ਹੈਲਮੇਟ: ਸਿਰਫ਼ ਕਾਨੂੰਨ ਨਹੀਂ, ਜ਼ਿੰਦਗੀ ਦਾ ਬਚਾਅ 

Share and Enjoy !

Shares

ਅਕਸਰ ਅਸੀਂ ਬਾਈਕ ਚਲਾਉਂਦੇ ਸਮੇਂ ਹੈਲਮੇਟ ਨੂੰ ਸਿਰਫ਼ ਕਾਨੂੰਨੀ ਮਜ਼ਬੂਰੀ ਸਮਝਦੇ ਹਾਂ। ਪਰ ਹਕੀਕਤ ਵਿੱਚ ਹੈਲਮੇਟ ਸਾਡੀ ਜ਼ਿੰਦਗੀ ਦੀ ਸਭ ਤੋਂ ਮਜ਼ਬੂਤ ਢਾਲ ਹੈ। ਇਹ ਗੱਲ ਮੈਂ ਹਮੇਸ਼ਾਂ ਸਮਝਦਾ ਸੀ, ਪਰ ਹਾਲ ਹੀ ਵਿੱਚ ਹੋਈ ਇੱਕ ਘਟਨਾ ਨੇ ਇਸ ਸੱਚਾਈ ਨੂੰ ਹੋਰ ਵੀ ਗਹਿਰਾਈ ਨਾਲ ਮੇਰੇ ਸਾਹਮਣੇ ਰੱਖ ਦਿੱਤਾ।
ਹਾਈਵੇਅ ‘ਤੇ ਲਗਭਗ 70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਬਾਈਕ ਚਲਾਉਂਦੇ ਹੋਏ ਮੈਂ ਇੱਕ ਟਰੱਕ ਦੇ ਪਿੱਛੇ ਜਾ ਰਿਹਾ ਸੀ, ਜਿਸ ਵਿੱਚ ਲੱਕੜ ਦੇ ਟੁਕੜੇ ਲੋਡ ਸਨ। ਅਚਾਨਕ ਟਰੱਕ ਵਿਚੋਂ ਇੱਕ ਲੱਕੜ ਦਾ ਪੀਸ ਨਿਕਲ ਕੇ ਬਹੁਤ ਤੇਜ਼ੀ ਨਾਲ ਮੇਰੇ ਸਿਰ ਨਾਲ ਟਕਰਾਇਆ। ਟੱਕਰ ਇਨੀ ਜ਼ੋਰਦਾਰ ਸੀ ਕਿ ਮੈਂ ਕੁੱਝ ਸੈਕਿੰਡ ਲਈ ਸੰਤੁਲਨ ਖੋ ਬੈਠਾ। ਪਰ ਫਿਰ ਮੈਂ ਬਾਈਕ ਕੰਟਰੋਲ ਕਰ ਲਈ।
ਉਸ ਸਮੇਂ ਮੇਰੇ ਸਿਰ ਉੱਤੇ ਹੈਲਮੇਟ ਸੀ ਅਤੇ ਉਹੀ ਹੈਲਮੇਟ ਮੇਰੀ ਜਾਨ ਬਚਾਉਣ ਵਾਲਾ ਫਰਿਸ਼ਤਾ ਸਾਬਤ ਹੋਇਆ। ਜੇ ਹੈਲਮੇਟ ਨਾ ਹੁੰਦਾ, ਤਾਂ ਸ਼ਾਇਦ ਅੱਜ ਇਹ ਲਫ਼ਜ਼ ਲਿਖਣ ਲਈ ਮੈਂ ਮੌਜੂਦ ਹੀ ਨਾ ਹੁੰਦਾ।
ਇਹ ਘਟਨਾ ਸਾਨੂੰ ਸਾਰਿਆਂ ਲਈ ਇੱਕ ਸਾਫ਼ ਸੁਨੇਹਾ ਹੈ ਕਿ ਹੈਲਮੇਟ ਸਿਰਫ਼ ਚਲਾਨ ਤੋਂ ਬਚਣ ਲਈ ਨਹੀਂ, ਸਗੋਂ ਮੌਤ ਤੋਂ ਬਚਣ ਲਈ ਪਾਇਆ ਜਾਂਦਾ ਹੈ। ਆਪਣੀ ਜ਼ਿੰਦਗੀ ਕੀਮਤੀ ਹੈ, ਆਪਣੇ ਪਰਿਵਾਰ ਲਈ, ਆਪਣੇ ਸੁਪਨਿਆਂ ਲਈ।
ਆਓ, ਅੱਜ ਹੀ ਇਹ ਫ਼ੈਸਲਾ ਕਰੀਏ ਕਿ ਜਦੋਂ ਵੀ ਬਾਈਕ ਚਲਾਵਾਂਗੇ, ਹੈਲਮੇਟ ਜ਼ਰੂਰ ਪਾਵਾਂਗੇ। ਕਿਉਂਕਿ ਇੱਕ ਛੋਟੀ ਜਿਹੀ ਸਾਵਧਾਨੀ, ਪੂਰੀ ਜ਼ਿੰਦਗੀ ਬਚਾ ਸਕਦੀ ਹੈ।

About Post Author

Share and Enjoy !

Shares

Leave a Reply

Your email address will not be published.