
ਮਸੀ ,ਰਟੋਲਾ , ਰੁੜਕੀ ਖੁਰਦ ਅਤੇ ਭੁਰਥਲਾ ਮੰਡੇਰ ਵਿਖੇ ਮੀਟਿੰਗਾਂ ਕੀਤੀਆਂ। ਪਿੰਡ ਭੈਣੀ ਕੰਬੋਆ ਵਿਖੇ ਮੀਟਿੰਗ ਦੀ ਅਗਵਾਈ ਮੁਹੰਮਦ ਜ਼ੁਲਫ਼ਿਕਾਰ ਜੀ ਨੇ ਕੀਤੀ। ਇਸ ਤੋਂ ਬਾਅਦ ਭੁਮਸੀ ਵਿਖੇ ਸੰਦੀਪ ਸਿੰਘ ਜੀ ਨੇ ਮੀਟਿੰਗ ਦੀ ਅਗਵਾਈ ਕੀਤੀ। ਰੁੜਕੀ ਖੁਰਦ ਵਿਖੇ ਜ਼ੋਰਾ ਸਿੰਘ ਜੀ (ਸਾਬਕਾ ਸਰਪੰਚ) ਦੇ ਘਰ ਮੀਟਿੰਗ ਹੋਈ। ਰਟੋਲਾ ਵਿਖੇ ਹਕਮ ਸਿੰਘ ਜੀ (ਸਾਬਕਾ ਸਰਪੰਚ) ਅਤੇ ਜਸਵੀਰ ਸਿੰਘ ਜੀ (ਬਲਾਕ ਸਮਿਤੀ ਮੈਂਬਰ) ਦੀ ਅਗਵਾਈ ਵਿੱਚ ਗੱਲਬਾਤ ਹੋਈ। ਭੁਰਥਲਾ ਮੰਡੇਰ ਵਿਖੇ ਗੁਰਸੇਵਕ ਸਿੰਘ ਜੀ ਨੇ ਮੀਟਿੰਗ ਦੀ ਅਗਵਾਈ ਕੀਤੀ। ਇਨ੍ਹਾਂ ਮੀਟਿੰਗਾਂ ਦਾ ਮੁੱਖ ਵਿਸ਼ਾ ਅਮਰਗੜ੍ਹ ਵਿਧਾਨ ਸਭਾ ਦੇ ਮਸਲਿਆਂ ਉੱਤੇ ਚਰਚਾ ਅਤੇ ਸਰਦਾਰ ਧਨਵੰਤ ਸਿੰਘ ਜੀ ਵੱਲੋਂ ਹਲਕਾ ਅਮਰਗੜ੍ਹ ਵਿੱਚ ਕੀਤੇ ਗਏ ਵਿਕਾਸ ਕੰਮਾਂ ਦੀ ਯਾਦ ਸੀ। ਲੋਕਾਂ ਨੇ ਸਰਦਾਰ ਧਨਵੰਤ ਸਿੰਘ ਜੀ ਹਲਕਾ ਇੰਚਾਰਜ ਸਮਿਤ ਸਿੰਘ ਮਾਨ ਦੇ ਪਿਤਾ ਦੇ ਵਿਕਾਸ ਕਾਰਜਾਂ ਬਾਰੇ ਗੱਲ ਕੀਤੀ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸਮਿਤ ਸਿੰਘ ਮਾਨ ਦੀ ਅਗਵਾਈ ਵਿੱਚ ਆਪਣਾ ਭਰੋਸਾ ਤੇ ਯਕੀਨ ਪ੍ਰਗਟਾਇਆ। ਸਮਿਤ ਮਾਨ ਨੇ ਕਿਹਾ ਕਿ ਇਸ ਮੌਕੇ ਪਾਰਟੀ ਸੰਗਠਨ ਨੂੰ ਖੜ੍ਹਾ ਕਰਨ ਅਤੇ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਬਣਾਉਣ ਬਾਰੇ ਲੰਮੀਆਂ ਅਤੇ ਉਸਾਰੂ ਗੱਲਾਂ ਹੋਈਆਂ।