ਸਰਕਾਰੀ ਹਾਈ ਸਕੂਲ ਰਾਮਪੁਰ ਸੁੰਨੜਾ ਵਿਖੇ ਹੋਇਆ ਸਲਾਨਾ ਪ੍ਰੀਖਿਆਵਾਂ ਦੇ ਨਤੀਜੇ ਦਾ ਐਲਾਨ

Share and Enjoy !

Shares
ਫਗਵਾੜਾ  (ਸ਼ਿਵ ਕੋੜਾ) : ਸਰਕਾਰੀ ਹਾਈ ਸਕੂਲ ਰਾਮਪੁਰ ਸੁੰਨੜਾ ਬਲਾਕ ਫਗਵਾੜਾ-2 ਦਾ ਸਲਾਨਾ ਨਤੀਜਾ ਐਲਾਨਿਆ ਗਿਆ। ਵੱਖ ਵੱਖ ਕਲਾਸਾਂ ਦੇ ਅੱਵਲ ਰਹਿਣ ਵਾਲੇ ਬੱਚਿਆਂ ਨੂੰ ਇਨਾਮਾਂ ਨਾਲ ਨਵਾਜਿਆ ਗਿਆ। ਸਕੂਲ ਇੰਚਾਰਜ ਸ੍ਰੀ ਵਸ਼ਿਸ਼ਟ ਕੁਮਾਰ ਨੇ ਸਕੂਲ ਦੀ ਸਲਾਨਾ ਰਿਪੋਰਟ ਪੜ੍ਹੀ ਅਤੇ ਹਾਜਰ ਮਾਪਿਆਂ ਨੂੰ ਪੁਰਜੋਰ ਅਪੀਲ ਕੀਤੀ ਕਿ ਪੰਜਾਬ ਸਰਕਾਰ ਦੀਆਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਲਈ ਵੱਖ ਵੱਖ ਯੋਜਨਾਵਾਂ ਦਾ ਲਾਭ ਉਠਾਉਣ ਲਈ ਸਰਕਾਰੀ ਸਕੂਲ ਵਿਚ ਬੱਚਿਆਂ ਦਾ ਦਾਖਲਾ ਕਰਵਾਇਆ ਜਾਵੇ। ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਐਨ.ਆਰ.ਆਈ. ਵੀਰਾਂ ਕੁਮਾਰ ਅਤੇ ਐਨ.ਡੀ. ਧੁੱਗਾਂ ਵਲੋਂ ਉਲੰਪੀਆਡ ਵਿਚ ਇਨਾਮ ਜਿੱਤਣ ਵਾਲੀ ਸਕੂਲ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਨੂੰ ਨਗਦ ਪੁਰਸਕਾਰ ਦੇ ਕੇ ਹੌਸਲਾ ਅਫਜਾਈ ਕੀਤੀ ਗਈ। ਐਨ.ਆਰ.ਆਈ. ਵੀਰਾਂ ਨੇ ਬੱਚਿਆਂ ਨੂੰ ਪੜ੍ਹਾਈ ਲਈ ਉਤਸ਼ਾਹਤ ਕਰਨ ਦੇ ਮਕਸਦ ਨਾਲ ਕਿਹਾ ਕਿ ਮੈਟ੍ਰਿਕ ਵਿਚ ਇਸ ਸਕੂਲ ਦੇ ਜੋ ਵਿਦਿਆਰਥੀ ਜਿਲ੍ਹੇ ਵਿਚ ਪਹਿਲੀ, ਦੂਸਰੀ ਅਤੇ ਤੀਸਰੀ ਪੁਜੀਸ਼ਨ ਹਾਸਲ ਕਰਨਗੇ ਉਹਨਾਂ ਨੂੰ ਕੈਨੇਡਾ ਦਾ ਵੀਜਾ ਫਰੀ ਅਤੇ ਵਿਦੇਸ਼ ਵਿਚ ਪੜ੍ਹਾਈ ਦਾ ਖਰਚਾ ਕਰਨ ਦੀ ਗੱਲ ਵੀ ਕਹੀ ਗਈ। ਅਖੀਰ ਵਿਚ ਸਕੂਲ ਮੁਖੀ ਵਸ਼ਿਸ਼ਟ ਕੁਮਾਰ ਨੇ ਸਮੂਹ ਪਤਵੰਤਿਆਂ ਅਤੇ ਹਾਜਰੀਨ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸਮੂਹ ਸਕੂਲ ਸਟਾਫ, ਵਿਦਿਆਰਥੀ ਅਤੇ ਉਹਨਾਂ ਦੇ ਮਾਤਾ-ਪਿਤਾ ਵੀ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.