
ਬੁਢਲਾਡਾ, 21 ਜੁਲਾਈ ( ਸੋਨੂੰ ਕਟਾਰੀਆ ) ਸਥਾਨਕ ਸ਼ਹਿਰ ਦੇ ਵਾਰਡ ਨੰ. 6 ਵਿਖੇ ਸੀਵਰੇਜ ਓਵਰ ਫਲੋਅ ਕਰਕੇ ਗੰਦਾ ਪਾਣੀ ਖੜਾ ਹੋਣ ਕਾਰਨ ਮੁਹੱਲਾ ਨਿਵਾਸੀਆਂ ਨੂੰ ਨਰਕ ਭਰੀ ਜਿੰਦਗੀ ਬਤੀਤ ਕਰਨ ਲਈ ਮਜਬੂਰ ਹਨ। ਇਸ ਮੌਕੇ ਲੋਕਾਂ ਦਾ ਕਹਿਣਾ ਸੀ ਇਹ ਓਵਰ ਫਲੋਅ ਕਾਰਨ ਗੰਦਾ ਪਾਣੀ ਕਈ ਘਰਾਂ ਅੰਦਰ ਦਾਖਲ ਹੋ ਗਿਆ ਹੈ। ਜਿਸ ਕਾਰਨ ਉਨਾਂ ਦੀ ਜਿੰਦਗੀ ਬਦ ਤੋ ਬਦਤਰ ਹੋ ਗਈ। ਜਿੱਥੇ ਗੰਦੇ ਪਾਣੀ ਕਾਰਨ ਸਮੱਸਿਆ ਬਣੀ ਹੋਈ ਹੈ ਉਥੇ ਬੀਮਾਰੀਆਂ ਦਾ ਖਦਸਾ ਵੀ ਪੈਦਾ ਹੋ ਰਿਹਾ ਹੈ। ਕਿਉਂ ਕਿ ਗੰਦੇ ਪਾਣੀ ਵਿੱਚ ਮੱਛਰ ਪੈਦਾ ਹੁੰਦੇ ਹਨ ਜੋ ਮਲੇਰੀਆਂ, ਡੇਂਗੂ ਜਿਹੀਆਂ ਬੀਮਾਰੀਆਂ ਫੈਲਾਉਂਦੇ ਹਨ। ਉਨਾਂ ਕਿਹਾ ਕਿ ਇਸ ਸੰਬੰਧੀ ਨਗਰ ਕੌਂਸਲ ਨੂੰ ਜਾਣੂ ਕਰਵਾ ਚੁੱਕੇ ਹਾਂ। ਪ੍ਰੰਤੂ ਸਾਡੀ ਸਾਰ ਲੈਣ ਲਈ ਕੋਈ ਨਹੀਂ ਆ ਰਿਹਾ। ਉਨਾਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਮੁਹੱਲੇ ਅੰਦਰ ਸੀਵਰੇਜ ਦਾ ਬੰਦੋਬਸਤ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ। ਇਸ ਮੌਕੇ ਹਰਦੀਪ ਸਿੰਘ ਗੱਗੀ, ਮੇਜਰ ਸਿੰਘ, ਤੇਜਾ ਸਿੰਘ, ਜੀਵਨ ਸਿੰਘ, ਤਾਰੀ ਸਿੰਘ, ਪੱਪੂ ਸਿੰਘ, ਦਾਰਾ ਸਿੰਘ ਤੋਂ ਇਲਾਵਾ ਮੁਹੱਲੇ ਦੀਆਂ ਔਰਤਾਂ ਅਤੇ ਹੋਰ ਨੌਜਵਾਨ ਵੀ ਮੌਜੂਦ ਸਨ।