
ਚੀਮਾਂ ਮੰਡੀ (ਜਗਸੀਰ ਲੌਂਗੋਵਾਲ) : ਧੰਨ ਧੰਨ ਸੰਤ ਬਾਬਾ ਅਤਰ ਸਿੰਘ ਮਹਾਰਾਜ ਜੀ ਦੇ ਸਲਾਨਾ ਜੋੜ ਮੇਲੇ ਤੇ ਇਲਾਕੇ ਦੀ ਸਮਾਜ ਸੇਵੀ ਸੰਸਥਾ ਲੋਕ ਸੇਵਾ ਸਹਾਰਾ ਕਲੱਬ ਚੀਮਾਂ ਵੱਲੋਂ ਦੋ ਰੋਜ਼ਾ ਖੂਨਦਾਨ ਕੈਂਪ 16, 17 ਮਾਰਚ ਦਿਨ ਬੁੱਧਵਾਰ ਅਤੇ ਵੀਰਵਾਰ ਨੂੰ ਲਗਾਇਆ ਜਾ ਰਿਹਾ ਹੈ । ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਜਸਵਿੰਦਰਪਾਲ ਸ਼ਰਮਾ ਅਤੇ ਚੇਅਰਮੈਨ ਚਮਕੌਰ ਸਿੰਘ ਸ਼ਾਹਪੁਰ ਨੇ ਦੱਸਿਆ ਕਿ ਇਹ ਸੰਸਥਾ ਵੱਲੋਂ ਇਹ ਲਗਾਤਾਰ 12ਵਾਂ ਖੂਨ ਦਾਨ ਕੈਂਪ ਸੰਤ ਬਾਬਾ ਅਤਰ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਬਾਬਾ ਵਿਸ਼ਵਕਰਮਾ ਮੰਦਰ ਤੋਲਾਵਾਲ ਰੋਡ ਚੀਮਾਂ ਮੰਡੀ ਵਿਖੇ ਲਗਾਇਆ ਜਾਵੇਗਾ । ਉਨ੍ਹਾਂ ਦੱਸਿਆ ਕਿ ਖੂਨਦਾਨੀਆਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਕੈਂਪ ਦੋ ਦਿਨ ਦਾ ਕੀਤਾ ਗਿਆ ਹੈ ਤੇ ਇਸ ਮੌਕੇ ਖੂਨਦਾਨੀਆਂ ਨੂੰ ਮੈਡਲ ਅਤੇ ਟਰਾਫ਼ੀਆਂ ਨਾਲ ਸਨਮਾਨਿਤ ਵੀ ਕੀਤਾ ਜਾਵੇਗਾ । ਉਨ੍ਹਾਂ ਦੱਸਿਆ ਕਿ ਇਹ ਕੈਂਪ ਸਰਕਾਰੀ ਬਲੱਡ ਬੈਂਕ ਸੰਗਰੂਰ ਅਤੇ ਮਿੱਤਲ ਹੈਲਥ ਕੇਅਰ ਬਲੱਡ ਬੈਂਕ ਸੰਗਰੂਰ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ ਤੇ ਖੂਨ ਦਾਨੀਆਂ ਦੇ ਉਤਸ਼ਾਹ ਨੂੰ ਦੇਖਦਿਆਂ ਕੈਂਪ ਦੀ ਸ਼ੁਰੂਆਤ ਸਵੇਰੇ 9 ਵਜੇ ਕੀਤੀ ਜਾਵੇਗੀ । ਇਸ ਮੌਕੇ ਸੁਭਾਸ਼ ਚੰਦ ਜੇ ਈ , ਪ੍ਰਦੀਪ ਚੀਮਾਂ ਬਿੱਟੂ,ਅਮਨਦੀਪ ਖ਼ਾਨ, ਹਰਜੀਤ ਸਿੰਘ ਬਬਲੀ, ਸੁਰਿੰਦਰ ਸਿੰਘ, ਗੁਰਵਿੰਦਰ ਸਿੰਘ ਗੱਗੀ, ਠੇਕੇਦਾਰ ਬਲਜੀਤ ਸਿੰਘ, ਹਰਿੰਦਰ ਸਿੰਘ ਫਤਿਹਗੜ੍ਹ, ਕੇਸਰ ਸਿੰਘ ਚੀਮਾਂ,ਰਵੀ ਦੱਤ,ਚਮਕੌਰ ਸਿੰਘ ਛਾਜਲਾ, ਗੁਰਮੀਤ ਸਿੰਘ ਧਰਮਗੜ੍ਹ ,ਮੋਹਤਮ ਸਿੰਘ ਲੀਲਾ, ਮੱਖਣ ਮੈਂਬਰ ਸ਼ਾਹਪੁਰ , ਗੁਰਵਿੰਦਰ ਸਿੰਘ ਚਹਿਲ, ਸੰਜੀਵ ਕੁਮਾਰ ਸਿੰਗਲਾ, ਕੁਲਦੀਪ ਸ਼ਰਮਾ (ਗਾਮਾ ਲੈਬ) ਕਮਲਦੀਪ ਸ਼ਰਮਾ, ਹਨੀ ਚੀਮਾਂ ਅਤੇ ਪ੍ਰੀਤ ਚੀਮਾਂ ਹਾਜ਼ਰ ਸਨ ।