ਪਿੰਡ ਹਰਬੰਸਪੁਰ/ਜਗਜੀਤਪੁਰ ਦੇ ਨੌਜਵਾਨਾਂ ਨੇ ਲਗਾਈ ਠੰਡੇ ਮਿੱਠੇ ਜਲ ਦੀ ਛਬੀਲ

Share and Enjoy !

Shares

(ਸ਼ਿਵ ਕੋੜਾ) ਫਗਵਾੜਾ।
ਪਿੰਡ ਹਰਬੰਸਪੁਰ/ਜਗਜੀਤਪੁਰ ਦੀ ਨੌਜਵਾਨ ਸਭਾ ਵਲੋਂ ਘੱਲੂਘਾਰੇ ਦੇ ਸਮੂਹ ਸਿੰਘ ਸ਼ਹੀਦਾਂ ਦੀ ਯਾਦ ਵਿਚ ਠੰਡੇ ਮਿੱਠੇ ਜਲ ਦੀ ਛਬੀਲ ਹੁਸ਼ਿਆਰਪੁਰ ਰੋਡ ਸਥਿਤ ਪਿੰਡ ਦੇ ਬੱਸ ਸਟਾਪ ਵਿਖੇ ਲਗਾਈ ਗਈ। ਇਸ ਮੌਕੇ ਠੰਡੇ ਮਿੱਠੇ ਜਲ ਦੀ ਛਬੀਲ ਤੋਂ ਇਲਾਵਾ ਪਾਸਤਾ ਤੇ ਮੈਕਰੋਨੀ ਦੇ ਲੰਗਰ ਦੀ ਸੇਵਾ ਰਣਧੀਰ ਸਿੰਘ, ਅੰਮਿ੍ਰਤਪਾਲ ਸਿੰਘ, ਕੁਲਵਿੰਦਰ ਸਿੰਘ, ਤਰਨ ਸਿੰਘ, ਸੁਖਵਿੰਦਰ ਸਿੰਘ ਅਤੇ ਹੋਰਨਾਂ ਨੌਜਵਾਨਾਂ ਨੇ ਬੜੀ ਸ਼ਰਧਾ ਭਾਵਨਾ ਤੇ ਤਨਦੇਹੀ ਨਾਲ ਨਿਭਾਈ। ਉਹਨਾਂ ਕਿਹਾ ਕਿ ਸਾਨੂੰ ਆਪਣੀ ਕੌਮ ਦੇ ਮਹਾਨ ਸ਼ਹੀਦਾਂ ਦੀ ਯਾਦ ਨੂੰ ਤਾਜਾ ਰੱਖਦੇ ਹੋਏ ਗੁਰੂਆਂ ਦੇ ਦਰਸਾਏ ਮਾਰਗ ਤੇ ਚਲਕੇ ਅਜਿਹੇ ਉਪਰਾਲੇ ਜਰੂਰ ਕਰਨੇ ਚਾਹੀਦੇ ਹਨ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਕੌਮ ਦੇ ਸ਼ਹੀਦਾਂ ਦੇ ਬਲਿਦਾਨਾਂ ਨੂੰ ਹਮੇਸ਼ਾ ਯਾਦ ਰੱਖਣ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਛਬੀਲ ਤੋਂ ਇਲਾਵਾ ਪਾਸਤਾ ਤੇ ਮੈਕਰੋਨੀ ਦਾ ਲੰਗਰ ਛਕਿਆ।

About Post Author

Share and Enjoy !

Shares

Leave a Reply

Your email address will not be published.