ਜੱਸੀ ਸੇਖੋਂ ਸਰਬਸੰਮਤੀ ਨਾਲ ਬਣੇ ਬਲਾਕ ਪ੍ਰਧਾਨ

Share and Enjoy !

Shares
ਲੌਂਗੋਵਾਲ, 1 ਮਾਰਚ (ਜਗਸੀਰ ਸਿੰਘ) : ਸਹਿਕਾਰੀ ਸਭਾ ਸ਼ੇਰੋਂ ਦੇ ਸਕੱਤਰ ਜਸਵੰਤ ਸਿੰਘ ਜੱਸੀ ਸੇਖੋਂ ਨੂੰ ਸਹਿਕਾਰੀ ਕਰਮਚਾਰੀ ਯੂਨੀਅਨ ਬਲਾਕ ਸੁਨਾਮ ਦਾ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਹੈ। ਇਸ ਤੋਂ ਇਲਾਵਾ ਜਗਜੀਤ ਸਿੰਘ ਜਿੰਮੀ ਮੀਤ ਪ੍ਰਧਾਨ, ਮਨਪ੍ਰੀਤ ਸਿੰਘ ਜੂਨੀਅਰ ਮੀਤ ਪ੍ਰਧਾਨ ਅਤੇ ਪ੍ਰੈੱਸ ਸਕੱਤਰ, ਹਰਦੀਪ ਕੁਮਾਰ ਖ਼ਜਾਨਚੀ, ਸਤਿਗੁਰ ਸਿੰਘ ਸਕੱਤਰ, ਮਨਜੀਤ ਸਿੰਘ ਮੁੱਖ ਸਲਾਹਕਾਰ, ਜਸਪਲ ਸਿੰਘ ਜ਼ਿਲਾ ਨੁਮਾਇੰਦਾ ਅਤੇ ਯੋਧਾ ਸਿੰਘ ਸਰਪ੍ਰਸਤ ਅਤੇ ਜ਼ਿਲਾ ਨੁਮਾਇੰਦਾ ਚੁਣੇ ਗਏ ਹਨ। ਇਨਾਂ ਨਿਯੁਕਤੀਆਂ ’ਤੇ ਸਹਿਕਾਰੀ ਸਭਾ ਸ਼ੇਰੋਂ ਦੇ ਮੈਂਬਰਾਂ ਤੋਂ ਇਲਾਵਾ ਬਲਾਕ ਦੀਆਂ ਹੋਰਨਾਂ ਸਹਿਕਾਰੀ ਸਭਾਵਾਂ ਦੇ ਨੁਮਾਇੰਦਿਆਂ ਨੇ ਭਰਵੀਂ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ।

About Post Author

Share and Enjoy !

Shares

Leave a Reply

Your email address will not be published.