17ਵੀੰ ਕੌਮੀ ਮੁਲਾਜ਼ਮ ਕਾਨਫਰੰਸ ਬੇਗੂਸਰਾਏ ਦੇ ਪ੍ਰਚਾਰ ਹਿੱਤ ਝੰਡਾ ਦਿਵਸ ਮਨਾਇਆ : ਬਾਸੀ

Share and Enjoy !

Shares
ਜਲੰਧਰ (Check Post) : ਕੁੱਲ ਹਿੰਦ ਰਾਜ ਸਰਕਾਰੀ ਮੁਲਾਜ਼ਮ ਫੈਡਰੇਸ਼ਨ ਦੀ 17ਵੀਂ ਕੌਮੀ ਕਾਨਫਰੰਸ, ਜੋ ਕਿ 13 ਤੋਂ 16 ਅਪ੍ਰੈਲ ਤਕ   ਬੇਗੂਸਰਾਏ (ਬਿਹਾਰ) ਵਿਖੇ ਹੋ ਰਹੀ ਹੈ।  ਉਸ ਦੀਆਂ ਪੂਰੇ ਭਾਰਤ ਅੰਦਰ ਚੱਲ ਰਹੀਆਂ ਤਿਆਰੀਆਂ ਸੰਬੰਧੀ ਅੱਜ ਕੁੱਲ ਹਿੰਦ ਰਾਜ ਸਰਕਾਰੀ ਮੁਲਾਜ਼ਮ ਫੈਡਰੇਸ਼ਨ ਵਲੋਂ ਝੰਡਾ ਦਿਵਸ ਜਲੰਧਰ ਵਿਖੇ ਮਨਾਇਆ ਗਿਆ। ਝੰਡਾ ਦਿਵਸ ਮਨਾਉਣ ਦਾ  ਫੈਸਲਾ ਪਿਛਲੇ ਦਿਨੀਂ ਜਥੇਬੰਦੀ ਦੇ ਕੌਮੀ ਚੇਅਰਮੈਨ ਸੁਭਾਸ਼ ਲਾਂਬਾ ਦੀ ਪ੍ਰਧਾਨਗੀ ਹੇਠ ਹੋਈ ਕੌਮੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਕੀਤਾ ਗਿਆ ਸੀ। ਜਥੇਬੰਦੀ ਦੇ ਝੰਡੇ ਲਹਿਰਾਉਣ ਤੋਂ ਬਾਅਦ ਪ.ਸ.ਸ.ਫ.ਦੇ ਸੂਬਾ ਜਨਰਲ ਸਕੱਤਰ ਅਤੇ ਕੁੱਲ ਹਿੰਦ ਰਾਜ ਸਰਕਾਰੀ ਮੁਲਾਜ਼ਮ ਫੈਡਰੇਸ਼ਨ  ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਸਾਥੀ ਤੀਰਥ ਸਿੰਘ ਬਾਸੀ ਨੇ ਦੱਸਿਆ ਕਿ  ਇਸ ਕੌਮੀ ਕਾਨਫਰੰਸ ਵਿੱਚ  ਮੁਲਾਜ਼ਮਾਂ ਦੀਆਂ ਸੇਵਾਵਾਂ ਹਾਲਤਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਦੇਸ਼ ਦੇ ਵੱਖ-ਵੱਖ ਰਾਜਾਂ ਅੰਦਰ ਅਪਣਾਈਆਂ ਜਾ ਰਹੀਆਂ ਮੁਲਾਜ਼ਮ ਅਤੇ ਆਮ ਲੋਕਾਂ ਵਿਰੋਧੀ ਨੀਤੀਆਂ ਅਤੇ ਮੁਲਾਜ਼ਮਾਂ ਦੇ ਸੰਘਰਸ਼ਾਂ ਸੰਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਅਤੇ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਦੀਆਂ ਆਮ ਲੋਕਾਂ ਅਤੇ ਮੁਲਾਜ਼ਮ  ਵਿਰੋਧੀ ਨੀਤੀਆਂ ਦਾ ਵਿਰੋਧ ਤਿੱਖਾ ਕਰਨ ਲਈ ਅਗਲੇ ਕੌਮੀ ਸੰਘਰਸ਼ਾਂ ਦੀ ਰੂਪ ਰੇਖਾ ਉਲੀਕੀ ਜਾਵੇਗੀ। ਝੰਡਾ ਦਿਵਸ ਮਨਾਉਣ ਸਮੇਂ ਤੀਰਥ ਸਿੰਘ ਬਾਸੀ ਤੋਂ ਇਲਾਵਾ ਪ.ਸ.ਸ.ਫ. ਦੇ ਜ਼ਿਲ੍ਹਾ ਜਨਰਲ  ਸਕੱਤਰ ਨਿਰਮੋਲਕ ਸਿੰਘ ਹੀਰਾ, ਜ਼ਿਲਾ ਕੈਸ਼ੀਅਰ ਅਕਲ ਚੰਦ ਸਿੰਘ,ਅਮਰੀਕ ਸਿੰਘ ਸੇਖੋਂ,ਰਜਿੰਦਰ  ਕੁਮਾਰ ਮਹਿਤਪੁਰ, ਕੁਲਬੀਰ ਸਿੰਘ ਸ਼ਾਹਕੋਟ, ਮਨਜਿੰਦਰ ਸਿੰਘ ਤਲਵਣ,  ਬਲਜੀਤ ਸਿੰਘ ਨਕੋਦਰ, ਸਤਵਿੰਦਰ ਸਿੰਘ ਫਿਲੌਰ,  ਮਸਤਰਾਮ ਨੂਰਮਹਿਲ,ਬਲਬੀਰ ਸਿੰਘ ਗੁਰਾਇਆ,  ਪੂਰਨ ਸਿੰਘ ਬਿਲਗਾ, ਬਲਵੀਰ ਸਿੰਘ ਜਲੰਧਰ, ਸਵਰਨ ਸਿੰਘ,ਪਰਨਾਮ ਸਿੰਘ ਸੈਣੀ, ਤਰਲੋਕ ਸਿੰਘ ਅਤੇ ਸੁਖਦਿਆਲ ਸਿੰਘ ਕਾਲਾ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published.