ਵਿਸ਼ਵਕਰਮਾ ਕਲੋਨੀ ਚ ਆਧਾਰ ਕਾਰਡ ਕੈਂਪ 26 ਅਪ੍ਰੈਲ ਤੋਂ

Share and Enjoy !

Shares

– ਵਿਧਾਇਕ ਕੁਲਵੰਤ ਸਿੰਘ ਸਿੱਧੂ ਕਰਨਗੇ ਉਦਘਾਟਨ

(ਬਿਊਰੋ ਚੈਕ ਪੋਸਟ) ਲੁਧਿਆਣਾ। ਆਮ ਆਦਮੀ ਪਾਰਟੀ ਵਲੋਂ 26 ਅਪ੍ਰੈਲ ਦਿਨ ਮੰਗਲਵਾਰ ਤੋੰ ਲੁਧਿਆਣਾ ਦੇ ਵਾਰਡ ਨੰਬਰ 41 ਅਧੀਨ ਵਿਸ਼ਵਕਰਮਾ ਕਲੋਨੀ ਦੇ ਜੰਜਘਰ ਵਿਖੇ 26 ਅਪ੍ਰੈਲ ਦਿਨ ਮੰਗਲਵਾਰ ਤੋਂ  ਵਿਸ਼ੇਸ਼ ਤੌਰ ਤੇ ਅਧਾਰ ਕਾਰਡ ਕੈੰਪ ਲਗਾਇਆ ਜਾ ਰਿਹਾ ਹੈ! ਜਿਸ ਦਾ ਉਦਘਾਟਨ ਇਲਾਕਾ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੁਲਵੰਤ ਸਿੰਘ ਸਿੱਧੂ ਕਰਨਗੇ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਅਤੇ ਵਾਰਡ 41 ਦੀ ਮਹਿਲਾ ਵਿੰਗ ਦੀ ਇੰਚਾਰਜ ਨੀਲਮ ਲਖਨਪਾਲ ਨੇ ਦਿੰਦੇ ਹੋਏ ਕਿਹਾ ਕਿ ਵਿਸ਼ਵਕਰਮਾ ਕਲੋਨੀ ਵਿਖੇ ਲਗਾਏ ਜਾ ਰਹੇ ਇਸ ਕੈੰਪ ਵਿਚ ਹਰ ਨਾਗਰਿਕ ਦੇ ਨਵੇਂ ਆਧਾਰ ਕਾਰਡ ਬਣਾਏ ਜਾਣਗੇ ਅਤੇ ਆਧਾਰ ਕਾਰਡ ਵਿਚ ਤਬਦੀਲੀ ਵੀ ਕੀਤੀ ਜਾਵੇਗੀ! ਮੈਡਮ ਨੀਲਮ ਨੇ ਇਹ ਵੀ ਕਿਹਾ ਕਿ ਸੂਬੇ ਦੇ ਮੁਖਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੀ ਰਹਿ ਨੁਮਾਈ ਹੇਠ ਲਗਾਏ ਜਾ ਰਹੇ ਇਸ ਕੈੰਪ ਦਾ ਇਲਾਕਾ ਨਿਵਾਸੀਆਂ ਨੂੰ ਇਸ ਦਾ ਲਾਭ ਲੈਣਾ ਚਾਹੀਦਾ ਹੈ! ਉਹਨਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਕੈੰਪ ਵਿਚ ਪੁੱਜ ਕੇ ਆਪਣੇ ਆਧਾਰ ਕਾਰਡ ਸੰਬੰਧੀ ਕੰਮ ਕਰਵਾਉਣ ਅਤੇ ਸਾਨੂੰ ਸੇਵਾ ਦਾ ਮੌਕਾ ਦੇਣ!  ਮੈਡਮ ਨੀਲਮ ਅਨੁਸਾਰ ਇਹ ਕੈੰਪ ਰੋਜਾਨਾ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਇਕ ਹਫਤੇ ਤੱਕ ਰੋਜ਼ਾਨਾ ਲਗਾਇਆ ਜਾਵੇਗਾ ਅਤੇ ਇਲਾਕਾ ਨਿਵਾਸੀਆਂ ਦੀ ਜਰੂਰਤ ਅਨੁਸਾਰ ਇਸ ਦੀ ਮਿਆਦ ਵਿਚ ਵਾਧਾ ਵੀ ਕੀਤਾ ਜਾ ਸਕਦਾ ਹੈ।

About Post Author

Share and Enjoy !

Shares

Leave a Reply

Your email address will not be published.