(ਕੌਸ਼ਲ ਮੱਲ੍ਹਾ) ਹਠੂਰ। ਕੁਝ ਦਿਨ ਪਹਿਲਾ ਨਸ਼ਾ ਵਿਰੋਧੀ ਆਗੂ ਪਰਵਿੰਦਰ ਸਿੰਘ ਝੋਟਾ ਦਾ ਮਾਨਸਾ ਵਿਖੇ ਹੋਏ ਕਤਲ ਦੇ ਵਿਰੋਧ ਵਿਚ ਵੀਰਵਾਰ ਨੂੰ ਸੂਬੇ ਦੀਆ ਸਮੂਹ ਜੱਥੇਬੰਦੀਆ ਵੱਲੋ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਇਸ ਬੰਦ ਦੇ ਸੱਦੇ ਨੂੰ ਹਠੂਰ ਇਲਾਕੇ ਵਿਚ ਭਰਵਾ ਹੁੰਗਾਰਾ ਮਿਲਿਆ।ਅੱਜ ਜਦੋ ਪੱਤਰਕਾਰਾ ਦੀ ਟੀਮ ਨੇ ਹਲਕੇ ਦੇ ਪਿੰਡਾ ਦਾ ਦੌਰਾ ਕੀਤਾ ਤਾਂ ਹਠੂਰ ਦੇ ਮੇਨ ਬਜਾਰ ਅਤੇ ਮੇਨ ਬੱਸ ਸਟੈਡ ਦੇ ਸੁੰਨਾਟਾ ਛਾਇਆ ਹੋਇਆ ਸੀ ਹਲਕੇ ਦੇ ਪਿੰਡਾ ਦੇ ਨਿੱਜੀ ਸਕੂਲ ਪੂਰਨ ਰੂਪ ਵਿਚ ਬੰਦ ਸਨ।ਪਿੰਡਾ ਦੀਆ ਸਾਰੀਆ ਦੁਕਾਨਾ ਬੰਦ ਰਹੀਆ ਰਾਏਕੋਟ ਤੋ ਬੱਧਣੀ ਕਲਾਂ,ਬਿਲਾਸਪੁਰ ਤੋ ਜਗਰਾਉ,ਬਰਨਾਲਾ ਹਠੂਰ,ਜਗਰਾਉ,ਨਿਹਾਲ ਸਿੰਘ ਵਾਲਾ ਤੋ ਮਾਣੂੰਕੇ ਤੱਕ ਦੀ ਬੱਸ ਸੇਵਾ ਠੱਪ ਰਹੀ।ਕੁਝ ਲੋਕ ਆਪਣੇ ਨਿਜੀ ਵਾਹਨਾ ਤੇ ਆਪਣੀ ਮੰਜਲ ਵੱਲ ਵੱਧਦੇ ਨਜਰ ਆਏ।

ਹਲਕੇ ਦੀਆ ਬੈਂਕਾ,ਸਰਕਾਰੀ ਸਕੂਲ,ਪੈਟਰੋਲ ਪੰਪ,ਹਸਪਤਾਲ ਰੋਜਾਨਾ ਦੀ ਤਰ੍ਹਾ ਖੁੱਲ੍ਹੇ ਰਹੇ।ਇਸ ਮੌਕੇ ਗੱਲਬਾਤ ਕਰਦਿਆ ਸ੍ਰੋਮਣੀ ਅਕਾਲੀ ਦਲ (ਅ) ਦੇ ਜਿਲ੍ਹਾ ਮੀਤ ਪ੍ਰਧਾਨ ਜਥੇਦਾਰ ਗੁਰਦੀਪ ਸਿੰਘ ਮੱਲ੍ਹਾ,ਪ੍ਰਧਾਨ ਨਿਰਮਲ ਸਿੰਘ ਡੱਲਾ,ਜਨਰਲ ਸਕੱਤਰ ਗੁਰਨਾਮ ਸਿੰਘ ਡੱਲਾ,ਜਥੇਦਾਰ ਮੋਹਨ ਸਿੰਘ ਬੰਸੀਪੁਰਾ ਨੇ ਕਿਹਾ ਕਿ ਅੱਜ ਸੂਬਾ ਸਰਕਾਰ ਪੰਜਾਬ ਵਿਚੋ ਨਸ਼ਾ ਖਤਮ ਕਰਨ ਦੇ ਝੂਠੇ ਦਾਅਵੇ ਕਰ ਰਹੀ ਹੈ ਜਦਕਿ ਨਸ਼ਾ ਪਿੰਡ- ਪਿੰਡ,ਸਹਿਰ-ਸਹਿਰ,ਗਲੀ-ਗਲੀ ਵਿਚ ਸਰੇਆਮ ਵਿਕ ਰਿਹਾ ਹੈ ਅਤੇ ਜੇਕਰ ਕੋਈ ਨਸ਼ਿਆ ਖਿਲਾਫ ਆਪਣੀ ਅਵਾਜ ਬੁਲੰਦ ਕਰਦਾ ਹੈ ਤਾਂ ਉਸ ਨੂੰ ਭਰੇ ਬਜਾਰ ਵਿਚ ਗੋਲੀਆ ਨਾਲ ਭੁੰਨ ਦਿੱਤਾ ਜਾਦਾ ਹੈ ਜਿਸ ਦੀ ਮਿਸਾਲ ਮਾਨਸਾ ਦੇ ਉਸ ਹੰਕਾਰੀ ਮੈਡੀਕਲ ਸਟੋਰ ਵਾਲੇ ਤੋ ਮਿਲਦੀ ਹੈ।ਜਿਸ ਨੇ ਪਰਵਿੰਦਰ ਸਿੰਘ ਝੋਟਾ ਨੂੰ ਸਰੇਆਮ ਗੋਲੀਆ ਨਾਲ ਭੁੰਨ ਦਿੱਤਾ ਹੈ।ਉਨ੍ਹਾ ਕਿਹਾ ਕਿ ਅਸੀ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਾਂ।ਇਹ ਸੰਘਰਸ ਓਦੋ ਤੱਕ ਜਾਰੀ ਰਹੇਗਾ ਜਦੋ ਤੱਕ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਇਨਸਾਫ ਨਹੀ ਮਿਲਦਾ।ਇਸ ਮੌਕੇ ਉਨ੍ਹਾ ਨਾਲ ਸੁਖਜੀਤ ਸਿੰਘ ਖਾਲਸਾ,ਹਰਬੰਸ ਸਿੰਘ ਡੱਲਾ,ਮਨਜੀਤ ਸਿੰਘ ਗਾਧੀ,ਪ੍ਰਦੀਪ ਸਿੰਘ,ਮਨਜਿੰਦਰ ਸਿੰਘ ਡੱਲਾ,ਯੂਥ ਆਗੂ ਅਮਨਪ੍ਰੀਤ ਸਿੰਘ ਫਰਵਾਹਾ,ਸੀਨੀਅਰ ਆਗੂ ਸੁਖਵਿੰਦਰ ਸਿੰਘ ਫਰਵਾਹਾ,ਲਖਵੀਰ ਸਿੰਘ ਦਿਓਲ,ਬਲਵੀਰ ਸਿੰਘ ਦਿਓਲ,ਕੁਲਵੰਤ ਸਿੰਘ,ਬਾਬਾ ਬਿੱਕਰਮ ਸਿੰਘ ਡੱਲਾ,ਰਣਜੀਤ ਸਿੰਘ ਰਾਜਾ,ਗੁਰਚਰਨ ਸਿੰਘ ਆਦਿ ਹਾਜ਼ਰ ਸਨ।