8 ਜੂਨ ਨੂੰ ਪਿੰਡ ਦੇ ਖਾਟੀ ਦੇ ਨਜਦੀਕ ਬੇਂਈ ਪੁਲ ਵਿਖੇ ਛਬੀਲ ਅਤੇ ਲੰਗਰ ਲਗਾਏ ਜਾਣਗੇ।

Share and Enjoy !

Shares

(ਸ਼ਿਵ ਕੋੜਾ) ਫਗਵਾੜਾ।
ਪਿੰਡ ਲੱਖਪੁਰ ਦੇ ਸਮੂਹ ਨੌਜਵਾਨਾਂ ਵਲੋਂ ਬ੍ਰਹਮ ਗਿਆਨੀ ਭਗਤ ਜਵਾਲਾ ਦਾਸ ਜੀ ਅਤੇ ਘੁੱਲੂਘਾਰੇ ਦੇ ਸਬੰਧ ਵਿਚ 8 ਜੂਨ ਨੂੰ ਪਿੰਡ ਦੇ ਖਾਟੀ ਦੇ ਨਜਦੀਕ ਹੁਸ਼ਿਆਰਪੁਰ ਰੋਡ ਬੇਂਈ ਪੁਲ ਵਿਖੇ ਛਬੀਲ ਅਤੇ ਲੰਗਰ ਲਗਾਏ ਜਾਣਗੇ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਨੰਬਰਦਾਰ ਰਮਨਦੀਪ ਸਿੰਘ ਲੱਖਪੁਰ, ਬਲਜੀਤ ਸਿੰਘ, ਮਨਜਿੰਦਰ, ਸੁਖਜਿੰਦਰ ਸਿੰਘ, ਜਸਪ੍ਰੀਤ ਸਿੰਘ, ਸੁਰਜੀਤ ਸਿੰਘ, ਰਣਜੀਤ ਸਿੰਘ ਅਤੇ ਜਸਕਰਨ ਸਿੰਘ ਨੇ ਦੱਸਿਆ ਕਿ ਹਰੇਕ ਸਾਲ ਇਸ ਛਬੀਲ ਤੇ ਲੰਗਰ ਦੀ ਸੇਵਾ ਪਿੰਡ ਲੱਖਪੁਰ ਦੇ ਨੌਜਵਾਨਾਂ ਵਲੋਂ ਐਨ.ਆਰ.ਆਈ. ਵੀਰਾਂ ਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਬੜੀ ਸ਼ਰਧਾ ਅਤੇ ਤਨਦੇਹੀ ਨਾਲ ਨਿਭਾਈ ਜਾਂਦੀ ਹੈ। ਉਹਨਾਂ ਸਮੂਹ ਸੰਗਤਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਆਪਣੀਆਂ ਹਾਜਰੀ ਲਗਵਾ ਕੇ ਭਗਤ ਜਵਾਲਾ ਦਾਸ ਅਤੇ ਘੁੱਲੂਘਾਰੇ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ। ਇਸ ਮੌਕੇ ਮਲਕੀਤ ਸਿੰਘ, ਸਨੀ, ਰਾਹੁਲ, ਪਲਵਿੰਦਰ ਸਿੰਘ, ਰੂਪ ਸਿੰਘ, ਬੱਬੂ, ਜਤਿੰਦਰ ਸਿੰਘ, ਰੋਹਿਤ ਪੁੰਨੀ, ਹਰਮਨਪ੍ਰੀਤ ਸਿੰਘ, ਕਮਲ ਖਾਲਸਾ, ਦਲਜੀਤ ਸਿੰਘ ਅਤੇ ਵਰਿੰਦਰ ਸਿੰਘ ਆਦਿ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.