ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਲਗਾਇਆ ਰਾਜਸਥਾਨ ਦਾ 7 ਦਿਨਾਂ ਟੂਰ

Share and Enjoy !

Shares
 
ਹੀਰੋਂ ਖੁਰਦ,(ਗੁਰਵਿੰਦਰ ਸਿੰਘ ਚਹਿਲ) : ਸਿੱਖਿਆ ਵਿਭਾਗ ਪੰਜਾਬ ਦੇ ਹੁਕਮਾਂ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਰ ਹੋਡਲਾ ਕਲਾਂ ਵੱਲੋਂ ਸਕੂਲ ਦੇ ਪ੍ਰਿੰਸੀਪਲ ਸੁਖਦੇਵ ਸਿੰਘ ਦੀ ਰਹਿਨੁਮਾਈ ਹੇਠ ਲੈਕਚਰਾਰ ਡਾ. ਕਰਨੈਲ ਵੈਰਾਗੀ ਅਤੇ ਮੈਡਮ ਅਮਨਦੀਪ ਕੌਰ ਦੀ ਅਗਵਾਈ ‘ਚ ਰਾਜਸਥਾਨ ਦਾ 7 ਦਿਨਾ ਵਿਦਿਅਕ ਅਤੇ ਇਤਿਹਾਸਕ ਟੂਰ ਲਗਾਇਆ ਗਿਆ।ਡਾ. ਵੈਰਾਗੀ ਨੇ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵੱਲੋਂ ਲਾਇਆ ਗਿਆ ਸਰਕਾਰੀ ਸਕੂਲ ਦੀਆਂ 60 ਵਿਦਿਆਰਥਣਾਂ ਦਾ ਰਾਜਸਥਾਨ ਦਾ 7 ਦਿਨਾਂ ਇਹ ਪਹਿਲਾ ਟੂਰ ਹੈ।ਇਸ ਟੂਰ ਦੌਰਾਨ ਜੈਪੁਰ ਵਿਖੇ ਉਮੇਦ ਕਿਲ੍ਹਾ, ਨਰਾਇਣਗੜ੍ਹ ਕਿਲ੍ਹਾ,ਹਵਾ ਮਹਿਲ,ਜੰਤਰ-ਮੰਤਰ, ਆਰਟ ਗੈਲਰੀ,ਪੁਸ਼ਕਰ ਵਿਖੇ ਬ੍ਰਹਮਾ ਦਾ ਮੰਦਰ,ਵਿਸ਼ਵ ਪ੍ਰਸਿੱਧ ਪਸ਼ੂ ਮੰਡੀ,ਅਜਮੇਰ ਵਿਖੇ ਦਰਗਾਹ ਅਜਮੇਰ ਸ਼ਰੀਫ਼,ਚਿਤੌੜਗੜ੍ਹ ਦਾ ਕਿਲਾ,ਮਾਹਾਰਾਣੀ ਪਦਮਨੀ ਨਾਲ ਸਬੰਧਤ ਯਾਦਗਾਰਾਂ, ਉਦੈਪੁਰ ਵਿਖੇ ਸਹੇਲੀਆਂ ਦੀ ਵਾੜੀ,ਨੇਕੀ ਝੀਲ, ਫ਼ਤਿਹਪੁਰ ਸਾਗਰ ਝੀਲ, ਮਹਾਰਾਣਾ ਪ੍ਰਤਾਪ ਦੀ ਸਮਾਰਕ, ਮਾਊਂਟ ਆਬੂ ਵਿਖੇ ਦਿਲਵਾੜਾ ਮੰਦਰ,ਬ੍ਰਹਮ ਕੁਮਾਰੀਆਂ ਦਾ ਕੇਂਦਰ,ਜੋਧਪੁਰ ਵਿਖੇ ਉਮੇਦ ਭਵਨ, ਮਹਿੰਦਰਗੜ੍ਹ ਦਾ ਕਿਲਾ,ਸੂਰਜ ਛਿਪਣ ਦਾ ਦ੍ਰਿਸ਼,ਨਾਗੌਰ ਵਿਖੇ ਵਿਸ਼ਵ ਪ੍ਰਸਿੱਧ ਗਊਸ਼ਾਲਾ ਅਤੇ ਰੇਤਲੇ ਟਿੱਬੇ ਆਦਿ ਸਥਾਨਾਂ ਨੂੰ ਵਿਦਿਆਰਥਣਾਂ ਨੇ ਦੇਖਿਆ ਅਤੇ ਇਤਿਹਾਸਕ ਪੱਖ ਬਾਰੇ ਜਾਣਕਾਰੀ ਇਕੱਤਰ ਕੀਤੀ।ਟੂਰ ਦੌਰਾਨ ਮੈਡਮ ਅਮਨਦੀਪ ਕੌਰ,ਬਿਕਰਮਜੀਤ ਸਿੰਘ ਅਤੇ ਮੈਡਮ ਗੀਤਾ ਬਾਲਾ ਦਾ ਵਿਸ਼ੇਸ਼ ਯੋਗਦਾਨ ਰਿਹਾ।

About Post Author

Share and Enjoy !

Shares

Leave a Reply

Your email address will not be published.