ਲੁਧਿਆਣਾ ਸਾਊਥ -ਮਾਇਗ੍ਰੇਟ ਲੇਬਰ ਅਤੇ ਮਿਲਟਰੀ ਪੋਲਿੰਗ ਸਟੇਸ਼ਨ ਤੋਂ ਸਿਫਟ ਹੋਏ ਵੋਟਰਾਂ ਦੀ ਸੂਚੀ ਜਾਰੀ

Share and Enjoy !

Shares

ਲੁਧਿਆਣਾ ਸਾਊਥ -ਮਾਇਗ੍ਰੇਟ ਲੇਬਰ ਅਤੇ ਮਿਲਟਰੀ ਪੋਲਿੰਗ ਸਟੇਸ਼ਨ ਤੋਂ ਸਿਫਟ ਹੋਏ ਵੋਟਰਾਂ ਦੀ ਸੂਚੀ ਜਾਰੀ
ਲੁਧਿਆਣਾ (ਰਾਜਕੁਮਾਰ ਸਾਥੀ)। ਜ਼ਿਲ•ਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਵਿਧਾਨ ਸਭਾ ਚੋਣ ਹਲਕਾ ਲੁਧਿਆਣਾ (ਦੱਖਣੀ) ਅਧੀਨ ਪੈਂਦੇ ਮਾਇਗ੍ਰੇਟ ਲੇਬਰ ਅਤੇ ਮਿਲਟਰੀ ਪੋਲਿੰਗ ਸਟੇਸ਼ਨ ਤੋਂ ਸ਼ਿਫ਼ਟ ਹੋ ਚੁੱਕੇ ਵੋਟਰਾਂ ਦੀ ਜਾਣਕਾਰੀ ਵੇਬਸਾਈਟ ਤੇ ਪਾ ਦਿੱਤੀ ਗਈ ਹੈ। ਇਸਦੀ ਵੈਰੀਫਿਕੇਸ਼ਨ ਸਬੰਧਤ ਬੀ.ਐਲ.ਓ. ਅਤੇ ਸੁਪਰਵਾਇਜ਼ਰ ਤੋਂ ਕਰਵਾਈ ਗਈ ਹੈ। ਇਸ ਦੀ ਰਿਪੋਰਟ ਮੁੱਖ ਚੋਣ ਅਫ਼ਸਰ ਪੰਜਾਬ ਨੂੰ ਵੀ ਭੇਜ ਦਿੱਤੀ ਗਈ ਹੈ।

ਉਹਨਾਂ ਦੱਸਿਆ ਕਿ ਕੱਟੀਆਂ ਜਾਣ ਵਾਲੀਆਂ ਵੋਟਾਂ ਸਬੰਧੀ ਰਿਕਾਰਡ/ਲਿਸਟਾਂ ਜ਼ਿਲ•ਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਦੀ ਜ਼ਿਲ•ਾ ਪੱਧਰੀ ਵੈਬਸਾਈਟ www.ludhiana.nic.in ਤੇ ਅਪਲੋਡ ਕਰ ਦਿੱਤੀਆਂ ਗਈਆਂ ਹਨ। ਜੇਕਰ ਕਿਸੇ ਵਿਅਕਤੀ ਨੂੰ ਕੱਟੀ ਗਈ ਵੋਟ ਸਬੰਧੀ ਕੋਈ ਇਤਰਾਜ਼ ਹੈ ਤਾਂ ਉਹ 7 ਦਿਨਾਂ ਦੇ ਅੰਦਰ-ਅੰਦਰ ਕਿਸੇ ਵੀ ਕੰਮ ਵਾਲੇ ਦਿਨ ਦਫ਼ਤਰ ਸਹਾਇਕ ਕਮਿਸ਼ਨਰ ਸਟੇਟ ਟੈਕਸ, ਲੁਧਿਆਣਾ-2, ਕਮਰਾ ਨੰ. 312, ਦੁਸਰੀ ਮੰਜਿਲ, ਲੁਧਿਆਣਾ ਵਿਖੇ ਆਪਣਾ ਇਤਰਾਜ ਪੇਸ਼ ਕਰ ਸਕਦਾ ਹੈ। ਨਿਰਧਾਰਤ ਮਿਤੀ ਤੋਂ ਬਾਅਦ ਕੋਈ ਵੀ ਇਤਰਾਜ਼ ਮਨਜੂਰ ਨਹੀਂ ਕੀਤਾ ਜਾਵੇਗਾ।

About Post Author

Share and Enjoy !

Shares

Leave a Reply

Your email address will not be published.