ਸਮਾਜ ਸੇਵਕ ਬਸਰਾ ਨੇ ਕਰਵਾਇਆ ਫਗਵਾੜਾ ਰੇਲਵੇ ਸਟੇਸ਼ਨ ‘ਤੇ ਫਰੀ ਭੋਜਨ ਦੀ ਸੇਵਾ ਦਾ ਸ਼ੁਭ ਆਰੰਭ

Share and Enjoy !

Shares

ਫਗਵਾੜਾ (ਸ਼ਿਵ ਕੋੜਾ) : ਸ੍ਰੀ ਖਾਟੂ ਸ਼ਾਮ ਮੰਦਿਰ ਫਰੈਂਡਜ਼ ਕਲੋਨੀ ਫਗਵਾੜਾ ਦੇ ਮੁੱਖ ਸੇਵਾਦਾਰ ਪੰਡਿਤ ਜੁਗਲ ਕਿਸ਼ੋਰ ਦੀ ਅਗਵਾਈ ‘ਚ ਸਥਾਨਕ ਰੇਲਵੇ ਸਟੇਸ਼ਨ ਦੇ ਬਾਹਰ ਸ਼ਾਮ ਰਸੋਈ ਦੇ ਬੈਨਰ ਹੇਠ ਹਰੇਕ ਐਤਵਾਰ ਨੂੰ ਵਰਤਾਈ ਜਾਣ ਵਾਲੀ ਹਫਤਾਵਾਰੀ ਦੁਪਿਹਰ ਦੇ ਫਰੀ ਭੋਜਨ ਦੀ ਸੇਵਾ ਦਾ ਸ਼ੁੱਭ ਆਰੰਭ ਅੱਜ ਸਮਾਜ ਸੇਵਕ ਤਜਿੰਦਰ ਸਿੰਘ ਬਸਰਾ ਵਲੋਂ ਕਰਵਾਇਆ ਗਿਆ। ਉਹਨਾਂ ਆਪਣੇ ਹੱਥਾਂ ਨਾਲ ਲੰਗਰ ਦੀ ਸੇਵਾ ਵਰਤਾਉਂਦੇ ਹੋਏ ਪੰਡਿਤ ਜੁਗਲ ਕਿਸ਼ੋਰ ਤੇ ਉਹਨਾਂ ਦੀ ਟੀਮ ਵਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਪੰਡਿਤ ਜੁਗਲ ਕਿਸ਼ੋਰ ਨੇ ਦੱਸਿਆ ਕਿ ਅੱਜ ਦੇ ਭੋਜਨ ਦੀ ਸੇਵਾ ਵਿਸ਼ਵ ਮਾਤ੍ਰ ਦਿਵਸ ਨੂੰ ਸਮਰਪਿਤ ਕੀਤੀ ਗਈ ਹੈ। ਕੋਈ ਵੀ ਮਾਂ ਆਪਣੇ ਬੱਚੇ ਨੂੰ ਭੁੱਖਾ ਨਹੀਂ ਰਹਿਣ ਦਿੰਦੀ, ਬੇਸ਼ਕ ਉਸਨੂੰ ਕਿੰਨੀ ਵੀ ਸਖ਼ਤ ਮਿਹਨਤ ਕਿਉਂ ਨਾ ਕਰਨੀ ਪਵੇ। ਇਸ ਲਈ ਅੱਜ ਇਹ ਸੇਵਾ ਦੁਨੀਆ ਭਰ ਦੀ ਹਰ ਮਾਂ ਨੂੰ ਸਮਰਪਿਤ ਕਰਕੇ ਵਰਤਾਈ ਜਾ ਰਹੀ ਹੈ। ਉਹਨਾਂ ਸਮੂਹ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ੍ਰੀ ਖਾਟੂ ਸ਼ਾਮ ਜੀ ਦੀ ਇੱਛਾ ਤੱਕ ਅੱਗੇ ਵੀ ਇਹ ਸੇਵਾ ਜਾਰੀ ਰਹੇਗੀ। ਇਸ ਮੌਕੇ ਚੰਦਰ ਕੁਮਾਰ, ਪ੍ਰੀਆ, ਰਜਨੀ, ਸਨੇਹਾ, ਸ਼ਿਵਾਨੀ, ਆਸ਼ੂ, ਵੇਦ ਪ੍ਰਕਾਸ਼ ਭਾਰਗਵ, ਅਨਮੋਲ, ਵਿਨੋਦ ਕੁਮਾਰ, ਯੋਗੇਸ਼, ਮੋਹਿਤ, ਰੌਣਕ, ਹੇਮੰਤ ਆਦਿ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.