ਸ੍ਰੀ ਮਹਾਵੀਰ ਜੈਨ ਮਾਡਲ ਸੀ.ਸੈ. ਸਕੂਲ ’ਚ ਲਗਾਏ ਬੂਟੇ

Share and Enjoy !

Shares

(ਸ਼ਿਵ ਕੋੜਾ) ਫਗਵਾੜਾ। ਸ਼ਹਿਰ ਦੀ ਹੰਡਰਡ ਪਰਸੈਂਟ ਇਲੈਵਨ ਸਟਾਰ ਐਕਟਿਵ ਲਾਇਨਜ ਕਲੱਬ ਫਗਵਾੜਾ ਸਿਟੀ ਦੀ ਨਵੀਂ ਟੀਮ ਵਲੋਂ ਕਲੱਬ ਪ੍ਰਧਾਨ ਲਾਇਨ ਸੁਨੀਲ ਢੀਂਗਰਾ ਦੀ ਅਗਵਾਈ ਹੇਠ ਸਥਾਨਕ ਸ੍ਰੀ ਮਹਾਵੀਰ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਫੁੱਲਦਾਰ, ਫਲਦਾਰ ਤੇ ਛਾਂਦਾਰ ਬੂਟੇ ਲਗਾਏ ਗਏ। ਇਸ ਪ੍ਰੋਜੈਕਟ ਦੇ ਡਾਇਰੈਕਟਰ ਕਲੱਬ ਸਕੱਤਰ ਲਾਇਨ ਅਮਿਤ ਸ਼ਰਮਾ ਆਸ਼ੂ ਸਨ। ਕਲੱਬ ਪ੍ਰਧਾਨ ਲਾਇਨ ਸੁਨੀਲ ਢੀਂਗਰਾ ਨੇ ਦੱਸਿਆ ਕਿ ਵਾਤਾਵਰਣ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਆਉਂਦੇ ਦਿਨਾਂ ‘ਚ ਸ਼ਹਿਰ ਦੇ ਵੱਖ-ਵੱਖ ਸਕੂਲਾਂ ‘ਚ ਪੰਜ ਸੌ ਬੂਟੇ ਲਗਾਏ ਜਾਣਗੇ। ਇਸ ਤੋਂ ਇਲਾਵਾ ਫਰੀ ਸ਼ੁਗਰ ਚੈਕਅਪ ਕੈਂਪ ਅਤੇ ਰਾਸ਼ਨ ਵੰਡਣ ਦੇ ਪ੍ਰੋਜੈਕਟ ਵੀ ਨੇਪਰੇ ਚਾੜੇ ਜਾਣਗੇ ਜਿਹਨਾਂ ਦੀ ਰੂਪਰੇਖਾ ਤਿਆਰ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਵਾਤਾਵਰਣ ਸੁਰੱਖਿਆ ਦੇ ਲਿਹਾਜ ਨਾਲ ਵੱਧ ਤੋਂ ਵੱਧ ਬੂਟੇ ਲਗਾਉਣਾ ਹਰ ਇਨਸਾਨ ਦਾ ਮੁਢਲਾ ਫਰਜ਼ ਹੈ। ਸਮਾਗਮ ਵਿਚ ਕਲੱਬ ਦੇ ਚਾਰਟਰ ਪ੍ਰਧਾਨ ਅਤੇ ਲਾਇੰਸ ਇੰਟਰਨੈਸ਼ਨਲ 321-ਡੀ ਦੇ ਰਿਜਨ ਚੇਅਰਪਰਸਨ (ਆਈ ਸਾਈਟ) ਲਾਇਨ ਗੁਰਦੀਪ ਸਿੰਘ ਕੰਗ ਤੇ ਜੋਨ ਚੇਅਰਮੈਨ ਲਾਇਨ ਅਤੁਲ ਜੈਨ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਉਹਨਾਂ ਨਵੀਂ ਟੀਮ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਭਰੋਸਾ ਜਤਾਇਆ ਕਿ ਲਾਇਨ ਸੁਨੀਲ ਢੀਂਗਰਾ ਅਤੇ ਉਹਨਾਂ ਦੀ ਸਮੁੱਚੀ ਟੀਮ ਕਲੱਬ ਦੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਇਸ ਸਾਲ ਵੀ 321-ਡੀ ਦੀਆਂ ਸਮੂਹ ਕੱਲਬਾਂ ‘ਚ ਮੋਹਰੀ ਸਥਾਨ ਤੇ ਰਹੇਗੀ। ਇਸ ਮੌਕੇ ਲਾਇਨ ਸੁਭਾਸ਼ ਚੰਦਰ ਲਾਂਬਾ ਕੈਸ਼ੀਅਰ ਅਤੇ ਲਾਇਨ ਜੁਗਲ ਬਵੇਜਾ ਪੀ.ਆਰ.ਓ. ਤੋਂ ਇਲਾਵਾ ਲਾਇਨ ਅਜੇ ਕੁਮਾਰ, ਲਾਇਨ ਰਣਧੀਰ ਕਰਵਲ, ਲਾਇਨ ਸੰਜੇ ਤ੍ਰੇਹਨ ਆਦਿ ਵੀ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.