ਜ਼ਿਲਾ ਪੁਲਿਸ ਵੱਲੋਂ ਚੋਣਾਂ ਦੌਰਾਨ ਅੱਜ ਤੱਕ ਨਸ਼ਾ ਖੋਰਾਂ ਤੋਂ ਕੀਤੀ ਗਈ ਬਰਾਮਦੀ ਦਾ ਐਸਐਸਪੀ ਨੇ ਕੀਤਾ ਖੁਲਾਸਾ

Share and Enjoy !

Shares

ਮਲੋਟ/ਮੁਕਤਸਰ,28 ਫਰਵਰੀ (ਪ੍ਰੇਮ ਗਰਗ) : ਮਾਨਯੋਗ ਸ਼੍ਰੀ ਸੰਦੀਪ ਕੁਮਾਰ ਮਲਿਕ (ਆਈਪੀਐਸ) ਸੀਨੀਅਰ ਪੁਲਿਸ ਕਪਤਾਨ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਵਿਧਾਨ ਸਭਾ ਇਲੈਕਸ਼ਨ 2022 ਦੇ ਮੱਦੇਨਜ਼ਰ ਚੋਣ ਜਾਬਤਾ ਮਿਤੀ 8 ਜਨਵਰੀ 2022 ਨੂੰ ਲਾਗੂ ਹੋਣ ਤੋਂ ਬਾਅਦ ਅੱਜ ਤੱਕ ਜ਼ਿਲਾ ਸ਼੍ਰੀ ਮੁਕਤਸਰ ਸਾਹਿਬ ਦੀ ਪੁਲਿਸ ਵੱਲੋਂ ਸਖਤ ਮਿਹਨਤ ਅਤੇ ਲਗਨ ਨਾਲ ਡਿਊਟੀ ਕਰਦੇ ਹੋਏ ਐਨ.ਡੀ.ਪੀ.ਐਸ.ਐਕਟ ਦੇ ਤਹਿਤ ਕੁੱਲ 37 ਮੁਕੱਦਮੇ ਦਰਜ ਕਰਕੇ ਕੁੱਲ 44 ਦੋਸੀਆਂ ਨੂੰ ਗਿ੍ਰਫਤਾਰ ਕੀਤਾ ਅਤੇ ਐਕਸਾਈਜ ਐਕਟ ਤਹਿਤ ਕੁੱਲ 105 ਮੁਕੱਦਮੇ ਦਰਜ ਕਰਕੇ 79 ਦੋਸੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ 15 ਪੀ.ਓ ਅਤੇ ਪੈਰੋਲ ਜੰਪਰਾ ਨੂੰ ਵੀ ਗਿ੍ਰਫਤਾਰ ਕੀਤਾ ਗਿਆ ਹੈ। ਉਹਨਾ ਦੱਸਿਆ ਕਿ ਜਗਦੀਸ਼ ਬਿਸ਼ਨੋਈ ਪੁੱਤਰ ਭੀਖਾ ਰਾਮ ਵਾਸੀ ਜਲੇਲੀ ਡਾਕਖਾਨਾ ਤਹਿਸੀਲ ਜੋਧਪੂਰ ਅਤੇ ਜਿਲਾ ਜੋਧਪੁਰ ਰਾਜਸਥਾਨ ਪਾਸੋਂ 02 ਕਿਲੋਗ੍ਰਾਮ ਅਫੀਮ ਅਤੇ ਗੁਰਪ੍ਰੀਤ ਸਿੰਘ ਪੁੱਤਰ ਪਿੱਪਲ ਸਿੰਘ ਅਤੇ ਜਗਸੀਰ ਸਿੰਘ ਉਰਫ ਜੱਗਾ ਪੁੱਤਰ ਜਸਪਾਲ ਸਿੰਘ ਵਾਸੀ ਕਾਂਠਗੜ ਜਿਲਾ ਫਾਜਿਲਕਾ ਪਾਸੋਂ 100 ਹੈਰੋਇਨ ਬਰਾਮਦ ਕਰਕੇ ਉਕਤ ਦੋਸੀਆਂ ਖਿਲਾਫ ਐਨਡੀਪੀਐਸ ਐਕਟ ਤਹਿਤ ਥਾਣਾ ਲੰਬੀ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਇਸੇ ਤਰਾਂ ਨਰੇਸ਼ ਕੁਮਾਰ ਪੁੱਤਰ ਰਾਮ ਗੋਪਾਲ ਵਾਸੀ ਰਾਮ ਨਗਰ ਸੁਨਾਮ, ਮਨਜੀਤ ਸਿੰਘ ਉਰਫ ਝੋਟ ਪੁੱਤਰ ਬਾਰਾ ਸਿੰਘ ਵਾਸੀ ਇੰਦਰਾ ਬਸਤੀ ਸਟੇਡੀਅਮ ਰੋਡ ਸੁਨਾਮ ਅਤੇ ਨਿਸ਼ਾਨ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਨਿਊ ਗਰੇਨ ਮਾਰਕੀਟ ਸੁਨਾਮ ਪਾਸੋਂ ਇਕ ਕਿਲੋਗ੍ਰਾਮ ਅਫੀਮ ਬਰਾਮਦ ਕਰਕੇ ਉਕਤ ਦੋਸੀਆਂ ਖਿਲਾਫ ਐਨਡੀਪੀਐਸ ਐਕਟ ਤਹਿਤ ਥਾਣਾ ਗਿੱਦੜਵਾਹਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਗੋਗੀ ਸਿੰਘ ਪੁੱਤਰ ਮੱਲ ਸਿੰਘ ਵਾਸੀ ਹਰੀਕੇ ਕਲਾਂ ਪਾਸੋਂ 25 ਕਿਲੋਗ੍ਰਾਮ ਪੋਸਤ ਬਰਾਮਦ ਕਰਕੇ ਥਾਣਾ ਕਬਰਵਾਲਾ ਵਿਖੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਹਨਾ ਅਗੇ ਦੱਸਿਆ ਕਿ ਅਜੇ ਸੇਠੀ ਪੁੱਤਰ ਬਲਵਿੰਦਰ ਸੇਠੀ ਅਤੇ ਧਰਮਿੰਦਰ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਖਾਨੇ ਕੀ ਢਾਬ ਨੂੰ ਗਿ੍ਰਫਤਾਰ ਕਰਕੇ ਉਹਨਾ ਪਾਸੋਂ ਕੁੱਲ 55 ਪੇਟੀਆਂ ਸ਼ਰਾਬ ਬਰਾਮਦ ਕੀਤੀ ਗਈ। ਜਿੰਨਾ ਖਿਲਾਫ ਐਕਸਾਈਜ ਐਕਟ ਦੇ ਤਹਿਤ ਕਾਣਾ ਸਦਰ ਮਲੋਟ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਸੁਰਜੀਤ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਪਿੰਡ ਬੰਨਾਵਾਲੀ ਜਿਲਾ ਫਾਜਿਲਕਾ ਅਤੇ ਰਾਜਵੀਰ ਸਿੰਘ ਪੁੱਤਰ ਸੁਜੀਤ ਸਿੰਘ ਵਾਸੀ ਪਿੰਡ ਮਲੋਟ ਨੂੰ ਗਿ੍ਰਫਤਾਰ ਕਰਕੇ ਉਹਨਾ ਪਾਸੋਂ 75 ਪੇਟੀਆਂ ਸ਼ਰਾਬ ਬਰਾਮਦ ਕਰਕੇ ਉਕਤ ਦੋਸ਼ੀਆਂ ਖਿਲਾਫ ਥਾਣਾ ਸਿਟੀ ਮਲੋਟ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਨਾ-ਮਾਲੂਮ ਵਿਅਕਤੀਆਂ ਪਾਸੋਂ 57 ਪੇਟੀਆਂ ਸ਼ਰਾਬ ਬਰਾਮਦ ਕਰਕੇ ਉਹਨਾ ਖਿਲਾਫ ਥਾਣਾ ਲੰਬੀ ਵਿਖੇ ਅਤੇ 160 ਪੇਟੀਆਂ ਸ਼ਰਾਬ ਬਰਾਮਦ ਕਰਕੇ ਥਾਣਾ ਕੋਟਭਾਈ ਵਿਖੇ ਐਕਸਾਈਜ ਐਕਟ ਦੇ ਤਹਿਤ ਨਾ-ਮਾਲੂਮ ਵਿਅਕਤੀਆ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਉਹਨਾ ਦੱਸਿਆ ਕਿ ਉਕਤ ਦੋਸ਼ੀਆਂ ਪਾਸੋਂ ਕੁੱਲ 853 ਲੀਟਰ ਦੇਸੀ ਸ਼ਰਾਬ,1913 ਲੀਟਰ ਦੇਸ਼ੀ ਸ਼ਰਾਬ ਠੇਕਾ, 301 ਲੀਟਰ ਲਾਹਣ ਸਮੇਤ 6 ਚਾਲੂ ਭੱਠੀਆਂ ਅਤੇ 1602 ਲੀਟਰ ਅੰਗਰੇਜੀ ਸ਼ਰਾਬ ਬਰਾਮਦ ਕੀਤੀ ਗਈ ਹੈ।

About Post Author

Share and Enjoy !

Shares

Leave a Reply

Your email address will not be published.