ਫਗਵਾੜਾ, 28 ਫਰਵਰੀ (ਸ਼ਿਵ ਕੋੜਾ) : ਪੰਜਾਬੀ ਭਾਸ਼ਾ, ਸਾਹਿੱਤ ਅਤੇ ਸੱਭਿਆਚਾਰ ਲਈ ਸਮਰਪਿਤ ਸਕੇਪ ਸਾਹਿਤਕ ਸੰਸਥਾ ਵਲੋਂ ਮਹੀਨਾਵਾਰ ਕਵੀ ਦਰਬਾਰ ਮਿਤੀ 27 ਫਰਵਰੀ 2022 ਨੂੰ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ, ਫਗਵਾੜਾ ਵਿਖੇ ਸੰਸਥਾ ਦੇ ਪ੍ਰਧਾਨ ਰਵਿੰਦਰ ਚੋਟ ਅਤੇ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਸਤਿਕਾਰਯੋਗ ਸਖ਼ਸ਼ੀਅਤਾਂ ਡਾ: ਇੰਦਰਜੀਤ ਸਿੰਘ ਵਾਸੂ, ਪ੍ਰਿ: ਗੁਰਮੀਤ ਸਿੰਘ ਪਲਾਹੀ ਅਤੇ ਉਰਮਲਜੀਤ ਸਿੰਘ ਵਾਲੀਆ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਡਾ: ਪੂਰਨ ਸਿੰਘ ਦੀਆਂ ਦੋ ਪੁਸਤਕਾਂ ਸਿੱਖ ਇਤਿਹਾਸ ਦੀ ਨਾਇਕਾ (1882-1906) ਬੀਬੀ ਹਰਨਾਮ ਕੌਰ ਮੂਲ ਲੇਖਕ ਕਰਮ ਸਿੰਘ ਹਿਸਟੋਰੀਅਨ ਅਤੇ ਮਾਸ ਖਾਣ ਜਾਂ ਨਾ ਖਾਣ ਬਾਰੇ ਮਨੌਤਾਂ ਤੇ ਵਹਿਮ ਰਿਲੀਜ਼ ਕੀਤੀਆਂ ਗਈਆਂ। ਡਾ: ਇੰਦਰਜੀਤ ਸਿੰਘ ਵਾਸੂ ਨੇ ਪੁਸਤਕਾਂ ਦੇ ਲੇਖਕ ਡਾ: ਪੂਰਨ ਸਿੰਘ ਬਾਰੇ ਜਾਣਕਾਰੀ ਦਿੰਦਿਆਂ ਉਹਨਾ ਦੇ
![]()
ਲਾਇਬ੍ਰੇਰੀਅਨ ਤੋਂ ਕੈਨੇਡਾ ਜਾ ਕੇ ਪੀਐਚਡੀ ਕਰਕੇ ਡਾਕਟਰ ਬਣਨ ਤੱਕ ਦੇ ਸਫ਼ਰ ਨੂੰ ਸੰਖੇਪ ਵਿੱਚ ਸਾਂਝਾ ਕੀਤਾ। ਇਸ ਮੌਕੇ ਸੁਖਦੇਵ ਸਿੰਘ ਗੰਢਵਾਂ, ਸੁਬੇਗ ਸਿੰਘ ਹੰਝਰਾਂ, ਉਰਮਲਜੀਤ ਸਿੰਘ, ਓਮ ਪ੍ਰਕਾਸ਼ ਸੰਦਲ, ਸੀਤਲ ਰਾਮ ਬੰਗਾ, ਸੁਰਜੀਤ ਸਿੰਘ ਬੁਲਾੜ੍ਹੀ ਕਲਾਂ, ਸੋਢੀ ਸੱਤੋਵਾਲੀਆ, ਅਭਿਸ਼ੇਕ ਸੂਦ, ਕਮਲੇਸ਼ ਸੰਧੂ, ਰਵਿੰਦਰ ਚੋਟ, ਇੰਦਰਜੀਤ ਸਿੰਘ ਵਾਸੂ, ਉਰਮਲਜੀਤ ਸਿੰਘ ਵਾਲੀਆ, ਬਲਦੇਵ ਰਾਜ ਕੋਮਲ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਅੰਤ ਵਿੱਚ ਪ੍ਰਿ: ਗੁਰਮੀਤ ਸਿੰਘ ਪਲਾਹੀ ਨੇ ਹਾਜ਼ਰ ਕਵੀਆਂ ਦੀ ਬੇਹਤਰੀਨ ਰਚਨਾਵਾਂ ਦੀ ਪੇਸ਼ਕਾਰੀ ਲਈ ਭਰਪੂਰ ਸ਼ਲਾਘਾ ਕੀਤੀ ਅਤੇ ਹਾਜ਼ਰ ਕਵੀ ਸਾਹਿਬਾਨ ਨੂੰ ਆਪਣੀਆਂ ਰਚਨਾਵਾਂ ਰਾਹੀਂ ਸਮਾਜ ਸਿਰਜਣਾ ਵਿੱਣ ਵੱਧ-ਚੜ੍ਹ ਕੇ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਉਹਨਾ ਹਾਜ਼ਰੀਨ ਦਾ ਸਮਾਗਮ ਵਿੱਚ ਸ਼ਾਮਲ ਹੋਣ ਅਤੇ ਮਨਦੀਪ ਸਿੰਘ ਦਾ ਸਮਾਗਮ ਦਾ ਪ੍ਰਬੰਧ ਸੁਚੱਜੇ ਢੰਗ ਨਾਲ ਕਰਨ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਪ੍ਰਸਿੱਧ ਸ਼ਾਇਰ ਬਲਦੇਵ ਰਾਜ ਕੋਮਲ ਨੇ ਬਾਖ਼ੂਬੀ ਨਿਭਾਈ।