੂ ਸ਼ਿਆਮ ਜੀ ਦੇ ਮੰਦਿਰ ਨਿਰਮਾਣ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਰਾਜੂ ਸਿੰਗਲਾ, ਆਸ਼ੂ ਜਿੰਦਲ , ਅਭਿਸ਼ੇਕ , ਬਾਸੂ, ਮੋਨੂੰ, ਧੀਰਜ ਬਾਂਸਲ ਵੀ ਮੌਜੂਦ ਸਨ।

About Post Author

Share and Enjoy !

Shares

Leave a Reply

Your email address will not be published.