
ਲੌਂਗੋਵਾਲ (ਜਗਸੀਰ ਸਿੰਘ) : ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਇੰਪਲਾਈਜ਼ ਕੰਟਰੈਕਟ ਵਰਕਰਜ਼ ਤੇ ਲੇਬਰ ਯੂਨੀਅਨ ਰਜਿ: 23 ਦੇ ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ,ਗੁਰਜੰਟ ਸਿੰਘ ਧੂਰੀ,ਪ੍ਰਦੀਪ ਕੁਮਾਰ ਚੀਮਾ ਅਤੇ ਨਰਾਇਣ ਦੱਤ ਧੂਰੀ ਦੀ ਅਗਵਾਈ ਹੇਠ ਰਣਬੀਰ ਕਲੱਬ ਰੋਡ ਸੰਗਰੂਰ ਵਿਖੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ 16 ਮਈ ਧਰਨਾ ਦਿੱਤਾ ਜਾਵੇਗਾ। ਵਾਟਰ ਸਪਲਾਈ ਅਤੇ ਸੀਵਰੇਜ ਸਕੀਮਾਂ ਉੱਪਰ 15-20 ਸਾਲਾਂ ਤੋਂ ਲਗਾਤਾਰ ਠੇਕੇਦਾਰਾਂ,ਸੁਸਾਇਟੀਆਂ ਅਤੇ ਕੰਪਨੀਆਂ ਰਾਹੀਂ ਰੱਖੇ ਕੱਚੇ ਕਾਮਿਆਂ ਨੂੰ ਕਿਰਤ ਕਾਨੂੰਨਾਂ ਅਨੁਸਾਰ ਪੂਰੀਆਂ ਉਜਰਤਾਂ ਨਹੀਂ ਦਿੱਤੀਆਂ ਜਾ ਰਹੀਆਂ,ਕਿਸੇ ਵਰਕਰ ਦੀ ਹਾਜ਼ਰੀ ਨਹੀਂ ਲਗਾਈ ਜਾਂਦੀ। ਸੀਵਰੇਜ ਬੋਰਡ ਦੀ ਮਿਲੀਭੁਗਤ ਨਾਲ ਪਿਛਲੇ 2-2 ਸਾਲਾਂ ਤੋਂ ਵਰਕਰਾਂ ਦਾ ਬਣਦਾ ਈ,ਪੀ,ਐੱਫ, ਜਮ੍ਹਾ ਨਹੀਂ ਕਰਵਾਇਆ ਜਾਂਦਾ ਵਰਕਰਾਂ ਨੂੰ ਈ,ਐੱਸ,ਆਈ, ਕਾਰਡ ਜਾਰੀ ਨਹੀਂ ਕੀਤੇ ਗਏ ਕਿਸੇ ਵੀ ਵਰਕਰ ਨੂੰ ਹਫ਼ਤਾਵਾਰੀ ਛੁੱਟੀ ਨਹੀਂ ਦਿੱਤੀ ਜਾਂਦੀ। ਜਥੇਬੰਦੀ ਵਲੋਂ ਕਾਰਜਕਾਰੀ ਇੰਜਨੀਅਰ ਸੰਗਰੂਰ ਨਾਲ ਕਈ ਵਾਰੀ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਸਾਡਾ ਉਨ੍ਹਾਂ ਵੱਲੋਂ ਕੋਈ ਵੀ ਹੱਲ ਨਹੀਂ ਕੀਤਾ ਗਿਆ ਜਿਸ ਨੂੰ ਲੈ ਕੇ ਮਜਬੂਰਨ ਅਸੀਂ ਆਪਣਾ ਕੰਮ ਬੰਦ ਕਰਕੇ 16 ਮਈ ਨੂੰ ਧਰਨਾ ਦਿੱਤਾ ਜਾਵੇਗਾ ਜਿਸ ਦੀ ਜਿੰਮੇਵਾਰੀ ਸੀਵੇਰੇਜ ਬੋਰਡ ਦੀ ਹੋਵੇਗੀ ।