
ਫਗਵਾੜਾ (ਸ਼ਿਵ ਕੋੜਾ) : 8 ਪੰਜਾਬ ਬਟਾਲੀਅਨ ਵਲੋਂ ਲਵਲੀ ਪ੍ਰੋਫੈਸ਼ਨਲ ਯੁਨੀਵਰਸਿਟੀ (ਐਲ.ਪੀ.ਯੂ.) ਚਿਹੇੜੂ ਵਿਖੇ 10 ਰੋਜਾ ਐਨ.ਸੀ.ਸੀ. (ਸੀਏਟੀਸੀ-53) ਕੈਂਪ ਦਾ ਅੱਜ ਸ਼ੁੱਭ ਆਰੰਭ ਕਮਾਂਡਿੰਗ ਅਫਸਰ ਐਨ.ਐਸ. ਸਿੱਧੂ ਅਤੇ ਏ.ਓ. ਕਰਨਲ ਜਗਮੀਤ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ। ਜਿਸ ਵਿਚ ਯੁਨੀਵਰਸਿਟੀ ਤੋਂ ਲਿਾਵਾ ਵੱਖ ਸਕੂਲਾਂ ਤੇ ਕਾਲਜਾਂ ਦੇ 336 ਐਨ.ਸੀ.ਸੀ. ਕੈਡਿਟਸ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਕਮਾਂਡਿੰਗ ਅਫਸਰ ਐਨ.ਐਸ. ਸਿੱਧੂ ਨੇ ਪਹਿਲੇ ਦਿਨ ਵਿਦਿਆਰਥੀਆਂ ਨੂੰ ਇਸ ਕੈਂਪ ਦੌਰਾਨ ਕੀਤੀਆਂ ਜਾਣ ਵਾਲੀਆਂ ਵੱਖ ਵੱਖ ਗਤੀਵਿਧੀਆਂ ਨਾਲ ਜਾਣੂ ਕਰਵਾਇਆ ਅਤੇ ਐਨ.ਸੀ.ਸੀ. ਦੇ ਮਹੱਤਵ ਬਾਰੇ ਦੱਸਿਆ। ਉਹਨਾਂ ਦੱਸਿਆ ਕਿ ਕੈਂਪ ਦੌਰਾਨ ਟ੍ਰੇਨਿੰਗ ਸੈਸ਼ਨ ‘ਚ ਐਫ.ਸੀ.ਬੀ.ਸੀ., ਐਮ.ਪੀ. ਰੀਡਿੰਗ, ਵੈਪਨ ਟ੍ਰੇਨਿੰਗ ਅਤੇ ਫਿਜੀਕਲ ਫਿਟਨੈਸ ਦੀ ਸਿਖਲਾਈ ਦਿੱਤੀ ਜਾਵੇਗੀ। ਇਸ ਮੌਕੇ ਸੂਬੇਦਾਰ ਸੂਬੇਦਾਰ ਕਮਲ ਸਿੰਘ, ਸੂਬੇਦਾਰ ਸੁਰਿੰਦਰ ਸਿੰਘ, ਸੂਬੇਦਾਰ ਕੁਲਬੀਰ ਸਿੰਘ, ਸੂਬੇਦਾਰ ਅਸ਼ੋਕ ਕੁਮਾਰ, ਸੂਬੇਦਾਰ ਵਿਜੇਂਦਰ ਸਿੰਘ, ਬੀ.ਐਚ.ਐਮ. ਅਵਤਾਰ ਸਿੰਘ, ਸੀ.ਐਚ.ਐਮ. ਮਨੀਸ਼ ਕੁਮਾਰ, ਹੌਲਦਾਰ ਭੀਕਮ, ਹੌਲਦਾਰ ਸਤਨਾਮ ਸਿੰਘ, ਹੌਲਦਾਰ ਗੁਰਪ੍ਰੀਤ ਸਿੰਘ, ਹੌਲਦਾਰ ਵਿਕਰਾਂਤ, ਹੌਲਦਾਰ ਸਾਹਿਬ ਸਿੰਘ, ਹੌਲਦਾਰ ਉਪੇਂਦਰ, ਹੌਲਦਾਰ ਡਿੰਪਲ, ਐਲ.ਟੀ. ਸੁਖਜਿੰਦਰ ਸਿੰਘ, ਐਲ.ਟੀ. ਕਮਲਜੀਤ, ਐਲ.ਟੀ. ਜਗਜੀਤ, ਸੀ.ਟੀ.ਓ. ਸੁਖਵਿੰਦਰ ਕੌਰ, ਸੀ.ਟੀ.ਓ. ਰਜਨੀ, ਸੀ.ਟੀ.ਓ. ਪਰਮਜੀਤ ਕੌਰ ਆਦਿ ਹਾਜਰ ਸਨ।